ਇਸਲਾਮਾਬਾਦ, 14 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਕੋਰੋਨਾ ਦਾ ਕਹਿਰ ਵਧ ਰਿਹਾ ਹੈ ਤੇ ਅੱਜ ਤਕ ਇਸ ਦੇ ਕੁੱਲ 7,25,602 ਕੇਸਮਿਲ ਚੁੱਕੇ ਹਨ, ਜਦਕਿ 15,501 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਰਨਣ ਯੋਗ ਹੈ ਕਿ ਇਸ ਸਾਲ ਫਰਵਰੀ ਤੋਂ ਪਿੱਛੋਂਪਾਕਿਸਤਾਨ ਵਿੱਚ ਲਗਾਤਾਰ ਕੇਸਾਂ ਵਿੱਚਵਾਧਾ ਹੁੰਦਾ ਜਾ ਰਿਹਾ ਹੈ, ਜਿਸ ਤੋਂ ਸਰਕਾਰ ਪਰੇਸ਼ਾਨ, ਪਰ ਲੋਕ ਲਾਪਰਵਾਹ ਹਨ। ਸਿਹਤ ਦੇ ਕੇਸਾਂਬਾਰੇਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਡਾਇਰੈਕਟਰ ਫੈਜ਼ਲ ਸੁਲਤਾਨ ਨੇ ਕਿਹਾ ਹੈ ਕਿ ਦੇਸ਼ਦੇ ਸਿਰਫ ਪੰਜ ਫੀਸਦੀ ਲੋਕ ਕੋਰੋਨਾ ਦਾ ਖਤਰਾ ਦੇਖ ਕੇ ਘਰੋਂ ਨਿਕਲਣ ਉੱਤੇ ਮਾਸਕ ਲਾਉਂਦੇ ਹਨ, 95 ਫੀਸਦੀ ਲੋਕ ਕੋਰੋਨਾ ਰੋਕੂ ਨਿਯਮਾਂ ਦੀ ਪਾਲਣਾ ਨਾ ਕਰ ਕੇ ਦੂਸਰੇ ਲੋਕਾਂ ਦੀਆਂ ਜਾਨ ਨਾਲ ਖਿਲਵਾੜ ਕਰਦੇ ਹਨ। ਵਧ ਰਹੇ ਕੋਰੋਨਾ ਕੇਸਾਂ ਉੱਤੇਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਡਾਇਰੈਕਟਰ ਫੈਜ਼ਲ ਨੇ ਇਹ ਗੱਲ ਕਹੀ ਹੈ। ਪਾਕਿਸਤਾਨ ਦੀ ਅਖਬਾਰ ਦਿ ਡਾਨ ਅਨੁਸਾਰ ਫੈਜ਼ਲ ਨੇ ਕੋਰੋਨਾ ਦੇ ਵਧਦੇ ਕੇਸਾਂ ਲਈ ਸਿੱਧਾ ਲੋਕਾਂ ਨੂੰ ਜਿ਼ੰਮੇਵਾਰ ਦੱਸ ਕੇ ਕਿਹਾ ਕਿ ਲੋਕ ਸਰਕਾਰ ਵੱਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਨੂੰ ਨਹੀਂ ਮੰਨ ਰਹੇ।