Welcome to Canadian Punjabi Post
Follow us on

19

March 2024
 
ਅੰਤਰਰਾਸ਼ਟਰੀ

ਨਹੀਂ ਰਹੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ

April 10, 2021 02:43 AM

ਲੰਡਨ, 9 ਅਪਰੈਲ (ਪੋਸਟ ਬਿਊਰੋ) : ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਤੇ ਡਿਊਕ ਆਫ ਐਡਿਨਬਰਗ ਸ਼ੁੱਕਰਵਾਰ ਨੂੰ ਬਕਿੰਘਮ ਪੈਲੇਸ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 99 ਸਾਲਾਂ ਦੇ ਸਨ। ਸੱਤ ਦਹਾਕਿਆਂ ਤੱਕ ਉਨ੍ਹਾਂ ਆਪਣੀ ਪਤਨੀ ਦਾ ਹਰ ਚੰਗੇ ਮਾੜੇ ਦੌਰ ਵਿੱਚ ਸਾਥ ਨਿਭਾਇਆ।
ਉਨ੍ਹਾਂ ਦਾ ਜਨਮ ਗ੍ਰੀਕ ਦੇ ਸ਼ਾਹੀ ਘਰਾਨੇ ਵਿੱਚ ਹੋਇਆ ਤੇ ਉਨ੍ਹਾਂ ਅਜਿਹੇ ਦੌਰ ਵਿੱਚ ਬ੍ਰਿਟੇਨ ਦੇ ਕੌਨਸੌਰਟ ਦੀ ਭੂਮਿਕਾ ਨਿਭਾਈ ਜਦੋਂ 21ਵੀਂ ਸਦੀ ਵਿੱਚ ਹਜ਼ਾਰ ਸਾਲ ਪੁਰਾਣਾ ਸਾਮਰਾਜ ਖੁਦ ਨੂੰ ਰੀਇਨਵੈਂਟ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਉਨ੍ਹਾਂ ਨੂੰ ਕਦੇ ਕਦੇ ਸਖ਼ਤ ਟਿੱਪਣੀਆਂ ਕਰਨ ਤੇ ਬ੍ਰਿਟੇਨ ਦੇ ਹਿਤਾਂ ਨੂੰ ਦੇੇਸ਼ ਤੇ ਵਿਦੇਸ਼ ਵਿੱਚ ਹੱਲਾਸੇ਼ਰੀ ਦੇਣ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਕਈ ਚੈਰਿਟੀਜ਼ ਦੀ ਅਗਵਾਈ ਕੀਤੀ, ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਜਿਨ੍ਹਾਂ ਨੇ ਚੁਣੌਤੀ ਭਰੇ ਆਊਟਡੋਰ ਐਡਵੈਂਚਰਜ਼ ਵਿੱਚ ਬ੍ਰਿਟਿਸ਼ ਸਕੂਲੀ ਬੱਚਿਆਂ ਨੂੰ ਹਿੱਸਾ ਲੈਣ ਦੀ ਆਦਤ ਪਾਈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਚਾਰ ਬੱਚਿਆਂ ਨੂੰ ਪਾਲਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਇੱਕ ਸਾਲ ਪਹਿਲਾਂ ਫਿਲਿਪ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ 16 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਹਾਰਾਣੀ ਐਲਿਜ਼ਾਬੈੱਥ ਨੇ ਆਪਣੇ ਪਤੀ ਦੀ ਮੌਤ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਿੰਸ ਫਿਲਿਪ ਨੇ ਵਿੰਡਸਰ ਮਹਿਲ ਵਿੱਚ ਸਵੇਰ ਸਮੇਂ  ਦਮ ਤੋੜਿਆ।
10 ਡਾਊਨਿੰਗ ਸਟਰੀਟ ਦੇ ਬਾਹਰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਆਖਿਆ ਕਿ ਸਾਰੀ ਉਮਰ ਪ੍ਰਿੰਸ ਫਿਲਿਪ ਨੇ ਮਹਾਰਾਣੀ ਦਾ ਸਾਥ ਦਿੱਤਾ।ਦੁਨੀਆ ਭਰ ਤੋਂ ਕਾਰੋਬਾਰੀਆਂ, ਸ਼ਾਹੀ ਖਾਨਦਾਨ ਦੇ ਲੋਕਾਂ ਵੱਲੋਂ ਪ੍ਰਿੰਸ ਫਿਲਿਪ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਗਿਆ।ਸਾਰੀਆਂ ਪਾਰਟੀਆ ਦੇ ਆਗੂਆਂ ਵੱਲੋਂ ਵੀ ਦੁੱਖ ਪ੍ਰਗਟਾਇਆ ਗਿਆ। ਮੁੱਖ ਪਾਰਟੀਆਂ ਨੇ ਅਗਲੇ ਮਹੀਨੇ ਹੋਣ ਜਾ ਰਹੀਆਂ ਲੋਕਲ ਤੇ ਸਕੌਟਿਸ਼ ਚੋਣਾਂ ਲਈ ਆਪਣੀ ਚੋਣ ਮੁਹਿੰਮ ਮੁਲਤਵੀ ਕਰ ਦਿੱਤੀ।   

    
 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ ਨਾਈਜਰ ਦੀ ਫੌਜ ਦੀ ਪੈਂਟਾਗਨ ਨੂੰ ਕਿਹਾ, ਅਮਰੀਕੀ ਫੌਜੀਆਂ ਦਾ ਦੇਸ਼ 'ਚ ਰਹਿਣ ਦਾ ਹੁਣ ਕੋਈ ਮਤਲਬ ਨਹੀਂ ਮੋਟਰਸਾਈਕਲ ਨਾਲ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ 'ਚ ਬੱਸ ਹਾਦਸੇ ਦਾ ਸਿ਼ਕਾਰ, 21 ਯਾਤਰੀਆਂ ਦੀ ਮੌਤ, 38 ਜ਼ਖਮੀ ਟਰੰਪ ਨੇ ਕਿਹਾ: ਮੈਨੂੰ ਨਾ ਚੁਣਿਆ ਗਿਆ ਤਾਂ ਖੂਨ-ਖਰਾਬਾ ਹੋਵੇਗਾ ਇਟਲੀ ਨੇ ਕਿਹਾ, ਜੇਕਰ ਯੂਕਰੇਨ 'ਚ ਨਾਟੋ ਫੌਜ ਭੇਜੀ ਗਈ ਤਾਂ ਵਿਸ਼ਵ ਯੁੱਧ ਹੋਵੇਗਾ ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੇ ਸੀਏਏ ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕੇ 'ਤੇ ਨਜ਼ਰ ਰੱਖ ਰਹੇ ਹਾਂ ਰਮਜ਼ਾਨ ਮੌਕੇ ਫਲਸਤੀਨੀਆਂ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 29 ਲੋਕਾਂ ਦੀ ਮੌਤ ਪੋਲੀਓ ਪਾਲ ਦਾ 78 ਸਾਲ ਦੀ ਉਮਰ 'ਚ ਦਿਹਾਂਤ ਹੁਣ ਰੇਲਵੇ ਲਾਈਨ ਰਾਹੀਂ ਇਰਾਨ ਨਾਲ ਜੁੜੇਗਾ ਰੂਸ, ਮੁੰਬਈ ਦਾ ਰਸਤਾ 10 ਦਿਨਾਂ 'ਚ ਤੈਅ ਹੋਵੇਗਾ