Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਭਾਰਤ-ਪਾਕਿ ਵਿਚਾਲੇ ਨਵਾਂ ਦੋਸਤਾਨਾ ਮਾਹੌਲ ਆਰੰਭ ਕਰ ਸਕਦੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

December 10, 2018 08:39 AM

-ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ, ਪੰਜਾਬ)
ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਵਿੱਚ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵੱਲੋਂ ਗਲਿਆਰਾ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਅਸਲ ਵਿੱਚ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਭਾਰਤੀਆਂ, ਖਾਸ ਕਰ ਕੇ ਸਿੱਖਾਂ ਦੀ ਇਹ ਇੱਛਾ ਸੀ ਕਿ ਕਿਸੇ ਤਰ੍ਹਾਂ ਲਾਂਘਾ ਖੁੱਲ੍ਹੇ ਅਤੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ। ਕਈ ਵਾਰ ਇਸ ਮਸਲੇ ਦਾ ਕੂਟਨੀਤਕ ਤੇ ਸਿਆਸੀ ਢੰਗ ਨਾਲ ਹੱਲ ਲੱਭਣ ਦੀ ਕੋਸ਼ਿਸ਼ ਹੋਈ, ਪਰ ਗੱਲ ਸਿਰੇ ਨਹੀਂ ਚੜ੍ਹ ਸਕੀ। ਸੰਨ 1969 'ਚ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ 'ਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਿੱਲੀ 'ਚ ਸਿੱਖਾਂ ਦੇ ਇੱਕ ਵਿਸ਼ਾਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਸ ਮਸਲੇ ਦਾ ਹੱਲ ਲੱਭਣ ਲਈ ਪਾਕਿ ਸਰਕਾਰ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਸੁਝਾਅ ਦਿੱਤਾ ਸੀ, ਪਰ ਬਾਅਦ ਵਿੱਚ ਹਾਲਾਤ ਵਿਗੜਨ ਜਾਣ ਕਰ ਕੇ ਇਹ ਮਾਮਲਾ ਵਿੱਚੇ ਰਹਿ ਗਿਆ। ਉਸ ਤੋਂ ਬਾਅਦ ਕਈ ਸਿਆਸਤਦਾਨਾਂ, ਵਿਦਵਾਨਾਂ, ਦਾਨਿਸ਼ਮੰਦਾਂ, ਸਿੱਖ ਇਤਿਹਾਸਕਾਰਾਂ, ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਤੇ ਆਮ ਲੋਕਾਂ ਵੱਲੋਂ ਵੀ ਮੰਗ ਉਠਾਈ ਗਈ, ਪਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਬੂਰ ਨਹੀਂ ਪੈ ਸਕਿਆ।
ਗੁਰੂ ਨਾਨਕ ਦੇਵ ਜੀ ਭਗਤੀ ਲਹਿਰ ਦੇ ਮਾਣਮੱਤੇ ਸਮਾਜ ਸੁਧਾਰਕ, ਸਮਾਜਕ ਸਦਭਾਵਨਾ ਤੇ ਵਿਸ਼ਵ ਭਾਈਚਾਰੇ ਦੇ ਮਹਾਨ ਪ੍ਰੇਰਨਾ ਸਰੋਤ ਸਨ, ਜਿਨ੍ਹਾਂ ਨੇ ਧਰਮਾਂ, ਮਜ਼੍ਹਬਾਂ ਦੇ ਸੌੜੇਪਣ ਤੋਂ ਉਪਰ ਉਠ ਕੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਹੀ ਰਸਤੇ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਕਈ ਦਿਨ ਵੇਈਂ 'ਚ ਰਹਿਣ ਤੋਂ ਬਾਅਦ ਸਭ ਤੋਂ ਪਹਿਲਾਂ ਇਹੋ ਕਿਹਾ :
‘ਨਾ ਕੋ ਹਿੰਦੂ ਨਾ ਮੁਸਲਮਾਨ।’
ਇਹ ਅਜੀਬੋ-ਗਰੀਬ ਅਤੇ ਉਸ ਸਮੇਂ ਦੇ ਰੂੜੀਵਾਦੀ ਸਮਾਜ ਦੇ ਲੋਕਾਂ ਲਈ ਇੱਕ ਹੈਰਤ ਅੰਗੇਜ਼ ਸ਼ਬਦ ਸੀ, ਪਰ ਅਸਲੀਅਤ ਵਿੱਚ ਇਸ ਦਾ ਅਰਥ ਬਹੁਤ ਸਰਲ, ਸਪੱਸ਼ਟ ਅਤੇ ਮਨੁੱਖਤਾਵਾਦੀ ਸੀ। ਸ੍ਰੀ ਗੁੁਰੂ ਨਾਨਕ ਦੇਵ ਜੀ ਦਾ ਮੁੱਖ ਮਕਸਦ ਇਹੋ ਸੀ ਕਿ ਸ੍ਰਿਸ਼ਟੀ ਦਾ ਰਚਣਹਾਰਾ ਸਿਰਫ ਇੱਕ ਹੀ ਪਰਮੇਸ਼ਵਰ ਹੈ ਅਤੇ ਅਸੀਂ ਸਾਰੇ ਉਸ ਦੀ ਔਲਾਦ ਹਾਂ, ਸਾਨੂੰ ਇੱਕ ਦੂਜੇ ਨਾਲ ਵਿਤਕਾਰ ਨਹੀਂ ਕਰਨਾ ਚਾਹੀਦਾ।
ਗੁਰੂ ਸਾਹਿਬਾਨ ਦੇ ਉਪਦੇਸ਼ਾਂ, ਉਦਾਸੀਆਂ ਤੇ ਰਾਸ਼ਟਰੀ ਸਮਜੌਤੇ ਦਾ ਅਧਿਐਨ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗਲਿਆਰਾ ਬਣਾਉਣ ਦਾ ਅਹਿਮ ਫੈਸਲਾ ਲਿਆ ਅਤੇ ਅਗਲੇ ਦਿਨ ਪਾਕਿਸਤਾਨ ਸਰਕਾਰ ਨੇ ਵੀ ਬਿਨਾਂ ਕਿਸੇ ਇਤਰਾਜ਼ ਦੇ ਖੁਸ਼ੀ-ਖੁਸ਼ੀ ਇਸ ਨੂੰ ਮੰਨ ਲਿਆ ਤੇ ਦੋਵੇਂ ਪਾਸੇ ਵਿਸ਼ਾਲ ਇਕੱਠ ਹੋਏ। ਪੰਜਾਬ 'ਚ ਗਲਿਆਰੇ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪਾਕਿ ਫੌਜ ਵੱਲੋਂ ਭਾਰਤ 'ਚ ਬੇਲੋੜੀ ਦਖਲ ਅੰਦਾਜ਼ੀ, ਬੇਕਸੂਰਾਂ ਦੀ ਹੱਤਿਆ ਤੇ ਅੱਤਵਾਦੀਆਂ ਵੱਲੋਂ ਜੰਮੂ-ਕਸ਼ਮੀਰ 'ਚ ਅਰਾਜਕਤਾ, ਅਸਥਿਰਤਾ ਫੈਲਾਉਣ ਨੂੰ ਨਾਕਾਬਿਲੇ-ਬਰਦਾਸ਼ਤ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪਾਕਿ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਆਪਣੀ ਇਹ ਘਿਨਾਉਣੀ ਨੀਤੀ ਛੱਡ ਕੇ ਦੋਸਤਾਨਾ ਮਾਹੌਲ ਪੈਦਾ ਕਰਨਾ ਪਵੇਗਾ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਅੱਤਵਾਦ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਭਾਰਤ ਸਰਕਾਰ ਨੇ ਮਾਹੌਲ ਠੀਕ ਰੱਖਣ ਲਈ ਪਾਕਿ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਥੋਂ ਤੱਕ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ, ਪਰ ਭਾਰਤ ਸਰਕਾਰ ਨੇ ਅਜਿਹਾ ਫੈਸਲਾ ਕਰ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਪਾਕਿਸਤਾਨ ਨਾਲ ਚੰਗੇ ਸੰਬੰਧ ਚਾਹੁੰਦੀ ਹੈ। ਇਸ ਵਿੱਚ ਹੀ ਦੋਵਾਂ ਦੀ ਭਲਾਈ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਹੋਣ 'ਤੇ ਹੀ ਇਹ ਤਰੱਕੀ ਕਰ ਸਕਦੇ ਹਨ।
ਅੱਜ ਗੇਂਦ ਪਾਕਿਸਤਾਨ ਸਰਕਾਰ ਦੇ ਵਿਹੜੇ ਵਿੱਚ ਹੈ ਤੇ ਭਵਿੱਖ ਉਸ ਦੀ ਨੀਤ, ਨੀਤੀ ਉਤੇ ਨਿਰਭਰ ਕਰਦਾ ਹੈ। ਭਾਰਤ ਵਿੱਚ 15ਵੀਂ ਤੇ 16ਵੀਂ ਸਦੀ ਸਿਆਸੀ, ਸਮਾਜਕ, ਆਰਥਿਕ ਤੇ ਸਭਿਆਚਾਰਕ ਉਥਲ-ਪੁਥਲ ਵਾਲਾ ਯੁੱਗ ਸੀ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਦੋਂ ਭਾਰਤ ਵਿੱਚ ਲੋਧੀ ਸਲਤਨਤ ਦਾ ਰਾਜ ਸੀ ਅਤੇ ਬਹਿਲੋਲ ਲੋਧੀ ਨੇ ਅੰਧ-ਵਿਸ਼ਵਾਸ ਅਤੇ ਫਜ਼ੂਲ ਦੇ ਰੀਤੀ-ਰਿਵਾਜਾਂ ਵਿਰੁੱਧ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਨ ਵਾਲੇ ਭਗਤ ਕਬੀਰ ਨੂੰ ਬਨਾਰਸ ਵਿੱਚ 93 ਸਾਲ ਦੀ ਉਮਰ ਵਿੱਚ ਹਾਥੀ ਦੇ ਪੈਰ ਹੇਠਾਂ ਕੁਚਲ ਕੇ ‘ਸ਼ਹੀਦ’ ਕਰਵਾ ਦਿੱਤਾ ਸੀ।
ਅਸਲ 'ਚ ਉਹ ਧਾਰਮਿਕ ਅਸਹਿਣਸ਼ੀਲਤਾ ਵਾਲਾ ਕਲਯੁੱਗ ਸੀ। ਭਾਰਤੀ ਸਮਾਜ 'ਚ ਬੁਰਾਈਆਂ ਦੀ ਭਰਮਾਰ ਸੀ। ਸਿੱਖ ਇਤਿਹਾਸ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਤੁਲਨਾ ਰਿਸ਼ੀ ਵੇਦ ਵਿਆਸ ਨਾਲ ਕੀਤੀ ਜਾਂਦੀ ਹੈ, ਨੇ ਉਸ ਯੁੱਗ ਬਾਰੇ ਲਿਖਿਆ ਹੈ ਕਿ ਨਫਰਤ ਸਿਖਰਾਂ 'ਤੇ ਪਹੁੰਚ ਗਈ ਸੀ ਤੇ ਲੋਕ ਘੁਮੰਡ ਦੇ ਸ਼ਿਕਾਰ ਹੋ ਚੁੱਕੇ ਸਨ। ਕੋਈ ਵੀ ਇੱਕ ਦੂਜੇ ਦਾ ਮਾਣ-ਸਨਮਾਨ ਨਹੀਂ ਕਰਦਾ ਸੀ। ਬਾਦਸ਼ਾਹ ਜ਼ਾਲਿਮ ਹੋ ਚੁੱਕੇ ਸਨ ਅਤੇ ਉਨ੍ਹਾਂ ਦੇ ਮੰਤਰੀ ਕਸਾਈ ਬਣ ਚੁੱਕੇ ਸਨ, ਬੇਇਨਸਾਫੀ ਦਾ ਬੋਲਬਾਲਾ ਸੀ ਤੇ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ।
ਉਦੋਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਸਖਤ ਕਾਰਵਾਈ ਦੀ ਲੋੜ ਸੀ। ਸਤੀ ਪ੍ਰਥਾ, ਬਾਲ ਵਿਆਹ, ਵਿਧਵਾ ਦੇ ਮੁੜ ਵਿਆਹ ਉਤੇ ਪਾਬੰਦੀ, ਜਾਤੀ ਗੌਰਵ ਅਤੇ ਜਾਤੀ ਵਿਤਕਰੇ ਨੇ ਬੁਰੀ ਤਰ੍ਹਾਂ ਸਮਾਜ ਨੂੰ ਵੰਡਿਆ ਹੋਇਆ ਸੀ। ਉਦੋਂ ਕਈ ਲੋਕ ਧੀਆਂ ਨੂੰ ਜੰਮਦਿਆਂ ਹੀ ਜ਼ਮੀਨ ਵਿੱਚ ਦੱਬ ਦਿੰਦੇ ਸਨ। ਔਰਤਾਂ ਦੀ ਸਥਿਤੀ ਵੀ ਬਹੁਤ ਚਿੰਤਾ ਜਨਕ ਸੀ ਤੇ ਉਨ੍ਹਾਂ ਨੂੁੰ ਘਰ ਦੀ ਚਾਰਦੀਵਾਰੀ ਅੰਦਰ ਬੰਦ ਰੱਖਿਆ ਜਾਂਦਾ ਸੀ, ਇਕੱਲਿਆਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਉਦੋਂ ਪੰਜਾਬ ਵਿੱਚ ਇੱਕ ਕਹਾਵਤ ਸੀ-‘ਘਰ ਬੈਠੀ ਲੱਖ ਦੀ ਤੇ ਬਾਹਰ ਗਈ ਕੱਖ ਦੀ।’ ਇਸ ਤਰ੍ਹਾਂ ਸਮਾਜ 'ਚ ਔਰਤਾਂ ਦੀ ਸਥਿਤੀ ਬਹੁਤ ਤਰਸਯੋਗ, ਚਿੰਤਾਜਨਕ ਤੇ ਦੁਖਦਾਈ ਸੀ।
ਗੁਰੂ ਨਾਨਕ ਦੇ ਜੀ ਨੇ ਇਨ੍ਹਾਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਖੁੱਲ੍ਹਾ ਉਪਦੇਸ਼ ਦਿੱਤਾ ਤੇ ਔਰਤਾਂ ਦੀ ਤਰਸਯੋਗ ਹਾਲਤ ਉਤੇ ਬੋਲਦਿਆਂ ਕਿਹਾ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ’। ਇਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਸਮਾਜ 'ਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਔਰਤਾਂ ਨੂੰ ਮਜ਼ਬੂਤ ਬਣਾਉਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਨਦੀਆਂ ਦੇ ਕੰਢੇ, ਪਹਾੜੀਆਂ ਦੀਆਂ ਬਰਫੀਲੀਆਂ ਚੋਟੀਆਂ ਅਤੇ ਗੁਫਾਵਾਂ 'ਚ ਬੈਠ ਕੇ ਤਪ ਕਰਨ ਵਾਲੇ ਯੋਗੀਆਂ ਨੂੰ ਸਹੀ ਰਸਤੇ ਲਿਆਉਣ ਲਈ ਉਨ੍ਹਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਤੇ ਉਨ੍ਹਾਂ ਨੂੰ ਗ੍ਰਹਿਸਥ ਜੀਵਨ ਦੀ ਮਹੱਤਤਾ ਬਾਰੇ ਦੱਸਿਆ ਕਿ ਇਕੱਲਾ ਆਦਮੀ ਅਧੂਰਾ ਹੈ, ਗ੍ਰਹਿਸਥ ਜੀਵਨ ਨਾਲ ਉਸ ਨੂੰ ਪੂਰਨਤਾ ਹਾਸਿਲ ਹੁੰਦੀ ਹੈ ਕਿਉਂਕਿ ਗ੍ਰਹਿਸਥ ਜੀਵਨ 'ਚ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਆਦਮੀ ਸਮਾਜ 'ਚ ਆਪਣਾ ਸਨਮਾਨ ਵਧਾਉਂਦਾ ਹੈ।
ਗੁਰੂ ਜੀ ਨੇ ਸਿਹਤਮੰਦ ਸਮਾਜ ਬਣਾਉਣ ਲਈ ਲੋਕਾਂ ਸਾਹਮਣੇ ਤਿੰਨ ਅਹਿਮ ਸਿਧਾਂਤ ਰੱਖੇ- ਇੱਕ, ਈਮਾਨਦਾਰੀ ਨਾਲ ਕਮਾਈ ਕੀਤੀ ਜਾਵੇ, ਦੂਜਾ-ਆਪਣੀ ਕਮਾਈ ਨਾਲ ਗਰੀਬ ਦੀ ਮਦਦ ਕੀਤੀ ਜਾਵੇ ਤੇ ਤੀਜਾ ਮਾਨਸਿਕ ਤੇ ਰੂਹਾਨੀ ਸ਼ਾਂਤੀ ਲਈ ਪ੍ਰਮਾਤਮਾ ਦਾ ਨਾਂ ਜਪਿਆ ਜਾਵੇ। ਇਸ ਨੂੰ ‘ਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ' ਦੇ ਉਚ ਕੋਟੀ ਦੇ ਆਦਰਸ਼ਾਂ ਨਾਲ ਨਿਵਾਜਿਆ ਗਿਆ ਹੈ। ਗੁਰੂ ਸਾਹਿਬ ਨੇ ਜਾਤ ਪ੍ਰਥਾ ਵਿਰੁੱਧ ਵੀ ਖੁੱਲ੍ਹ ਕੇ ਪ੍ਰਚਾਰ ਕੀਤਾ ਤੇ ਇਸ ਨੂੰ ਜੜ੍ਹੋਂ ਉਖਾੜਨ ਲਈ ਸ੍ਰੀ ਕਰਤਾਰਪੁਰ ਸਾਹਿਬ 'ਚ ਲੰਗਰ ਪ੍ਰਥਾ ਸ਼ੁਰੂ ਕੀਤੀ, ਜਿੱਥੇ ਵੱਖ ਵੱਖ ਜਾਤਾਂ, ਧਰਮਾਂ ਦੇ ਲੋਕਾਂ ਨੂੰ ਇਕੱਠੇ ਪੰਗਤ 'ਚ ਬੈਠ ਕੇ ਲੰਗਰ ਛਖਣ ਦਾ ਸੁਭਾਗ ਪ੍ਰਾਪਤ ਹੁੰਦਾ ਸੀ। ਅਸਲ ਵਿੱਚ ਇਹ ਭਾਰਤ ਦੀ ਸਭ ਤੋਂ ਵੱਡੀ ਸਮਾਜਕ ਕ੍ਰਾਂਤੀ ਸੀ ਤੇ ਬਹੁਤ ਵੱਡਾ ਇਨਕਲਾਬ ਵੀ। ਗੁਰੂ ਜੀ ਤਿੱਬਤ, ਚੀਨ, ਭੂਟਾਨ, ਸ੍ਰੀਲੰਕਾ, ਅਫਗਾਨਿਸਤਾਨ, ਪਾਕਿਸਤਾਨ (ਅੱਜ ਦਾ), ਇਰਾਕ, ਬਗਦਾਦ ਤੇ ਸਾਊਦੀ ਅਰਬ ਤੋਂ ਇਲਾਵਾ ਹੋਰ ਕਈ ਦੇਸ਼ਾਂ 'ਚ ਵੀ ਗਏ ਅਤੇ ਆਪਣੀਆਂ ਇਨ੍ਹਾਂ ਸਾਰੀਆਂ ਧਾਰਮਿਕ ਯਾਤਰਾਵਾਂ 'ਚ ਉਨ੍ਹਾਂ ਨੇ ਲਗਭਗ 38 ਹਜ਼ਾਰ ਮੀਲ ਲੰਮਾ ਸਫਰ ਕੀਤਾ, ਜੋ ਅੱਜ ਤੱਕ ਦੁਨੀਆ ਦੀ ਕੋਈ ਵੀ ਧਾਰਮਿਕ ਸ਼ਖਸੀਅਤ ਨਹੀਂ ਕਰ ਸਕੀ। ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਰਾਵੀ ਦਰਿਆ ਦੇ ਕੰਢੇ ਆਪਣੇ ਪਰਵਾਰਕ ਮੈਂਬਰਾਂ ਨਾਲ ਬਿਤਾਏ। ਇਥੇ ਹੀ ਉਨ੍ਹਾਂ ਨੇ ਆਪਣੀ ਨਵੀਂ ਵਿਚਾਰਧਾਰਾ ਦੇ ਦਰਸ਼ਨ (ਫਿਲਾਸਫੀ) ਦਾ ਖੁੱਲ੍ਹ ਕੇ ਪ੍ਰਚਾਰ ਕੀਤਾ। ਕਰਤਾਰਪੁਰ ਸਾਹਿਬ ਲਾਲਾ ਦੁਨੀ ਚੰਦ ਅਤੇ ਭਾਈ ਧੋਂਦਾ ਦੇ ਯਤਨਾਂ ਨਾਲ ਹੋਂਦ 'ਚ ਆਇਆ। ਇਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਇੱਕ ਖੂਬਸੂਰਤ ਧਰਮਸ਼ਾਲਾ ਬਣਵਾਈ ਸੀ।
1923 ਵਿੱਚ ਰਾਵੀ ਵਿੱਚ ਭਿਆਨਕ ਹੜ੍ਹ ਆ ਜਾਣ ਕਰ ਕੇ ਸ੍ਰੀ ਕਰਤਾਰਪੁਰ ਸਾਹਿਬ ਦਾ ਭਾਰੀ ਨੁਕਸਾਨ ਹੋਇਆ ਤੇ ਫਿਰ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ (ਕੈਪਟਨ ਅਮਰਿੰਦਰ ਸਿੰਘ ਦੇ ਦਾਦਾ) ਨੇ ਇੱਕ ਲੱਖ 35 ਹਜ਼ਾਰ ਰੁਪਏ ਨਾਲ ਇਸ ਦੀ ਮੁੜ ਉਸਾਰੀ ਕਰਵਾਈ। ਇਹ ਗੁਰਦੁਆਰਾ ਸਮੁੱਚੇ ਭਾਰਤੀਆਂ, ਖਾਸ ਕਰ ਕੇ ਸਿੱਖਾਂ ਲਈ ਬਹੁਤ ਮਹੱਤਤਾ ਰੱਖਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਦੇ ਨਿਰਮਾਣ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਸੀਨੀਅਰ ਤੇ ਤਜਰਬੇਕਾਰ ਅਫਸਰਾਂ ਨੇ ਕੋਈ ਵਿਚਾਰ-ਵਟਾਂਦਰਾ ਕੀਤਾ? ਜਾਂ ਦੋਵਾਂ ਦੇਸ਼ਾਂ ਦੇ ਅਫਸਰਾਂ ਨੇ ਬੈਠ ਕੇ ਇਸ ਬਾਰੇ ਗੰਭੀਰਤਾ ਨਾਲ ਕੋਈ ਫੈਸਲਾ ਲਿਆ? ਕਿਉਂਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਮਝੌਤੇ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਉਸ ਦੇ ਲਾਭ ਅਤੇ ਨੁਕਸਾਨ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਧਾਰਮਿਕ ਭਾਵਨਾਵਾਂੇ ਦੇ ਜੋਸ਼ 'ਚ ਆ ਕੇ ਰਾਸ਼ਟਰ ਦਾ ਭਵਿੱਖ ਤੈਣ ਨਹੀਂ ਕੀਤਾ ਜਾ ਸਕਦਾ।
ਕੂਟਨੀਤੀ ਤੇ ਸਿਆਸਤ ਵਿੱਚ ਵਿਹਾਰਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਸਾਡੀ ਰਵਾਇਤ ਹੈ, ਪਰ ਪਾਕਿਸਤਾਨ ਦੇ ਭਾਰਤ ਨਾਲ ਸੰਬੰਧ ਸ਼ੁਰੂ ਤੋਂ ਕੌੜੇ, ਤਣਾਅ ਪੂਰਨ ਤੇ ਖੂਨ ਖਰਾਬੇ ਵਾਲੇ ਰਹੇ ਹਨ। ਭਾਰਤ ਹਮੇਸ਼ਾ ਉਸ ਨਾਲ ਦੋਸਤੀ ਚਾਹੁੰਦਾ ਹੈ, ਪਰ ਪਾਕਿਸਤਾਨ ਨੇ ਹਰ ਵਾਰ ਭਾਰਤ ਦੀ ਪਿੱਠ 'ਚ ਛੁਰਾ ਮਾਰਿਆ ਹੈ। ਜੇ ਗੁਰੂ ਸਾਹਿਬ ਦੇ ਨਾਂਅ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਸੁਧਰ ਜਾਣ ਤਾਂ ਇਹ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੋਵੇਗਾ, ਪਰ ਪਾਕਿਸਤਾਨ ਨੂੰ ਪਹਿਲਾਂ ਅੱੱਤਵਾਦ 'ਤੇ ਕਾਬੂ ਪਾਉਣਾ ਪਵੇਗਾ। ਉਸ ਨੂੰ ਆਪਣੇ ਇਲਾਕੇ ਲੰਡੀ, ਕੋਤਲ, ਵਜ਼ੀਰਿਸਤਾਨ ਅਤੇ ਹੋਰ ਜਿਹੜੇ ਇਲਾਕਿਆਂ 'ਚ ਲਗਭਗ 15, 000 ਕਰੋੜ ਰੁਪਏ ਦਾ ਨਸ਼ਾ ਤਿਆਰ ਕੀਤਾ ਜਾਂਦਾ ਹੈ, 'ਤੇ ਰੋਕ ਲਾਉਣੀ ਪਵੇਗੀ ਕਿਉਂਕਿ ਇਸ ਕਾਰਨ ਸਾਡੇ ਹਜ਼ਾਰਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਚੁੱਕੀਆਂ ਹਨ।
ਭਾਰਤੀ ਕੂਟਨੀਤਕਾਂ ਤੇ ਸਿਆਸਤਦਾਨਾਂ ਨੂੰ ਇਸ ਬਾਰੇ ਵੱਡਾ ਖਦਸ਼ਾ ਹੈ। ਜਦੇ ਪਾਕਿਸਤਾਨ ਸੱਚਮੁੱਚ ਸਹੀਕਦਮ ਚੁੱਕਦਾ ਹੈ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਭਾਰਤ-ਪਾਕਿ ਵਿਚਾਲੇ ਇੱਕ ਨਵੇਂ ਦੋਸਤਾਨਾ ਮਾਹੌਲ ਦਾ ਆਗਾਜ਼ ਕਰੇਗਾ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ। ਦੋਸਤਾਨਾ ਮਾਹੌਲ ਨਾਲ ਹੀ ਦੋਵੇਂ ਰਾਸ਼ਟਰ ਵਿਕਾਸ ਦੇ ਰਾਹ 'ਤੇ ਅੱਗੇ ਵਧ ਸਕਦੇ ਹਨ। ਪ੍ਰਸਿੱਧ ਸ਼ਾਇਰ ਅੱਲਾਮਾ ਇਕਬਾਲ ਨੇ ਗੁਰੂ ਸਾਹਿਬ ਬਾਰੇ ਲਿਖਿਆ ਹੈ-
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ਼ਵਾਬ ਸੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’