Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਜਦੋਂ ਸਾਈਕਲ ਖੰਭ ਲਾ ਕੇ ਉੱਡਿਆ

April 15, 2021 12:49 AM

-ਸੁਖਦੇਵ ਸਿੰਘ ਸੰਤੇ ਮਾਜਰਾ
ਕੋਈ ਸਮਾਂ ਸੀ, ਜਦੋਂ ਸਾਡੇ ਜੀਵਨ ਵਿੱਚ ਸਾਈਕਲ ਦੀ ਬਹੁਤ ਮਹਿਮਾ ਅਤੇ ਉਪਯੋਗਤਾ ਸੀ। ਘਰਾਂ ਦੇ ਨਿੱਕੇ-ਮੋਟੇ ਕੰਮ ਕਰਨ, ਦੂਰ-ਨੇੜੇ ਆਉਣ-ਜਾਣ ਲਈ ਸਾਧਨ ਦੇ ਤੌਰ ਉਤੇ ਇਸ ਦੀ ਵਰਤੋਂ ਹੁੰਦੀ ਸੀ। ਸ਼ਹਿਰੋਂ ਖਾਦ, ਫੀਡ ਦਾ ਥੈਲਾ ਵੀ ਸਾਈਕਲ ਉੱਤੇ ਲੈ ਕੇ ਆਉਂਦੇ ਸੀ। ਪਿੰਡਾਂ ਵਿੱਚ ਸਬਜ਼ੀ ਅਤੇ ਹੋਰ ਸਾਮਾਨ ਵੇਚਣ ਲਈ ਫੇਰੀ ਲਾਉਣ ਵਾਲੇ ਸਾਈਕਲ ਉਤੇ ਗੇੜੇ ਲਾਉਂਦੇ ਸਨ। ਵਿਆਹ-ਸ਼ਾਦੀਆਂ ਵਿੱਚ ਕੁੜੀ ਦੇ ਮਾਪੇ ਦਾਜ ਵਿੱਚ ਸਾਈਕਲ ਦਿੰਦੇ ਸਨ।
ਅੱਜ ਕੱਲ੍ਹ ਜ਼ਮਾਨੇ ਬਦਲ ਗਏ ਹਨ। ਆਬਾਦੀ ਵਧਣ ਤੇ ਮੋਟਰ ਸਾਈਕਲਾਂ, ਸਕੂਟਰਾਂ, ਕਾਰਾਂ ਤੇ ਹੋਰ ਵਾਹਨਾਂ ਦੇ ਆਉਣ ਨਾਲ ਸੜਕਾਂ ਉੱਤੇ ਭੀੜ-ਭੜੱਕਾ ਵਧ ਗਿਆ ਹੈ ਤੇ ਸਾਈਕਲਾਂ ਦੀ ਵਰਤੋਂ ਬਹੁਤ ਘੱਟ ਗਈ ਹੈ। ਅੱਜਕੱਲ੍ਹ ਪਾੜ੍ਹੇ ਵੀ ਸਕੂਲਾਂ ਕਾਲਜਾਂ ਨੂੰ ਮੋਟਰ ਸਾਈਕਲਾਂ ਅਤੇ ਕਾਰਾਂ ਉਤੇ ਜਾਂਦੇ ਹਨ। ਸਾਡੇ ਵੇਲੇ ਹੋਰ ਸਨ, ਅਸੀਂ ਪੈਦਲ ਜਾਂ ਸਾਈਕਲਾਂ ਉੱਤੇ ਸਕੂਲ ਕਾਲਜ ਜਾਂਦੇ ਸਾਂ। ਪਿੰਡਾਂ ਨੂੰ ਜਾਣ ਵਾਲੇ ਰਸਤੇ ਅਤੇ ਪਹੰੁਚ ਮਾਰਗ ਉਦੋਂ ਕੱਚੇ ਹੁੰਦੇ ਸਨ।
ਇਹ ਗੱਲ 1955-56 ਦੀ ਹੈ। ਖਰੜ ਦੇ ਖਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕਰ ਕੇ ਅਸੀਂ ਕੁਝ ਮਿੱਤਰ-ਮਦਨਹੇੜੀ ਦਾ ਤਜਿੰਦਰ ਲੇਖਾ, ਛੱਜੂ ਮਾਜਰੇ ਦਾ ਜਸਵੰਤ ਸਿੱਧੂ, ਤਰਲੋਚਨ ਸਿੱਧੂ ਤੇ ਮੈਂ ਅੰਬਾਲੇ ਦੇ ਡੀ ਏ ਵੀ ਕਾਲਜ ਵਿੱਚ ਦਾਖਲ ਹੋ ਗਏ ਤੇ ਦੋ ਸਾਲ ਹੋਸਟਲ ਵਿੱਚ ਰਹੇ। ਉਥੋਂ ਬਾਰ੍ਹਵੀਂ ਕਰ ਕੇ ਘਰ ਆ ਗਏ। ਉਦੋਂ ਸਾਡੇ ਨੇੜੇ ਰੋਪੜ ਦਾ ਸਰਕਾਰੀ ਕਾਲਜ ਸੀ ਜਾਂ ਨਵੇਂ ਬਣੇ ਚੰਡੀਗੜ੍ਹ ਦਾ ਸਰਕਾਰੀ ਕਾਲਜ। ਪਾਇਲਟ ਬਣਨ ਲਈ ਤਜਿੰਦਰ ਦੀ ਏਅਰ ਫੋਰਸ ਵਿੱਚ ਚੋਣ ਹੋ ਗਈ, ਜਿਹੜਾ ਬਾਅਦ ਵਿੱਚ ਵਿੰਗ ਕਮਾਂਡਰ ਰਿਟਾਇਰ ਹੋਇਆ। ਜਸਵੰਤ ਨੇ ਅੰਬਾਲੇ ਦੇ ਸੋਹਣ ਲਾਲ ਟਰੇਨਿੰਗ ਕਾਲਜ ਵਿੱਚ ਬੀ ਟੀ ਵਿੱਚ ਦਾਖਲਾ ਲੈ ਲਿਆ। ਮੈਂ ਅਤੇ ਤਰਲੋਚਨ ਸਿੱਧੂ ਨੇ ਚੰੜੀਗੜ੍ਹ ਦੇ ਨਵੇਂ ਬਣੇ ਡੀ ਏ ਵੀ ਕਾਲਜ ਦਾਖਲਾ ਲੈ ਲਿਆ। ਅਸੀਂ ਸਾਈਕਲਾਂ ਉੱਤੇ 10 ਸੈਕਟਰ ਡੀ ਏ ਵੀ ਕਾਲਜ ਜਾਂਦੇ। ਚੰਡੀਗੜ੍ਹ ਦੁਆਲੇ ਦੇ ਬਹੁਤੇ ਸਾਰੇ ਹੋਰ ਮੁੰਡੇ ਵੀ ਸਾਈਕਲਾਂ 'ਤੇ ਸਕੂਲ ਕਾਲਜ ਜਾਂਦੇ। ਮੈਂ ਤੇ ਮੇਰੇ ਪਿੰਡ ਦਾ ਜੂਨੀਅਰ ਸਾਥੀ ਲਾਜ ਸਿੰਘ ਪਹਿਲਾਂ ਆਪਣੇ ਪਿੰਡ ਸੱਤੇ ਮਾਜਰੇ ਤੋਂ ਛੱਜੂ ਮਾਜਰੇ ਜਾਂਦੇ ਤੇ ਉਥੋਂ ਤਰਲੋਚਨ ਸਿੰਘ ਨੂੰ ਨਾਲ ਲੈਂਦੇ ਤੇ ਫਿਰ ਪਿੰਡ ਬੱਲੋ ਮਾਜਰੇ ਵਿੱਚੀਂ ਹੁੰਦੇ ਦਾਊਂ ਕੋਲ ਖਰੜ-ਚੰਡੀਗੜ੍ਹ ਰੋਡ 'ਤੇ ਚੜ੍ਹ ਜਾਂਦੇ ਜਿਹੜੀ ਉਦੋਂ ਤੱਕ ਮਾਰਗੀ ਹੀ ਹੁੰਦੀ ਸੀ। ਭੀੜ-ਭੜੱਕਾ ਵੀ ਨਹੀਂ ਸੀ। ਚੰਡੀਗੜ੍ਹ ਉਦੋਂ 35 ਸੈਕਟਰ ਕਿਸਾਨ ਭਵਨ ਤੋਂ ਸ਼ੁਰੂ ਹੁੰਦਾ ਸੀ। ਮੁਹਾਲੀ ਕੇਵਲ ਪਿੰਡ ਹੁੰਦਾ ਸੀ। ਹਰ ਰੋਜ਼ ਚੰਡੀਗੜ੍ਹ 10-12 ਕਿਲੋਮੀਟਰ ਆਉਣ-ਜਾਣ ਨਾਲ ਸਰੀਰਕ ਕਸਰਤ ਵੀ ਵਾਹਵਾ ਹੋ ਜਾਂਦੀ ਸੀ।
ਜਦੋਂ ਮੈਂ ਬੀ ਏ ਫਾਈਨਲ ਵਿੱਚ ਸੀ ਤਾਂ ਮੇਰੇ ਪਿਤਾ ਜੀ ਨੇ ਇੱਕ ਦਿਨ ਆਪਣੇ ਕਿਸੇ ਮਿੱਤਰ ਨੂੰ ਹਾਈ ਕੋਰਟ ਚਿੱਠੀ ਪੁੱਜਦੀ ਕਰਨ ਲਈ ਕਿਹਾ। ਹਾਈ ਕੋਰਟ ਜਾਣ ਲਈ ਮੈਂ ਆਪਣੇ ਪਿੰਡ ਵਾਲੇ ਲਾਜ ਸਿੰਘ ਦਾ ਨਵਾਂ ਸਾਈਕਲ ਲੈ ਲਿਆ ਤੇ ਉਹਨੂੰ ਕਿਹਾ ਕਿ ਜੇ ਮੈਂ ਲੇਟ ਹੋ ਗਿਆ ਤਾਂ ਮੇਰਾ ਪੁਰਾਣਾ ਸਾਈਕਲ ਲੈ ਕੇ ਪਿੰਡ ਚਲਾ ਜਾਵੇ, ਮੈਂ ਬਾਅਦ ਵਿੱਚ ਆ ਜਾਵਾਂਗਾ। ਹਾਈ ਕੋਰਟ ਪੁੱਜ ਕੇ ਮੈਂ ਸਾਈਕਲ ਸਟੈਂਡ ਉੱਤੇ ਸਾਈਕਲ ਖੜ੍ਹਾ ਕੀਤਾ ਅਤੇ ਜੰਦਰਾ ਮਾਰ ਕੇ ਚਿੱਠੀ ਲੋੜੀਂਦੇ ਸੱਜਣ ਨੂੰ ਦੇਣ ਅੰਦਰ ਚਲਾ ਗਿਆ। ਕੁਝ ਮਿੰਟਾਂ ਬਾਅਦ ਬਾਹਰ ਆ ਕੇ ਜਦੋਂ ਦੇਖਿਆ ਤਾਂ ਸਾਈਕਲ ਉਥੇ ਨਹੀਂ ਸੀ। ਕੋਈ ਜਣਾ ਚੋਰ ਚਾਬੀ ਦੇ ਖੰਭ ਲਾ ਕੇ ਉਸ ਨੂੰ ਉਡਾ ਕੇ ਲੈ ਗਿਆ ਸੀ। ਕੁਝ ਦੇਰ ਮੈਂ ਨਿੰਮੋਝੂਣਾ ਜਿਹਾ ਹੋਇਆ ਉਥੇ ਖੜ੍ਹਾ ਰਿਹਾ ਕਿ ਸ਼ਾਇਦ ਕੋਈ ਗਲਤੀ ਨਾਲ ਸਾਈਕਲ ਲੈ ਗਿਆ ਹੋਵੇ ਅਤੇ ਮੋੜ ਲਿਆਵੇ, ਪਰ ਕਿੱਥੋਂ। ਹਾਰ ਹੰਭ ਕੇ ਮੈਂ 16 ਸੈਕਟਰ ਦੇ ਬਸ ਅੱਡੇ ਤੱਕ ਤੁਰ ਕੇ ਗਿਆ ਤੇ ਉਥੋਂ ਬਸ ਫੜ ਕੇ ਖਰੜ ਪੁੱਜਾ। ਦੂਜੇ ਦਿਨ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਅਸੀਂ ਸਾਈਕਲ ਨੰਬਰ ਅਤੇ ਹੋਰ ਜਾਣਕਾਰੀ ਦੇ ਕੇ ਚੰਡੀਗੜ੍ਹ ਥਾਣੇ ਰਿਪੋਰਟ ਲਿਖਵਾ ਦੇਈਏ। ਅਗਲੇ ਦਿਨ ਅਸੀਂ ਚੰਡੀਗੜ੍ਹ ਥਾਣੇ ਰਿਪੋਰਟ ਲਿਖਵਾ ਦਿੱਤੀ, ਨਾਲ ਆਪਣੇ ਮਿੱਤਰ ਲਾਜ ਨੂੰ ਹੌਸਲਾ ਦਿੱਤਾ-ਤੇਰਾ ਸਾਈਕਲ ਮਿਲੇ ਜਾਂ ਨਾ, ਅਸੀਂ ਤੈਨੂੰ ਨਵਾਂ ਸਾਈਕਲ ਲੈ ਦੇਵਾਂਗੇ।
ਖੈਰ! ਦੋ-ਚਾਰ ਦਿਨ ਅਸੀਂ ਇੱਕੋ ਸਾਈਕਲ ਤੇ ਕਾਲਜ ਜਾਂਦੇ ਰਹੇ। ਸਾਈਕਲ ਨਵਾਂ ਖਰੀਦਣ ਦਾ ਪ੍ਰੋਗਰਾਮ ਅਜੇ ਬਣਾ ਹੀ ਰਹੇ ਸਾਂ ਕਿ ਥਾਣਿਓਂ ਸੁਨੇਹਾ ਪੁੱਜ ਗਿਆ ਕਿ ਤੁਹਾਡਾ ਸਾਈਕਲ ਮਿਲ ਗਿਆ ਹੈ। ਦੂਜੇ ਦਿਨ ਅਸੀਂ ਕਾਹਲੀ ਕਾਹਲੀ ਗਏ ਅਤੇ ਸਾਈਕਲ ਲੈ ਆਏ। ਸਾਈਕਲ ਮਿਲਣ ਤੇ ਬੜੇ ਖੁਸ਼ ਹੋਏ। ਸਾਈਕਲ ਮਿਲਣ ਦੀ ਕਹਾਣੀ ਬਾਰੇ ਪੁਲਸ ਵਾਲਿਆਂ ਸਾਨੂੰ ਦੱਸਿਆ ਕਿ ਤੁਹਾਡਾ ਸਾਈਕਲ ਸੈਕਟਰ 19 ਦੀ ਕਰਿਆਨੇ ਦੀ ਕਿਸੇ ਦੁਕਾਨ ਅੱਗਿਓਂ ਮਿਲਿਆ ਹੈ। ਦੁਕਾਨਦਾਰ ਦੱਸਦਾ ਸੀ ਕਿ ਕੋਈ ਬੰਦਾ ਘਿਓ ਦਾ ਪੀਪਾ ਇਹ ਕਹਿ ਕੇ ਲੈ ਗਿਆ ਕਿ ਉਸ ਦਾ ਘਰ ਨੇੜੇ ਹੈ, ਉਹ ਪੀਪਾ ਘਰੇ ਰੱਖ ਕੇ ਆਇਆ, ਆ ਕੇ ਪੈਸੇ ਦੇ ਕੇ ਸਾਈਕਲ ਚੁੱਕ ਲਵੇਗਾ, ਪਰ ਉਹ ਮੁੜ ਕੇ ਆਇਆ ਹੀ ਨਹੀਂ। ਸਾਈਕਲ ਨੂੰ ਖੰਭ ਲਾ ਕੇ ਉਡਾਣ ਵਾਲੇ ਚੋਰ ਦੀ ‘ਘਾਲ ਕਮਾਈ’ ਤੇ ਅਸੀਂ ਹੈਰਾਨ ਹੋ ਰਹੇ ਸਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ