Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਨਿਆਗਾਰਾ ਕਾਲਜ ਦੀ ‘ਭਾਰਤੀ ਵਿੱਦਿਆਰਥੀਆਂ ਨੂੰ ਚੇਤਾਵਨੀ ਦੇ ਮਾਅਨੇ

December 10, 2018 08:55 AM

ਪੰਜਾਬੀ ਪੋਸਟ ਸੰਪਾਦਕੀ

ਜਾਪਦਾ ਹੈ ਕਿ ਨਿਆਗਾਰਾ ਕਾਲਜ ਨੇ ਉਹ ਕਰ ਵਿਖਾਇਆ ਹੈ ਜੋ ਕੈਨੇਡਾ ਦੇ ਬਾਕੀ ਕਾਲਜ/ਯੂਨੀਵਰਸਿਟੀਆਂ ਫੀਸਾਂ ਤੋਂ ਬਣਦੇ ਡਾਲਰਾਂ ਨੂੰ ਗੁਆਉਣੋਂ ਡਰ ਕਾਰਨ ਝਿਜਕਦੇ ਰਹੇ ਹਨ ਅਤੇ ਜਿਸਦੀ ਚਰਚਾ ਭਾਰਤੀ ਮੂਲ ਦੇ ਲੋਕਾਂ ਖਾਸ ਕਰਕੇ ਅੰਤਰਰਾਸ਼ਟਰੀ ਵਿੱਦਿਆਰਥੀ ਭਾਈਚਾਰੇ ਵਿੱਚ ਕਾਫੀ ਦੇਰ ਤੋਂ ਚੱਲਦੀ ਆ ਰਹੀ ਸੀ। ਨਿਆਗਾਰਾ ਕਾਲਜ ਨੇ ਭਾਰਤ ਤੋਂ ਆਉਣ ਵਾਲੇ 400 ਤੋਂ ਵੱਧ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਲਿਖਤੀ ਰੂਪ ਵਿੱਚ ਇਤਲਾਹ ਦਿੱਤੀ ਹੈ ਕਿ ਉਹ ਕਾਲਜ ਵਿੱਚ ਦਾਖ਼ਲੇ ਲਈ ਲੋੜੀਂਦੇ ਅੰਗਰੇਜ਼ੀ ਟੈਸਟ ਨੂੰ ਦੁਬਾਰਾ ਲਿਖ ਕੇ ਟੈਸਟ ਨਤੀਜੇ ਭੇਜਣ। ਕੈਨੇਡਾ ਪੜਨ ਆਉਣ ਵਾਲੇ ਇਹਨਾਂ ਵਿੱਦਿਆਰਥੀਆਂ ਨੇ ਆਸਟਰੇਲੀਆ ਆਧਾਰਤ ‘ਆਈ ਡੀ ਪੀ’ (IDP) ਤੋਂ ਆਈਲੈਟਸ (IELTS) ਪਾਸ ਕੀਤੇ ਹੋਏ ਹਨ। ਚਰਚਾ ਵਿੱਚ ਆਏ ਇਹਨਾਂ ਵਿੱਦਿਆਰਥੀਆਂ ਦੇ ਕੋਰਸ ਜਨਵਰੀ 2019 ਤੋਂ ਆਰੰਭ ਹੋਣੇ ਹਨ।

 

ਖਬਰਾਂ ਮੁਤਾਬਕ ਨਿਆਗਾਰਾ ਕਾਲਜ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀ ਕਾਲਜ ਵਿੱਚ ਪੜਾਈ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾ ਹੋਣ ਕਾਰਣ ਫੇਲ੍ਹ ਹੋ ਰਹੇ ਹਨ। ਬੀਤੇ ਸਾਲਾਂ ਵਿੱਚ ਅਜਿਹੇ ਵਿੱਦਿਆਰਥੀਆਂ ਦੀ ਗਿਣਤੀ 150 ਦੇ ਕਰੀਬ ਹੁੰਦੀ ਸੀ ਪਰ ਪਿਛਲੇ ਸਾਲ ਇਹ 300 ਪੁੱਜ ਗਈ। ਕਾਲਜ ਨੇ ਸਮੱਸਿਆ ਨੂੰ ਡੂੰਘਾਈ ਨਾਲ ਜਾਨਣ ਲਈ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਇੱਕ ਟੈਸਟ ਵਿੱਚ ਬੈਠਣ ਲਈ ਕਿਹਾ। ਟੈਸਟ ਦੇ ਨਤੀਜੇ ਸਪੱਸ਼ਟ ਸਨ ਕਿ ਵਿੱਦਿਆਰਥੀਆਂ ਕੋਲ ਅੰਗਰੇਜ਼ੀ ਵਿੱਚ ਬਣਦੀ ਮੁਹਾਰਤ ਨਾ ਹੋਣਾ ਇੱਕ ਵੱਡੀ ਸਮੱਸਿਆ ਹੈ। ਕਾਲਜ ਲਈ ਇਹ ਸੋਚਣਾ ਬਣਦਾ ਸੀ ਕਿ ਚੰਗੇ ਬੈਂਡ ਨਾਲ ਆਈਲੈਟਸ ਪਾਸ ਕਰਕੇ ਆਇਆਂ ਨੂੰ ਇਹ ਦਿੱਕਤ ਕਿਉਂ ਆ ਰਹੀ ਹੈ। ਜਾਂਚ ਤੋਂ ਪਤਾ ਲੱਗਾ ਕਿ ਫੇਲ ਹੋਣ ਵਾਲੇ ਜਿ਼ਆਦਾਤਰ ਵਿੱਦਿਆਰਥੀਆਂ ਨੇ ਇਹ ਟੈਸਟ ਆਈ ਡੀ ਪੀ ਰਾਹੀਂ ਦਿੱਤੇ ਹੋਏ ਸਨ।

 

ਚੇਤੇ ਰਹੇ ਕਿ ਆਈ ਡੀ ਪੀ ਇੱਕ ਅੰਤਰਰਾਸ਼ਟਰੀ ਵਿੱਦਿਅਕ ਸੰਸਥਾ ਹੈ ਜੋ ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਆਦਿ ਦੇਸ਼ਾਂ ਦੀਆਂ ਯੂਨੀਵਰਸਿਟੀਆਂ/ਕਾਲਜਾਂ ਵਿੱਚ ਵਿੱਦਿਆਰਥੀ ਦਾਖ਼ਲ ਕਰਨ ਦਾ ਬਿਜਸਨ ਕਰਦੀ ਹੈ। ਆਈਲੈਟਸ ਟੈਸਟ ਕਰਵਾਉਣਾ ਇਸਦੇ ਕਈ ਕੰਮਾਂ ਵਿੱਚੋਂ ਇੱਕ ਹੈ। ਵਿਸ਼ਵ ਭਰ ਦੀਆਂ 9000 ਤੋਂ ਵੱਧ ਵਿੱਦਿਅਕ ਸੰਸਥਾਵਾਂ ਇਸ ਵੱਲੋਂ ਕਰਵਾਏ ਗਏ ਆਈਲੈਟਸ ਦੀ ਭਰੋਸੇਯੋਗਤਾ ਉੱਤੇ ਨਿਰਭਰ ਕਰਦੀਆਂ ਹਨ। ਆਈਲੈਟਸ ਟੈਸਟ ਕਰਵਾਉਣ ਲਈ ਇਸ ਕੋਲ 35 ਦੇਸ਼ਾਂ ਵਿੱਚ 200 ਤੋਂ ਵੱਧ ਟੈਸਟ ਕੇਂਦਰਾਂ ਦਾ ਨੈੱਟਵਰਕ ਹੈ। ਭਾਰਤ ਵਰਗੇ ਕਈ ਮੁਲਕਾਂ ਵਿੱਚ ਜਿੱਥੇ ਕਿਸੇ ਵੀ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ ਆਦਿ ਆਉਣ ਦਾ ਅਜਿਹਾ ਭੂਤ ਸਵਾਰ ਹੈ, ਉੱਥੇ ਲੋਕੀ ਫਰਾਡ ਰਾਹੀਂ ਆਈਲੈਟਸ ਸਰਟੀਫੀਕੇਟ ਹਾਸਲ ਕਰਨ ਵਿੱਚ ਹਿਚਕਚਾਹਟ ਨਹੀਂ ਵਿਖਾਉਂਦੇ।

 

ਮਈ 2018 ਵਿੱਚ ਚੰਡੀਗੜ੍ਹ ਪੁਲੀਸ ਨੇ 15 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਹੋਰਾਂ ਲਈ ਆਈਲੈਟਸ ਟੈਸਟ ਲਿਖਣ ਬੈਠੇ ਹੋਏ ਸਨ। ਏਜੰਟਾਂ ਵੱਲੋਂ ਅਜਿਹੇ ਲੋਕਾਂ ਨੂੰ 30 ਤੋਂ 50 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਜਦੋਂ ਕਿ ਅਸਾਮੀ ਤੋਂ 2 ਤੋਂ 3 ਲੱਖ ਰੁਪਏ ਲਏ ਜਾਂਦੇ ਹਨ। ਇੱਕਲੇ ਪਟਿਆਲੇ ਸ਼ਹਿਰ ਵਿੱਚ 84 ਟਰੈਵਲ ਏਜੰਟ ਰਜਿਸਟਰਡ ਹਨ ਜਿਹਨਾਂ ਦਾ ਬਿਜਸਨ ਆਈਲੈਟਸ ਵਿੱਚ ਸਫ਼ਲਤਾ ਦੇ ਆਧਾਰ ਉੱਤੇ ਟਿਕਿਆ ਹੋਇਆ ਹੈ। ਅਣਰਸਿਟਰਡ ਏਜੰਟਾਂ ਦਾ ਕੋਈ ਪਤਾ ਨਹੀਂ। ਪਟਿਆਲਾ ਪੁਲੀਸ ਨੇ ਅਗਸਤ ਅਤੇ ਸਤੰਬਰ 2018 ਵਿੱਚ 30 ਕੇਸ ਦਰਜ ਕਰਕੇ 2 ਕਰੋੜ 92 ਲੱਖ ਰੁਪਏ ਦੀ ਧੋਖਾਧੜੀ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਹੈਦਰਾਬਾਦ ਇਨਫਰਮੇਸ਼ਨ ਤਕਨਾਲੋਜੀ ਦੀ ਹੱਬ ਵਜੋਂ ਤਾਂ ਜਾਣਿਆ ਹੀ ਜਾਂਦਾ ਹੈ ਪਰ ਫਰਾਡ ਆਈਲੈਟਸ ਟੈਸਟਾਂ ਦੀ ਰਾਜਧਾਨੀ ਵਜੋਂ ਵੀ ਮਸ਼ਹੂਰ ਹੈ। ਦਿੱਲੀ, ਬੰਬਈ ਅਤੇ ਬੈਂਗਲੂਰੂ ਵੀ ਪਿੱਛੇ ਨਹੀਂ ਦੱਸੇ ਜਾਂਦੇ।

 

ਕੈਨੇਡਾ ਦੀ ਵਿੱਦਿਆ ਦਾ ਅੰਤਰਰਾਸ਼ਟਰੀਕਰਣ ਇੱਕ ਅਜਿਹਾ ਮਹਰਲਾ ਹੈ ਜੋ ਆਸਟਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀ ਤਰਜ਼ ਉੱਤੇ ਇੰਮੀਗਰੇਸ਼ਨ ਫਰਾਡ ਨੂੰ ਉਤਸ਼ਾਹਿਤ ਕਰ ਸਕਦਾ ਹੈ। ਕੈਨੇਡਾ ਦੀਆਂ 96% ਯੂਨੀਵਰਸਿਟੀਆਂ ਨੇ ਵਿੱਦਿਆ ਦੇ ਅੰਤਰਰਾਸ਼ਟਰੀ-ਕਰਣ ਨੂੰ ਆਪਣੀ ਰਣਨੀਤਕ ਯੋਜਨਾ ਦਾ ਹਿੱਸਾ ਬਣਾਇਆ ਹੋਇਆ ਹੈ। ਕੈਨੇਡਾ ਦੇ ਕੁੱਲ ਵਿੱਦਿਆਰਥੀਆਂ ਦਾ 11% ਹਿੱਸਾ ਅੰਤਰਰਾਸ਼ਟਰੀ ਹਨ ਜਿਹਨਾਂ ਵੱਲੋਂ ਪੈਦਾ ਕੀਤਾ ਗਿਆ 8 ਬਿਲੀਅਨ ਡਾਲਰ ਦਾ ਸਾਲਾਨਾ ਕਾਰੋਬਾਰ ਵੱਡੀਆਂ ਸੰਭਾਵਨਾਵਾਂ ਨੂੰ ਜਨਮ ਦੇਂਦਾ ਹੈ। ਅੰਤਰਰਾਸ਼ਟਰੀ ਵਿੱਦਿਆਰਥੀਆਂ ਦੇ ਆਉਣ ਨਾਲ ਕੈਨੇਡਾ ਵਿੱਚ 81,000 ਨੌਕਰੀਆਂ ਪੈਦਾ ਹੁੰਦੀਆਂ ਹਨ ਅਤੇ ਇਹਨਾਂ ਦੀਆਂ ਫੀਸਾਂ ਨਾਲ ਸਰਕਾਰ ਦੇ ਖਜਾਨੇ ਵਿੱਚ ਸਾਲਾਨਾ 445 ਮਿਲੀਅਨ ਡਾਲਰ ਜਮ੍ਹਾ ਹੰੁਦੇ ਹਨ।

 

ਸੋ ਨਿਆਗਾਰਾ ਕਾਲਜ ਵੱਲੋਂ ਵਜਾਇਆ ਗਿਆ ਵਿਗਲ ਜਿੱਥੇ ਭਾਰਤ ਤੋਂ ਆਉਣ ਵਾਲੇ ਵਿੱਦਿਆਰਥੀਆਂ ਲਈ ਚੇਤਾਵਨੀ ਹੈ, ਉੱਥੇ ਕੈਨੇਡੀਅਨ ਵਿੱਦਿਅਕ ਅਦਾਰਿਆਂ ਲਈ ਵੀ ਸੰਕੇਤ ਹੈ ਕਿ ਇਸ ਬਿਜਸਨ ਦੀਆਂ ਪਗਡੰਡੀਆਂ ਨੂੰ ਸਾਫ਼ ਰੱਖਣ ਦੀ ਲੋੜ ਹੈ ਨਹੀਂ ਤਾਂ ਰਸਤੇ ਖਤਰਨਾਕ ਢੰਗ ਨਾਲ ਗੰਧਲੇ ਹੋ ਸਕਦੇ ਹਨ।

Have something to say? Post your comment