Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਡਾਕਟਰੀ ਕੋਰਸ ਵਿੱਚ ਦਾਖਲਾ ਦਿਵਾਉਣ ਦੇ ਬਹਾਨੇ 22 ਲੱਖ ਦੀ ਠੱਗੀ

April 12, 2021 02:31 AM

ਭੋਪਾਲ, 11 ਅਪ੍ਰੈਲ (ਪੋਸਟ ਬਿਊਰੋ)- ਜਲੰਧਰ ਦੇ ਇੱਕ ਐਮ ਬੀ ਬੀ ਐਸ ਡਾਕਟਰ ਦੀ ਸ਼ਿਕਾਇਤ ਉੱਤੇਮੱਧ ਪ੍ਰਦੇਸ਼ ਪੁਲਸ ਨੇ ਤਿੰਨ ਜਣਿਆਂ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਇਸ ਸੰਬੰਧ ਵਿੱਚ ਪੀੜਤ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਇੰਦੌਰ ਦੇ ਇੰਡੈਕਸ ਮੈਡੀਕਲ ਕਾਲਜ ਵਿੱਚ ਐਮ ਡੀ ਦਾ ਦਾਖਲਾ ਦਿਵਾਉਣ ਦੇ ਨਾਂਅ ਉੱਤੇ ਉਸ ਕੋਲੋਂ 22 ਲੱਖ 46 ਹਜ਼ਾਰ ਰੁਪਏ ਹੜੱਪ ਲਏ। ਸਾਰਾ ਸਾਲ ਪਰੇਸ਼ਾਨ ਹੋਣ ਦੇ ਬਾਅਦ ਵੀ ਉਸ ਨੂੰ ਨਾ ਕਾਲਜ ਵਿੱਚ ਸੀਟ ਮਿਲੀ ਅਤੇ ਨਾ ਉਸ ਦੀ ਰਕਮ ਵਾਪਸ ਕੀਤੀ ਗਈ। ਮੱਧ ਪ੍ਰਦੇਸ਼ ਦੇ ਕੋਲਾਰ ਥਾਣਾ ਇੰਚਾਰਜ ਚੰਦਰਕਾਂਤ ਪਟੇਲ ਦੇ ਮੁਤਾਬਕ ਗੋਪਾਲ ਨਗਰ ਜਲੰਧਰ (ਪੰਜਾਬ) ਦਾ ਵਾਸੀ 25 ਸਾਲਾ ਸ਼ੁਭਮ ਸਹਿਗਲ ਐਮ ਬੀ ਬੀ ਐਸ ਕਰ ਚੁੱਕਾ ਹੈ ਅਤੇ ਪੀ ਜੀ ਦਾਖਲੇ ਦੀ ਤਿਆਰੀ ਕਰ ਰਿਹਾ ਹੈ। ਸਾਲ 2020 ਵਿੱਚ ਉਸ ਨੇ ਨੀਟ ਪੀ ਜੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਉਸ ਨੂੰ ਐਮ ਡੀ ਦੀ ਸੀਟ ਚਾਹੀਦੀ ਸੀ। ਇਸੇ ਦੌਰਾਨ ਉਸ ਦਾ ਸੰਪਰਕ ਵਿਸ਼ਵਜੀਤ ਨਾਂਅ ਦੇ ਨੌਜਵਾਨ ਨਾਲ ਹੋਇਆ, ਜਿਸ ਦਾ ਕਹਿਣਾ ਸੀ ਕਿ ਉਸ ਨੂੰ ਇੰਡੈਕਸ ਮੈਡੀਕਲ ਕਾਲਜ ਵਿੱਚ ਐਮ ਡੀ ਸੀਟ ਮਿਲ ਜਾਏਗੀ। ਉਸ ਨੂੰ ਇੰਦੌਰ ਸੱਦਿਆ ਗਿਆ, ਜਿੱਥੇ ਉਸ ਨੂੰ ਲੈਣ-ਦੇਣ ਦੀ ਗੱਲ ਕਰਨ ਦੇ ਲਈ ਭੋਪਾਲ ਦੇ ਕੋਲਾਰ ਦੇ ਅਨਾਇਤਪੁਰ ਵਿੱਚ ਐਡਵਾਂਸ ਮੈਡੀਕਲ ਕਾਲਜ ਵਿੱਚ ਬੁਲਾਇਆ ਗਿਆ ਤਾਂ ਓਥੇ ਰੋਹਿਤ ਭਦੌਰੀਆ, ਵਿਸ਼ਵਜੀਤ ਅਤੇ ਅਭਿਸ਼ੇਕ ਰਾਜ ਰੰਜਨ ਮਿਲੇ। ਓਦੋਂ ਰੋਹਿਤ ਭਦੌਰੀਆ ਨੇ ਦੱਸਿਆ ਕਿ ਉਹ ਇੰਡੈਕਸ ਮੈਡੀਕਲ ਕਾਲਜ ਦੇ ਚੇਅਰਮੈਨ ਸੁਰੇਸ਼ ਭਦੌਰੀਆ ਦਾ ਭਤੀਜਾ ਹੈ ਤੇ ਉਨ੍ਹਾਂ ਦੇ ਗਰੁੱਪ ਦੇ ਇੰਡੈਕਸ ਮੈਡੀਕਲ ਕਾਲਜ ਇੰਦੌਰ, ਐਡਵਾਂਸ ਮੈਡੀਕਲ ਕਾਲਜ ਭੋਪਾਲ ਅਤੇ ਅਮਲਤਾਸ ਮੈਡੀਕਲ ਕਾਲਜ ਦੀ ਪ੍ਰਵੇਸ਼ ਪ੍ਰੀਖਿਆ ਉਸ ਦੇ ਜ਼ਿੰਮੇ ਹੈ। ਸੁ਼ਭਮ ਨੇ ਭਰੋਸਾ ਕਰ ਕੇ ਦੋਸ਼ੀਆਂ ਨੂੰ ਫਰਵਰੀ 2020 ਵਿਚ ਸੱਤ ਲੱਖ ਨਕਦ ਅਤੇ ਬਾਕੀ ਰਕਮ 22 ਲੱਖ 46 ਹਜ਼ਾਰ ਰੁਪਏ ਦੋਸ਼ੀਆਂ ਨੂੰ ਦੇ ਦਿੱਤੇ ਸਨ।
ਪੀੜਤ ਸ਼ੁਭਮ ਸਹਿਗਲ ਨੇ ਦੱਸਿਆ ਕਿ ਦੋਸ਼ੀ ਰੋਹਿਤ ਭਦੌਰੀਆ ਦਾ ਇੰਦੌਰ ਦੇ ਇੰਡੈਕਸ ਮੈਡੀਕਲ ਕਾਲਜ ਵਿੱਚ ਚੰਗਾ ਰਸੂਖ ਸੀ। ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪੂਰਾ ਕਾਲਜ ਘੁੰਮਾਇਆ ਤੇ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਉਸ ਕਾਲਜ ਕਮੇਟੀ ਵਿੱਚ ਹੈ। ਇਸੇ ਤਰ੍ਹਾਂ ਭੋਪਾਲ ਦੇ ਐਡਵਾਂਸ ਕਾਲਜ ਵਿੱਚ ਵੀ ਰੋਹਿਤ ਨੂੰ ਕਾਲਜ ਵਿੱਚ ਇੱਕ ਚੈਂਬਰ ਵਿੱਚ ਮਿਲਿਆ ਸੀ। ਉਸ ਦਾ ਆਪਣਾ ਕੈਬਿਨ ਸੀ, ਇਸ ਲਈ ਉਹ ਇਸ ਠੱਗ ਦੇ ਜਾਲ ਵਿੱਚ ਫਸ ਗਿਆ। ਦੋਸ਼ੀ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ ਕਿ ਪੁਲਸ ਵਿੱਚ ਸ਼ਿਕਾਇਤ ਕੀਤੀ ਤਾਂ ਜਾਣਦਾ ਨਹੀਂ, ਇਥੇ ਪੁਲਸ ਅਤੇ ਪ੍ਰਸ਼ਾਸਨ ਸਭ ਉਨ੍ਹਾਂ ਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ