ਫਿਲਮ ਮੇਕਰ ਅਤੇ ਐਕਟਰ ਤਿਗਮਾਂਸ਼ੂ ਧੂਲੀਆ ਅਗਲੀ ਫਿਲਮ ‘ਰੰਗਬਾਜ਼’ ਵਿੱਚ ਪਾਲੀਟੀਸ਼ੀਅਨ ਰਾਮ ਸ਼ੰਕਰ ਤਿਵਾੜੀ ਦਾ ਕਿਰਦਾਰ ਨਿਭਾਉਣਗੇ। ਸ਼ੋਅ ਵਿੱਚ ਤਿਗਮਾਂਸ਼ੂ ਦੇ ਨਾਲ ਸਾਕਿਬ ਸਲੀਮ, ਰਣਵੀਰ ਸ਼ੌਰੀ, ਆਹਾਨਾ ਕੁਮਰਾ ਅਤੇ ਰਵੀ ਕਿਸ਼ਨ ਵੀ ਹੋਣਗੇ। ਸ਼ੋਅ ਦੀ ਕਹਾਣੀ ਨੱਬੇ ਦੇ ਦਹਾਕੇ ਵਿੱਚ ਯੂ ਪੀ ਦੇ ਬੈਕਗਰਾਊਂਡ ਉੱਤੇ ਆਧਾਰਤ ਹੈ।
ਤਿਗਮਾਂਸ਼ੂ ਦੱਸਦੇ ਹਨ, ‘ਰੰਗਬਾਜ਼ ਦੀ ਟੀਮ ਦਾ ਕੰਮ ਬਹੁਤ ਕਮਾਲ ਦਾ ਹੈ। ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਐਕਸਾਈਟਿਡ ਹਾਂ। ਮੈਨੂੰ ਇਸ ਵਿੱਚ ਰਾਮ ਸ਼ੰਕਰ ਤਿਵਾੜੀ ਦੇ ਪਾਵਰਫੁੱਲ ਕਿਰਦਾਰ ਨੇ ਕਾਫੀ ਅਟ੍ਰੈਕਟ ਕੀਤਾ।’ ਸ਼ੋਅ ਦੀ ਕਹਾਣੀ ਇੱਕ ਅਜਿਹੇ ਸ਼ਖਸ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਰਾਈ ਵਿੱਚ ਵੀ ਇੰਗੇਜ਼ਡ ਹੈ।