Welcome to Canadian Punjabi Post
Follow us on

22

April 2021
ਅੰਤਰਰਾਸ਼ਟਰੀ

‘ਮਿਸਿਜ਼ ਸ੍ਰੀਲੰਕਾ’ ਮੁਕਾਬਲੇ ਦੌਰਾਨ ਹੰਗਾਮਾ, ਜੇਤੂ ਦੇ ਸਿਰ ਉਤੋਂ ਤਾਜ ਧੂਹਿਆ ਗਿਆ

April 08, 2021 09:52 AM

* ਖੋਹਾ-ਮਾਹੀ ਵਿੱਚ ਜੇਤੂ ਔਰਤ ਜ਼ਖਮੀ, ਹਸਪਤਾਲ ਦਾਖਲ


ਕੋਲੰਬੋ, 7 ਅਪਰੈਲ, (ਪੋਸਟ ਬਿਊਰੋ)- ਸ੍ਰੀਲੰਕਾ ਵਿੱਚ‘ਮਿਸੇਜ਼ ਸ਼੍ਰੀਲੰਕਾ’ ਮੁਕਾਬਲੇ ਦੌਰਾਨ ਕੱਲ੍ਹ ਕਾਫੀ ਹੰਗਾਮਾ ਵਰਤ ਗਿਆ ਅਤੇ ਇਸ ਸੁੰਦਰਤਾ ਕਵੀਨ ਮੁਕਾਬਲੇ ਦੀ ਜੇਤੂ ਪੁਸ਼ਪਿਕਾ ਡੀ ਸਿਲਵਾ ਦੇ ਸਿਰ ਉੱਤੇ ਪਹਿਨਿਆ ਤਾਜ ਮੌਜੂਦਾ ਮਿਸ ਵਰਲਡ ਕੈਰੋਲੀਨ ਜਿਊਰੀ ਨੇ ਸਟੇਜਉੱਤੇ ਹੀ ਉਸ ਕੋਲੋਂ ਖੋਹ ਲਿਆ।ਕੈਰੋਲੀਨ ਨੇ ਕਿਹਾ ਕਿ ਨਵੀਂ ਜੇਤੂ ਔਰਤ ਇਸ ਤਾਜ ਨੂੰ ਆਪਣੇ ਸਿਰ ਉਤੇ ਇਸ ਕਰ ਕੇ ਨਹੀਂ ਰੱਖ ਸਕਦੀ ਕਿ ਉਹ ਤਲਾਕਸ਼ੁਦਾ ਹੈ।
ਕੋਲੰਬੋ ਦੇ ਇੱਕ ਥੀਏਟਰ ਵਿੱਚਹੋ ਰਿਹਾ‘ਮਿਸੇਜ਼ ਸ਼੍ਰੀਲੰਕਾ ਪ੍ਰੋਗਰਾਮ’ ਨੈਸ਼ਨਲ ਟੀਵੀ ਚੈਨਲ ਤੋਂਪ੍ਰਸਾਰਤ ਹੋ ਰਿਹਾ ਸੀ। ਇਸ ਸਾਰੇ ਹੰਗਾਮੇ ਪਿੱਛੋਂ ਸਮਾਗਮ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਕਿ ਸ਼੍ਰੀਮਤੀ ਡੀ ਸਿਲਵਾ ਇਸ ਦੋਸ਼ ਦੇ ਮੁਤਾਬਕ ਤਲਾਕਸ਼ੁਦਾ ਬਿਲਕੁਲ ਨਹੀਂ ਸੀ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕੈਰੋਲੀਨ ਜਿਊਰੀ ਕੋਲ ਕਹਿ ਰਹੀ ਹੈ ਕਿ ਨਿਯਮ ਹੈ ਕਿ ਤਲਾਕਸ਼ੁਦਾ ਔਰਤਾਂ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੀਆਂ, ਇਸ ਲਈ ਮੈਂ ਇਹ ਕਦਮ ਉਠਾ ਰਹੀ ਹਾਂ ਤਾਂ ਜੋ ਇਹ ਤਾਜ ਦੂਸਰੇ ਥਾਂ ਵਾਲੀ ਔਰਤ ਨੂੰ ਦਿੱਤਾ ਜਾ ਸਕੇ।
ਕੈਰੋਲੀਨ ਡੀ ਸਿਲਵਾ ਦੇ ਸਿਰ ਉੱਤੇ ਪਹਿਨੇ ਹੋਏ ਤਾਜ ਨੂੰ ਖੋਹਣ ਵੇਲੇ ਸੋਨੇ ਦਾ ਤਾਜ ਡੀ ਸਿਲਵਾ ਦੇ ਵਾਲਾਂ ਵਿੱਚ ਫਸ ਗਿਆ ਤੇ ਬਹੁਤ ਯਤਨਾਂ ਦੇ ਬਾਅਦ ਨਿਕਲਿਆ। ਕੈਰੋਲੀਨ ਦੀ ਇਸ ਹਰਕਤ ਕਾਰਨ ਡੀ ਸਿਲਵਾ ਨੂੰ ਸੱਟਾਂ ਵੀ ਲੱਗ ਗਈਆਂ ਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪ੍ਰਬੰਧਕਾਂ ਨੇ ਬਾਅਦ ਵਿਚ ਡੀ ਸਿਲਵਾ ਤੋਂ ਮੁਆਫੀ ਮੰਗੀ ਅਤੇ ਉਸ ਦਾ ਤਾਜ ਉਸ ਨੂੰ ਵਾਪਸ ਕਰ ਦਿੱਤਾ ਅਤੇ ਨਾਲ ਇਹ ਸਪੱਸ਼ਟ ਕੀਤਾ ਕਿ ਲਾਏ ਗਏ ਦੋਸ਼ ਦੇ ਮੁਤਾਬਕ ਨਵੀਂ ਜੇਤੂ ਸੁੰਦਰੀ ਤਲਾਕ ਸ਼ੁਦਾ ਨਹੀਂ ਸੀ ਅਤੇ ਦੋਸ਼ ਝੂਠੇ ਹੀ ਸਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ
ਯੂਰਪੀਅਨ ਸਾਕਰ ਵਿੱਚ ਫੁੱਟ: 12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ
ਪਾਕਿਸਤਾਨ `ਚ ਕੱਟੜਵਾਦੀ ਗਰੁੱਪ ਨੇ ਬੰਦੀ ਬਣਾਏ ਪੁਲਸ ਵਾਲੇ ਛੱਡੇ
ਆਪਣੀ ਫੌਜ ਕੱਢ ਕੇ ਅਮਰੀਕਾ ਨੇ ਅਫਗਾਨਿਸਤਾਨ ਦੀ ਸੁਰੱਖਿਆ ਤੋਂ ਪੱਲਾ ਝਾੜਿਆ
ਬ੍ਰਿਟੇਨ ਨੇ ਭਾਰਤ ਨੂੰ ‘ਰੈੱਡ ਲਿਸਟ’ ਵਿੱਚ ਪਾਇਆ ਤੇ ਯਾਤਰੀਆਂ ਦੀ ਐਂਟਰੀ ਰੋਕੀ
ਫੈਡੈਕਸ ਫੈਸਿਲਿਟੀ ਵਿੱਚ ਹੋਏ ਕਤਲੇਆਮ ਉੱਤੇ ਏ ਐਸ ਸੀ ਵੱਲੋਂ ਦੁੱਖ ਦਾ ਪ੍ਰਗਟਾਵਾ
ਚੈਕ ਗਣਰਾਜ ਨੇ ਡਿਪੂ ਵਿੱਚ ਧਮਾਕੇ ਦੇ ਕੇਸ ਵਿੱਚ 18 ਰੂਸੀ ਮੁਲਾਜ਼ਮਾਂ ਨੂੰ ਕੱਢਿਆ
ਜੋਅ ਬਾਇਡੇਨ ਹੋਰ ਸ਼ਰਨਾਰਥੀ ਨਹੀਂ ਵਧਾਉਣਾ ਚਾਹੰੁਦੇ
ਚੀਨ ਦੀ ਜਨ ਸੰਖਿਆ 2025 ਦੇ ਬਾਅਦ ਘੱਟ ਹੋਣ ਲੱਗੇਗੀ