Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਫਿਲਮ ਸ਼ੂਟਿੰਗ ਟੀਮ ਨਾਲ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਨੌਂ ਜਣਿਆਂ ਤੋਂ ਨੱਬੇ ਲੱਖ ਠੱਗੇ

April 15, 2021 12:45 AM

ਪਟਿਆਲਾ, 14 ਅਪ੍ਰੈਲ (ਪੋਸਟ ਬਿਊਰੋ)- ਫਿਲਮ ਦੀ ਸ਼ੂਟਿੰਗ ਦੀ ਟੀਮ ਨਾਲ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਵੀਜ਼ਾ ਲਵਾ ਕੇ ਨੌਂ ਜਣਿਆਂ ਨਾਲ ਨੱਬੇ ਲੱਖ ਠੱਗੀ ਕਰਨ ਦਾ ਭੇਦ ਖੁੱਲ੍ਹਾ ਹੈ। ਪੁਲਸ ਨੇ ਮੁੰਬਈ ਦੇ ਸਿਰਾਜੂਦੀਨ ਅੰਸਾਰੀ, ਉਸ ਦੀ ਪਤਨੀ ਰਕਸ਼ੰਦਾ ਅੰਸਾਰੀ ਅਤੇ ਮੂਲ ਰੂਪ ਤੋਂ ਬੰਗਾਲ ਤੇ ਮੌਜੂਦਾ ਸਮੇਂ ਵਿੱਚ ਪਟਿਆਲਾ ਰਹਿ ਰਹੇ ਜਯੰਤੋ ਗਾਂਗੁਲੀ ਉੱਤੇ ਕੇਸ ਦਰਜ ਕੀਤਾ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜੱਗਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜਯੰਤੋ ਗਾਂਗੁਲੀ ਇਮੀਗਰੇਸ਼ਨ ਦਾ ਦਫਤਰ ਚਲਾਉਂਦਾ ਹੈ। ਉਸ ਨੇ ਜਦੋਂ ਗਾਂਗੁਲੀ ਨੂੰ ਦੱਸਿਆ ਕਿ ਉਹ ਵਿਦੇਸ਼ ਵਿਖੇ ਵਰਕ ਪਰਮਿਟ ਉੱਤੇ ਜਾਣਾ ਚਾਹੁੰਦਾ ਹੈ ਤਾਂ ਗਾਂਗੁਲੀ ਨੇ ਦੱਸਿਆ ਕਿ ਉਸ ਦਾ ਸਕੇਅਰ ਕੰਪਨੀ ਮੁੰਬਈ ਨਾਲ ਕੰਟ੍ਰੈਕਟ ਹੈ ਅਤੇ ਉਸ ਦੇ ਵਰਕ ਪਰਮਿਟ ਉੱਤੇ ਵਿਦੇਸ਼ ਭੇਜ ਸਕਦਾ ਹੈ। ਜਯੰਤੋ ਨੇ ਕਿਹਾ, ਉਹ ਫਿਲਮ ਬਣਾ ਰਹੇ ਹਨ, ਜਿਸ ਵਿੱਚ ਉਹ (ਜੱਗਾ ਸਿੰਘ) ਪੈਸਾ ਇਨਵੈਸਟ ਕਰਦਾ ਹੈ ਤਾਂ ਉਸ ਨੂੰ ਸ਼ੂਟਿੰਗ ਦੇ ਨਾਂਅ ਉੱਤੇ ਕੈਨੇਡਾ ਭੇਜ ਸਕਦੇ ਹਨ। ਜੱਗਾ ਸਿੰਘ ਦੇ ਮੁਤਾਬਕ ਅੱਠ ਹੋਰਾਂ ਅਤੇ ਉਸ ਦੇ ਭਰਾ ਨੇ ਜਯੰਤੋ ਗਾਂਗੁਲੀ ਨੂੰ ਵਿਦੇਸ਼ ਦਾ ਵੀਜ਼ਾ ਲਗਾਉਣ ਲਈ 89 ਲੱਖ 25 ਹਜ਼ਾਰ ਰੁਪਏ ਦਿੱਤੇ। ਇਸ ਪਿੱਛੋਂ ਕੈਨੇਡਾ ਦਾ ਵੀਜ਼ਾ ਆ ਗਿਆ ਅਤੇ ਜਦ ਸਾਰੇ ਏਅਰਪੋਰਟ ਪਹੁੰਚੇ ਤਾਂ ਅੰਬੈਸੀ ਵਾਲਿਆਂ ਨੇ ਕਿਹਾ, ਵੀਜ਼ੇ ਵਿੱਚ ਖ਼ਾਮੀਆਂ ਹਨ। ਇਸ ਦੇ ਬਾਅਦ ਠੱਗੀ ਹੋਣ ਦਾ ਪਤਾ ਲੱਗਾ। ਪੀੜਤ ਜੱਗਾ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਹੋਰਾਂ ਸ਼ਹਿਰਾਂ ਦੇ ਲੋਕਾਂ ਨਾਲ ਵੀ ਫਿਲਮਾਂ ਵਿੱਚ ਪੈਸਾ ਇਨਵੈਸਟ ਕਰਨ ਦੇ ਨਾਂਅ ਉੱਤੇ ਮੋਟੀ ਠੱਗੀ ਕੀਤੀ ਗਈ ਹੈ। ਇਨ੍ਹਾਂ ਦੇ ਖਿਲਾਫ ਹਰਿਆਣੇ ਵਿੱਚ ਵੀ ਕਈ ਕੇਸ ਦਰਜ ਹਨ। ਜੱਗਾ ਸਿੰਘ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ