Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਫੋਰਡ ਵੱਲੋਂ ਲੋਕਾਂ ਨੂੰ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਅਪੀਲ

April 15, 2021 06:56 PM

ਟੋਰਾਂਟੋ, 15 ਅਪਰੈਲ (ਪੋਸਟ ਬਿਊਰੋ) : ਸਟੇਟ ਆਫ ਐਮਰਜੰਸੀ ਐਲਾਨੇ ਜਾਣ ਅਤੇ ਸਟੇਅ ਐਟ ਹੋਮ ਆਰਡਰ ਲਾਗੂ ਕਰਨ ਤੋਂ ਇੱਕ ਹਫਤੇ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਲੋਕਾਂ ਨੂੰ ਤੀਜੀ ਵੇਵ ਦੌਰਾਨ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਹੋਰਨਾਂ ਕੈਨੇਡੀਅਨ ਪ੍ਰੀਮੀਅਰਜ਼ ਨਾਲ ਨਿਊਜ਼ ਕਾਨਫਰੰਸ ਦੌਰਾਨ ਫੋਰਡ ਨੇ ਆਖਿਆ ਕਿ ਮਹਾਂਮਾਰੀ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਪ੍ਰੋਵਿੰਸਾਂ ਦਰਮਿਆਨ ਟਰੈਵਲ ਕਰਨ ਦਾ ਸਮਾਂ ਨਹੀਂ ਹੈ। ਫੋਰਡ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਿਊਬਿਕ ਵੱਲੋਂ ਕੈਨੇਡਾ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਾਬੰਦੀਆਂ ਵਧਾਉਣ ਤੇ ਸਰਹੱਦਾਂ ਉੱਤੇ ਸਖ਼ਤੀ ਕਰਨ ਦੀ ਸਲਾਹ ਦਿੱਤੀ ਗਈ।ਇਸ ਸਮੇਂ ਸਾਰਿਆਂ ਨੂੰ ਵੇਰੀਐਂਟਸ ਆਫ ਕਨਸਰਨ ਨੂੰ ਲੈ ਕੇ ਚਿੰਤਾ ਹੋ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਛੁੱਟੀਆਂ ਤੇ ਗੈਰ ਜ਼ਰੂਰੀ ਟਰਿੱਪਸ ਲਈ ਕੈਨੇਡਾ-ਅਮਰੀਕਾ ਬਾਰਡਰ ਮਾਰਚ 2020 ਤੋਂ ਹੀ ਬੰਦ ਹੈ।ਇਸ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਆ ਜਾ ਰਹੇ ਹਨ। ਅੱਜ ਦੇ ਹੀ ਦਿਨ ਕਈ ਯਾਤਰੀਆਂ ਨੇ ਕੈਨੇਡਾ ਪਹੁੰਚਣਾ ਹੈ ਤੇ ਕਈਆਂ ਨੇ ਇੱਥੋਂ ਕਿਤੇ ਹੋਰ ਜਾਣਾ ਹੈ।
ਫੋਰਡ ਨੇ ਖੁਦ ਨੂੰ ਇਨ੍ਹਾਂ ਟਰੈਵਲ ਪਾਬੰਦੀਆਂ ਤੋਂ ਛੋਟ ਵੀ ਦਿੱਤੀ। ਉਨ੍ਹਾਂ ਆਖਿਆ ਕਿ ਜੇ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਕੈਨੇਡਾ ਨੂੰ ਵਾਧੂ ਡੋਜ਼ਾਂ ਦੇਣੀਆਂ ਹੋਣਗੀਆਂ ਤਾਂ ਉਹ ਡੋਜ਼ਾਂ ਕੈਨੇਡਾ ਲਿਆਉਣ ਲਈ ਉਨ੍ਹਾਂ ਨੂੰ ਜਾਣਾ ਪੈ ਸਕਦਾ ਹੈ।  


   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ