Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ

April 12, 2021 02:29 AM

* ਏ ਕੇ 47 ਤੋਂ ਐਂਟੀ ਏਅਰਕਰਾਫਟ ਗੰਨ ਤੱਕ ਸਭ ਮਿਲੇਗਾ

ਸ੍ਰੀਨਗਰ, 11 ਅਪ੍ਰੈਲ (ਪੋਸਟ ਬਿਊਰੋ)- ਇਸ ਸਾਲ ਕਸ਼ਮੀਰ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀ ਤੋਂ ਜਿਹੜੇ ਹਥਿਆਰ ਮਿਲੇ ਸਨ, ਉਨ੍ਹਾਂ ਵਿੱਚ ਅਮਰੀਕਾ ਦੀ ਐਮ-ਚਾਰ ਕਾਰਬਾਈਨ ਵੀ ਸੀ।
ਜੰਮੂ-ਕਸ਼ਮੀਰ ਦੇ ਡੀ ਜੀ ਪੀ ਦਿਲਬਾਗ ਸਿੰਘ ਨੇ ਦੱਸਿਆ, ਕਾਰਬਾਈਨ ਪਾਕਿਸਤਾਨ ਜਾਂ ਅਫਗਾਨਿਸਤਾਨ ਦੀ ਬਣੀ ਹੈ। ਮੀਡੀਆ ਪੇਸ਼ਾਵਰ ਦੇ ਦੱਰਾ ਅਦਮਖੇਲ ਪਹੁੰਚਿਆ, ਜੋ ਗੈਰ ਕਾਨੂੰਨੀ ਹਥਿਆਰਾਂ ਦੀ ਫੈਕਟਰੀ ਅਤੇ ਤਸਕਰੀ ਦੇ ਲਈ ਸਾਰੀ ਦੁਨੀਆ ਵਿੱਚ ਬਦਨਾਮ ਹੈ। ਇਥੇ ਐਂਟੀ ਏਅਰਕਰਾਫਟ ਗੰਨ, ਮੋਰਟਾਰ, ਰਾਕੇਟ ਲਾਂਚਰ ਅਤੇ ਏ ਕੇ 47 ਤੱਕ ਕੋਈ ਵੀ ਹਥਿਆਰ ਚਾਹੀਦਾ ਹੋਵੇ ਤਾਂ ਸਭ ਮਿਲੇਗਾ ਅਤੇ ਉਹ ਵੀ ਬੇਹੱਦ ਘੱਟ ਕੀਮਤ ਵਿੱਚ।ਪੇਸ਼ਾਵਰ ਤੋਂ ਕਰੀਬ 35 ਕਿਲੋਮੀਟਰ ਦੂਰ ਗੋਲੀਆਂ ਦੀ ਗੂੰਜ ਸੁਣਾਈ ਪਵੇ ਤਾਂ ਦੱਰਾ ਅਦਮਖੇਲ ਨੇੜੇ ਹੁੰਦਾ ਹੈ। ਪਹਾੜਾਂ ਵਿੱਚ ਵੱਸੇ ਇੱਕ ਲੱਖ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਗੈਰ ਕਾਨੂੰਨੀ ਹਥਿਆਰ ਬਣਾਉਣ ਦੀਆਂ ਕਰੀਬ 100 ਫੈਕਟਰੀਆਂ ਹਨ। ਇਨ੍ਹਾਂ ਵਿੱਚ ਪਿਸਟਲ, ਐਂਟੀ ਏਅਰਕਰਾਫਟ ਗੰਨ, ਲਾਈਟ ਮਸ਼ੀਨਗੰਨ, ਮਸ਼ੀਨਗੰਨ, ਮੋਰਟਾਰ, ਸ਼ਾਟਗਨ ਤੋਂ ਲੈ ਅਮਰੀਕਨ ਐਮ-ਚਾਰ ਕਾਰਬਾਈਨ ਅਤੇ ਰੂਸ ਦੀ ਕਲਾਨੀਸ਼ਕੋਵ (ਏ ਕੇ 47) ਰਾਈਫਲ ਅਤੇ ਗ੍ਰੇਨੇਡ ਅਤੇ ਗੋਲਾ ਬਾਰੂਦ ਸਭ ਬਣਦਾ ਹੈ। ਖਰੀਦਣ ਵਾਲੇ ਲੋਕ ਓਥੇ ਫਾਇਰ ਟੈਸਟ ਕਰਦੇ ਹਨ। ਇਸ ਲਈ ਸਾਰਾ ਦਿਨ ਗੋਲੀਆਂ ਦੀ ਆਵਾਜ਼ ਗੂੰਜਦੀ ਰਹਿੰਦੀ ਹੈ।
ਦੱਰਾ ਅਦਮਖੇਲ ਵਿੱਚ ਕਰੀਬ 2000 ਹਜ਼ਾਰ ਦੁਕਾਨਾਂ ਹਨ, ਜਿਨ੍ਹਾਂ ਵਿੱਚ 1800 ਤੋਂ ਵੱਧ ਹਥਿਆਰਾਂ ਦੀਆਂ ਹਨ।ਇੱਕ ਫੈਕਟਰੀ ਵਿੱਚ 25 ਸਾਲ ਤੋਂ ਕੰਮ ਕਰਦੇ ਅਸਲ ਖਾਨ ਦਰਜਨਾਂ ਏ ਕੇ 47 ਬਣਾ ਚੁੱਕੇ ਹਨ। ਹਥਿਆਰਾਂ ਦੇ ਡੀਲਰ ਹਾਜੀ ਸ਼ਾਹ ਗੁਲ ਨੇ ਦੱਸਿਆ, ਅਸੀਂ ਪੰਜ-ਛੇ ਲੱਖ ਵਾਲੀ ਵਿਦੇਸ਼ੀ ਗੰਨ 30-35 ਹਜ਼ਾਰ ਰੁਪਏ ਦੀ ਬਣਾ ਦਿੰਦੇ ਹਾਂ। ਸਾਡੇ ਕਾਰੀਗਰ, ਅਮਰੀਕਾ, ਜਰਮਨੀ, ਤੁਰਕੀ, ਚੀਨ, ਰੂਸ ਕਿਸੇ ਵੀ ਦੇਸ਼ ਦੇ ਹਥਿਆਰ ਦਾ ਡੁਪਲੀਕੇਟ ਬਣਾ ਸਕਦੇ ਹਨ। ਉਨ੍ਹਾਂ ਮੁਤਾਬਕ ਕੁਝ ਸਮੇਂ ਤੋਂ ਸਰਕਾਰੀ ਪਾਬੰਦੀਆਂ ਦੇ ਕਾਰਨ ਬਾਜ਼ਾਰ ਘੱਟ ਹੋਇਆ ਹੈ। ਇੱਕ ਫੈਕਟਰੀ ਦੇ ਮਾਲਕ ਸ਼ਾਹ ਸਊਦ ਨੇ ਦੱਸਿਆ ਕਿ ਉਨ੍ਹਾਂ ਦਾ ਪਰਵਾਰ ਪੰਜਾਹ ਸਾਲ ਤੋਂ ਇਸ ਕੰਮ ਵਿੱਚ ਹੈ। ਪਹਿਲਾਂ ਇਹ ਹਥਿਆਰਾਂ ਦਾ ਕਾਰੋਬਾਰ ਹੁਜਰਾ (ਗੈਸਟ ਹਾਊਸ) ਹੁੰਦਾ ਸੀ, ਬਾਅਦ ਵਿੱਚ ਪੂਰਾ ਬਾਜ਼ਾਰ ਬਣ ਗਿਆ। ਸਊਦ ਨਾਂਅ ਦੇ ਵਿਅਕਤੀ ਨੇ ਕਿਹਾ, ਦੱਰਾ ਅਦਮਖੇਲ ਦੇ ਸਵਾਇਤ ਕਬੀਲਾ ਖੇਤਰ ਤੋਂ ਹਟਣ ਨਾਲ ਇਥੇ ਕਈ ਰੋਕਾਂ ਲੱਗ ਗਈਆਂ, ਪਰ ਪਾਕਿਸਤਾਨ ਵਿੱਚ ਸਭ ਤੋਂ ਵੱਧ ਗੈਰ ਕਾਨੂੰਨੀ ਹਾਲੇਵੀ ਹਥਿਆਰ ਬਣਦੇ ਹਨ ਤੇ ਇਥੇ ਨੱਬੇ ਫੀਸਦੀ ਰੋਜ਼ਗਾਰ ਹਥਿਆਰਾਂ ਦੇ ਕਾਰੋਬਾਰ ਦਾ ਹੈ।
ਜੰਮੂ-ਕਸ਼ਮੀਰ ਵਿੱਚ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਹਥਿਆਰਾਂ ਦੀ ਜ਼ਬਤੀ ਦਾ ਜਬਰਦਸਤ ਵਾਧਾ ਹੋਇਆ ਹੈ। ਸਾਲ 2020 ਵਿੱਚ 475 ਹਥਿਆਰ ਜ਼ਬਤ ਹੋਏ ਹਨ, 2019 ਵਿੱਚ ਗਿਣਤੀ ਅੱਧੀ ਸੀ। ਇਨ੍ਹਾਂ ਵਿੱਚ ਐਮ-ਚਾਰ ਕਾਰਬਾਈਨ ਸਮੇਤ ਕਈ ਹਥਿਆਰ ਅਤੇ ਗੋਲਾ ਬਾਰੂਦ ਹਨ। ਸੁਰੱਖਿਆਬਲਾਂ ਦੀ ਸਖਤੀ ਅਤੇ ਅੱਤਵਾਦੀਆਂ ਦੇ ਖਿਲਾਫ ਜਾਰੀ ਕਾਰਵਾਈ ਦੇ ਕਾਰਨ ਸੀਮਾ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਧੀ ਹੈ। ਪਿੱਛੇ ਜਿਹੇ ਭਾਰਤ ਦੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿ ਸਰਹੱਦ ਦੇ ਕੋਲ ਵਿਦੇਸ਼ੀ ਹਥਿਆਰ ਮਿਲੇ ਹਨ, ਜਿਨ੍ਹਾਂ ਵਿੱਚ ਇੱਕ ਏ ਕੇ 56, ਇੱਕ ਮੈਗਜ਼ੀਨ ਪੰਜ ਜਿੰਦਾ ਕਾਰਤੂਸ, ਇੱਕ ਏ ਕੇ 47, ਪੁਆਇੰਟ 303 ਗਨ, ਅਤੇ ਇੱਕ ਪੁਆਇੰਟ ਤੀਹ ਚਾਈਨੀਜ਼ ਪਿਸਟਲ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼