Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ

April 15, 2021 08:32 AM

* ਮਹਾਰਾਸ਼ਟਰ ਪਿੱਛੋਂ ਮੱਧ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ
* ਗੁਜਰਾਤ ਵਿੱਚ ਸਸਕਾਰ ਕਰਨ ਲਈ ਘੰਟਿਆਂ ਬੱਧੀ ਉਡੀਕ
* ਪੰਜਾਬ ਵਿੱਚ ਇੱਕੋ ਦਿਨ ਕੋਰੋਨਾ ਦੇ 3329 ਨਵੇਂ ਕੇਸ, 63 ਮੌਤਾਂ

ਨਵੀਂ ਦਿੱਲੀ, 14 ਅਪਰੈਲ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਭਾਰਤ ਵਿੱਚ ਹਾਲਾਤ ਹੋਰ ਵੀ ਵਿਗੜਦੇ ਦਿਖਾਈ ਦੇਣ ਲੱਗ ਪਏ ਹਨ। ਇਸ ਕਾਰਨ ਭਾਰਤ ਸਰਕਾਰ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੇ ਇਮਤਿਹਾਨਾਂ ਨੂੰ ਵੀ ਰੋਕਣ ਦਾ ਫੈਸਲਾ ਕਰ ਲਿਆ ਹੈ।
ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵਧਣ ਦੌਰਾਨ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ, ਪਰ ਆਕਸੀਜਨ ਦੀ ਘਾਟ ਨੇ ਮੁਸੀਬਤ ਪਾਦਿੱਤੀ ਹੈ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਣ ਕਾਰਨ ਪਹਿਲਾਂ ਹੀ ਹਸਪਤਾਲਾਂ ਨੂੰ ਆਕਸੀਜਨ ਦੀ ਕਮੀ ਹੋਣ ਬਾਰੇ ਕਿਹਾ ਜਾ ਰਿਹਾ ਹੈ।ਮੱਧ ਪ੍ਰਦੇਸ਼ ਸਰਕਾਰ ਕਹਿੰਦੀ ਹੈਕਿ ਹਸਪਤਾਲ ਨੂੰ ਦੁੱਗਣੀ ਮਾਤਰਾ ਵਿੱਚ ਆਕਸੀਜਨ ਭੇਜੀ ਜਾ ਰਹੀ ਹੈ ਅਤੇ 8 ਅਪ੍ਰੈਲ ਨੂੰ 130 ਮੀਟਰਿਕ ਟਨ ਆਕਸੀਜਨ ਸਪਲਾਈ ਕੀਤੀ ਸੀ, ਪਰ ਮੰਗ ਬਹੁਤ ਵੱਡੀਹੈ। ਰਾਜਧਾਨੀ ਭੋਪਾਲ ਦੇ ਇੱਕ ਹਸਪਤਾਲ ਨੇ ਆਕਸੀਜਨ ਦੀ ਘਾਟ ਦੱਸ ਕੇ ਗੰਭੀਰ ਮਰੀਜ ਰੱਖਣੇ ਬੰਦ ਕਰ ਦਿੱਤੇ ਹਨ। ਰਾਇਸੇਨ ਦੇ ਸਿਟੀ ਹਸਪਤਾਲ ਨੇ ਮੰਗ ਜੋਗੀ ਆਕਸੀਜਨ ਨਾ ਮਿਲਣ ਉੱਤੇ ਗੰਭੀਰ ਮਰੀਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਰਕਾਰ ਵੱਲੋਂ ਆਕਸੀਜਨ ਸਪਲਾਈ ਕਰਨ ਦੇ ਦਾਅਵੇ ਦੇ ਉਲਟ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਮੁਤਾਬਕ ਮਸਾਂ 30 ਫ਼ੀਸਦੀ ਆਕਸੀਜਨ ਸਪਲਾਈ ਮਿਲਦੀ ਹੈ ਅਤੇ ਆਕਸੀਜਨ ਦੀ ਕਮੀ ਕਾਰਨ ਛੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਗੁਜਰਾਤ ਵਿੱਚ ਬੀਤੇ ਹਫ਼ਤੇ ਤੋਂ ਸ਼ਮਸ਼ਾਨ ਘਾਟਾਂ ਵਿੱਚ ਭਾਰੀ ਭੀੜ ਦੇ ਕਾਰਨ ਕੋਵਿਡ-19 ਜਾਂ ਹੋਰ ਰੋਗਾਂ ਨਾਲਮਰਨ ਵਾਲੇ ਲੋਕਾਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਅੰਤਮ ਸੰਸਕਾਰ ਲਈ ਘੰਟਿਆਂ ਬੱਧੀਉਡੀਕਣਾ ਪੈਂਦਾ ਹੈ। ਅੱਜ ਬੁੱਧਵਾਰ ਅਧਿਕਾਰੀਆਂ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਆਮ ਤੌਰ ਉੱਤੇ ਸੂਰਜ ਡੁੱਬਣ ਪਿੱਛੋਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ, ਪਰ ਅੱਜਕੱਲ੍ਹ ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਦੀ ਭਾਰੀ ਗਿਣਤੀ ਕਾਰਨ ਰਾਤ ਨੂੰ ਵੀ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। ਸੂਰਤ ਸ਼ਹਿਰ ਦੇ ਉਮਰਾ ਇਲਾਕੇ ਦੇ ਇਕ ਸ਼ਮਸ਼ਾਨ ਘਾਟ ਵਿੱਚ 2 ਦਿਨ ਪਹਿਲਾਂ ਰਾਤ ਨੂੰ ਇਕੱਠੀਆਂ 25 ਲਾਸ਼ਾਂ ਦਾ ਲੱਕੜਾਂ ਵਾਲੀਆਂ ਚਿਖਾ ਵਿੱਚ ਇਸ ਲਈ ਅੰਤਿਮ ਸੰਸਕਾਰ ਕਰਨਾ ਪਿਆ ਕਿ ਗੈਸ ਵਾਲੀਆਂ ਭੱਠੀਆਂ ਘੱਟ ਸਨ। ਵਡੋਦਰਾ ਵਿੱਚ ਵੀ ਸ਼ਮਸ਼ਾਨ ਘਾਟਾਂ ਵਿੱਚ ਭੀੜ ਕਾਰਨ ਲੋਕਰਾਤਨੂੰ ਅੰਤਿਮ ਸੰਸਕਾਰ ਕਰਨ ਲੱਗੇ ਹਨ। ਓਥੇਨਗਰ ਨਿਗਮ ਦੀ ਸਥਾਈ ਕਮੇਟੀ ਦੇ ਪ੍ਰਧਾਨ ਹਿਤੇਂਦਰ ਪਟੇਲ ਨੇ ਦੱਸਿਆ ਕਿ ਹਾਲਾਤ ਨਾਲ ਨਜਿੱਠਣ ਅਤੇ ਇੰਤਜ਼ਾਰ ਘਟਾਉਣਲਈ ਅਧਿਕਾਰੀਆਂ ਨੇ ਕੁਝ ਸ਼ਮਸ਼ਾਨ ਘਾਟਾਂ ਵਿੱਚ ਲੋਹੇ ਦੀਆਂ ਕੰਮ-ਚਲਾਊ ਚਿਖਾ ਦਾ ਪ੍ਰਬੰਧ ਕੀਤਾ ਹੈ ਤੇ ਅਜੇ ਤੱਕ ਜਿਨ੍ਹਾਂ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਨਹੀਂ ਹੁੰਦਾ ਸੀ, ਉਹ ਵੀ ਖੋਲ੍ਹ ਦਿੱਤੇ ਹਨ। ਅਹਿਮਦਾਬਾਦ ਵਿੱਚ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਵਿੱਚ 8 ਘੰਟੇ ਤੋਂ ਵੱਧ ਸਮਾਂਉਡੀਕਣਾ ਪਿਆ ਹੈ। ਏਥੇ 2 ਮੁੱਖ ਸ਼ਮਸ਼ਾਨ ਘਾਟਾਂ ਵਾਡਾਜ ਅਤੇ ਦੁਧੇਸ਼ਵਰ ਵਿੱਚਭਾਰੀ ਭੀੜ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀਪਹਿਲਾਂ ਘਟਦੀ ਜਾਪਦੀ ਸੀ, ਅੱਜ ਫਿਰ ਕੇਸ ਵਧੇ ਦਿਖਾਈ ਦਿੱਤੇ ਹਨ।ਅੱਜ ਬੁੱਧਵਾਰ ਪੰਜਾਬ ਵਿੱਚ ਕੋਰੋਨਾ ਦੇ 3329 ਨਵੇਂ ਕੇਸਮਿਲੇ ਤੇ 63 ਲੋਕਾਂ ਦੀ ਕੋਰੋਨਾ ਦੇ ਕਾਰਨ ਮੌਤ ਹੋਈ ਹੈ। ਇਸ ਰਾਜ ਵਿੱਚਅੱਜ ਤੱਕ7672 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।ਅੱਜ ਬੁੱਧਵਾਰ ਨੂੰ ਮੋਹਾਲੀਜਿ਼ਲੇ ਵਿੱਚ 508ਨਵੇਂ ਕੇਸ, ਲੁਧਿਆਣਾ489, ਪਟਿਆਲਾ 347, ਅੰਮ੍ਰਿਤਸਰ 316, ਜਲੰਧਰ 276, ਬਠਿੰਡਾ 202, ਹੁਸ਼ਿਆਰਪੁਰ 198, ਗੁਰਦਾਸਪੁਰ 147, ਰੋਪੜ 109, ਫਰੀਦਕੋਟ 98,ਪਠਾਨਕੋਟ 90, ਸੰਗਰੂਰ 87,ਮਾਨਸਾ 86, ਮੋਗਾ 63, ਫਾਜ਼ਿਲਕਾ 55, ਮੁਕਤਸਰ ਸਾਹਿਬ 65, ਫਤਿਹਗੜ੍ਹ ਸਾਹਿਬ 53, ਨਵਾਂ ਸ਼ਹਿਰ 46, ਕਪੂਰਥਲਾ 43, ਬਰਨਾਲਾ, 28 ਫਿਰੋਜ਼ਪੁਰ 20 ਤੇ ਤਰਨਤਾਰਨ ਵਿੱਚ 3 ਕੋਰੋਨਾ ਦੇ ਨਵੇਂ ਕੇਸ ਮਿਲੇ ਹਨ। ਅੱਜਕੋਰੋਨਾ ਨਾਲ 63 ਮੌਤਾਂ ਵਿੱਚੋਂ ਅੰਮ੍ਰਿਤਸਰ 11,ਜਲੰਧਰ 7, ਲੁਧਿਆਣਾ ਤੇਪਟਿਆਲਾ 6-6, ਹੁਸ਼ਿਆਰਪੁਰਤੇਫਾਜ਼ਿਲਕਾ 4-4, ਕਪੂਰਥਲਾ, ਬਠਿੰਡਾ ਤੇ ਮੋਹਾਲੀ3-3, ਗੁਰਦਾਸਪੁਰ, ਮੋਗਾ,ਪਠਾਨਕੋਟ,ਸੰਗਰੂਰ ਅਤੇ ਤਰਨ ਤਾਰਨ ਵਿੱਚ 2-2, ਮੁਕਤਸਰ ਸਾਹਿਬ,ਬਰਨਾਲਾ, ਫਿਰੋਜ਼ਪੁਰ ਵਿੱਚ ਕੋਰੋਨਾ ਦੇ ਕਾਰਨ 1-1 ਮਰੀਜ਼ਦੀ ਮੌਤ ਹੋਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ