Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਅਮਰੀਕਾ ਵਿੱਚ ਨਸਲੀ ਹਿੰਸਾ ਖ਼ਿਲਾਫ਼ ਹਜ਼ਾਰਾਂ ਲੋਕ ਸੜਕਾਂ ਉੱਤੇ ਆਏ

March 29, 2021 10:05 AM

ਸ਼ਿਕਾਗੋ, 28 ਮਾਰਚ, (ਪੋਸਟ ਬਿਊਰੋ)- ਅਮਰੀਕਾ ਵਿੱਚ ਨਸਲੀ ਹਿੰਸਾ ਦੇ ਲਗਾਤਾਰਵਧਦੇ ਕੇਸਾਂਵਿਰੁੱਧ ਸ਼ਿਕਾਗੋ ਤੇ ਨਿਊਯਾਰਕ ਵਿਚ ਕੀਤੇ ਗਏ ਪ੍ਰਦਰਸ਼ਨ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਹਨ।
ਸ਼ਿਕਾਗੋ ਦੇ ਚਾਈਨਾ ਟਾਊਨ ਚੌਕ ਵਿਚ ਨਸਲੀ ਭੇਦਭਾਵ ਅਤੇ ਅਪਰਾਧਾਂ ਖ਼ਿਲਾਫ਼ ਹਜ਼ਾਰਾਂ ਲੋਕ ਸੜਕ ਉੱਤੇ ਆ ਗਏ, ਜਿਨ੍ਹਾਂ ਦੇ ਹੱਥਾਂ ਵਿਚ ‘ਸਟਾਪ ਏਸ਼ੀਅਨ ਹੇਟ’, ‘ਜ਼ੀਰੋ ਟਾਲਰੈਂਸ ਫਾਰ ਰੇਸਿਜ਼ਮ’ਵਾਲੇ ਨਾਅਰਿਆਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਸਥਾਨਕ ਅਧਿਕਾਰੀ ਅਤੇ ਪੁਲਿਸ ਮੁਖੀ ਸਨ ਅਤੇ ਉਹ ਲੋਕਾਂ ਨੂੰ ਨਫ਼ਰਤੀ ਅਪਰਾਧ ਨੂੰ ਪ੍ਰਭਾਵੀ ਰੂਪ ਵਿੱਚ ਵਧਣ ਤੋਂ ਰੋਕਣ ਦਾ ਭਰੋਸਾ ਦੇ ਰਹੇ ਸਨ।
ਵਰਨਣ ਯੋਗ ਹੈ ਕਿ 16 ਮਾਰਚ ਨੂੰ ਐਟਲਾਂਟਾ ਵਿਚ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀਗਈ ਸੀ, ਜਿਨ੍ਹਾਂ ਵਿੱਚੋਂ ਛੇ ਏਸ਼ੀਆਈ ਮੂਲ ਦੀਆਂ ਔਰਤਾਂ ਸਨ। ਇਸ ਪਿੱਛੋਂ ਵੀ ਲਗਾਤਾਰ ਕਈ ਘਟਨਾਵਾਂ ਹੋਈਆਂ। ਪ੍ਰਦਰਸ਼ਨ ਕਰਦੇ ਲੋਕਾਂ ਦੀ ਮੁੱਖ ਮੰਗ ਸੁਰੱਖਿਆ ਵਧਾਉਣਾ, ਨਸਲੀ ਹਿੰਸਾ ਦੇ ਜੁਰਮਾਂ ਦੀ ਸ਼ਿਕਾਇਤ ਲਈ ਵੱਖਰੀ ਵੈੱਬਸਾਈਟ, ਹਿੰਸਾ ਪੀੜਤਾਂ ਦੇ ਲਈ ਫੰਡ ਅਤੇ ਅਪਰਾਧੀਆਂ ਉੱਤੇ ਤੁਰੰਤ ਕਾਰਵਾਈ ਕਰਨਾ ਸੀ।
ਨਿਊਯਾਰਕ ਵਿਚ ਵੀ ਨਸਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਹੋਇਆ, ਜਿਸ ਵਿਚ 25 ਰਾਜਾਂ ਦੇ 60 ਤੋਂ ਵੱਧ ਸ਼ਹਿਰਾਂ ਦੇ ਲੋਕਾਂ ਦੇ ਪ੍ਰਤੀਨਿਧ ਪੁੱਜੇ ਸਨ। ਨਿਊਯਾਰਕ ਵਿਚ ਤਾਜ਼ਾ ਨਸਲੀ ਹਿੰਸਾ ਪਿੱਛੋਂ ਕਈ ਰੈਲੀਆਂ ਹੋਈਆਂ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ