Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਫੇਸਬੁੱਕ ਨੇ ਮੁਕਾਬਲੇਬਾਜ਼ੀ ਲਈ ਯੂਜ਼ਰਜ਼ ਦੇ ਡਾਟਾ ਦੀ ਵਰਤੋਂ ਦੀ ਹਥਿਆਰ ਵਜੋਂ ਕੀਤੀ

December 07, 2018 11:05 PM

ਲੰਡਨ, 7 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਇੱਕ ਪਾਰਲੀਮੈਂਟਰੀ ਕਮੇਟੀ ਵੱਲੋਂ ਜਾਰੀ ਹੋਏ ਅੰਦਰੂਨੀ ਦਸਤਾਵੇਜ਼ਾਂ ਤੋਂ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਫੇਸਬੁੱਕ ਨੇ ਆਪਣੇ ਯੂਜ਼ਰਜ਼ ਦੇ ਡਾਟਾ ਦੀ ਵਰਤੋਂ ਮੁਕਾਬਲੇਬਾਜ਼ੀ ਲਈ ਹਥਿਆਰ ਦੇ ਰੂਪ ਵਿੱਚ ਕੀਤੀ ਅਤੇ ਇਸ ਸੰਬੰਧ ਵਿੱਚ ਆਪਣੇ ਯੂਜ਼ਰਜ਼ ਨੂੰ ਹਮੇਸ਼ਾ ਹਨੇਰੇ ਵਿੱਚ ਰੱਖਿਆ।
ਪਾਰਲੀਮੈਂਟ ਦੀ ਮੀਡੀਆ ਕਮੇਟੀ ਨੇ ਕੱਲ੍ਹ ਫੇਸਬੁੱਕ 'ਤੇ ਦੋਸ਼ ਲਾਇਆ ਕਿ ਉਹ ਵਿਸ਼ੇਸ਼ ਸੌਦਿਆਂ ਹੇਠ ਕੁਝ ਐਪ ਡਿਵੈਲਪਰਸ ਨੂੰ ਆਪਣੇ ਯੂਜ਼ਰਜ਼ ਦੀ ਜਾਣਕਾਰੀ ਤੱਕ ਆਸਾਨੀ ਨਾਲ ਪਹੁੰਚ ਦੇ ਰਿਹਾ ਹੈ ਅਤੇ ਜਿਨ੍ਹਾਂ ਐਪ ਡਿਵੈਲਪਰਸ ਨੂੰ ਉਹ ਆਪਣਾ ਮੁਕਾਬਲੇਬਾਜ਼ ਮੰਨਦਾ ਹੈ, ਉਨ੍ਹਾਂ ਦੇ ਰਾਹ ਵਿੱਚ ਰੋੜੇ ਸੁੱਟ ਰਿਹਾ ਹੈ। ਕਮੇਟੀ ਨੇ 200 ਤੋਂ ਜ਼ਿਆਦਾ ਪੰਨਿਆਂ ਦਾ ਦਸਤਾਵੇਜ਼ ਜਾਰੀ ਕੀਤਾ ਹੈ, ਜਿਸ ਵਿੱਚ ਯੂਜ਼ਰਜ਼ ਦੀ ਨਿੱਜੀ ਸੂਚਨਾ ਦੀ ਕੀਮਤ ਬਾਰੇ ਫੇਸਬੁੱਕ ਦੀ ਅੰਦਰੂਨੀ ਬਹਿਸ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਸਾਲ 2012 ਤੋਂ 2015 ਦੇ ਦੌਰਾਨ ਦੇ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ। ਉਸੇ ਸਮੇਂ ਫੇਸਬੁੱਕ ਜਨਤਕ ਪਲੇਟਫਾਰਮ ਬਣਿਆ ਸੀ। ਇਹ ਦਸਤਾਵੇਜ਼ ਕੰਪਨੀ ਦੇ ਕੰਮਕਾਜ ਤੇ ਉਸ ਨੇ ਪੈਸਾ ਕਮਾਉਣ ਲਈ ਕਿਸ ਹੱਦ ਤੱਕ ਲੋਕਾਂ ਦੇ ਡਾਟਾ ਦੀ ਵਰਤੋਂ ਕੀਤੀ ਹੈ, ਇਹ ਦਰਸਾਉਂਦੇ ਹਨ, ਜਦੋਂ ਕਿ ਕੰਪਨੀ ਜਨਤਕ ਰੂਪ ਨਾਲ ਲੋਕਾਂ ਦੀ ਨਿੱਜਤਾ ਦੀ ਸੁਰੱਖਿਆ ਕਰਨ ਦਾ ਦਾਅਵਾ ਕਰਦੀ ਹੈ। ਫੇਸਬੁੱਕ ਨੇ ਦਸਤਾਵੇਜ਼ਾਂ ਨੂੰ ਗੁੰਮਰਾਹ ਕਰਨ ਵਾਲਾ ਦੱਸਦਿਆਂ ਇਸ ਨੂੰ ਕਹਾਣੀ ਦਾ ਹਿੱਸਾ ਕਰਾਰ ਦਿੱਤਾ। ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੂਜੇ ਕਾਰੋਬਾਰਾਂ ਵਾਂਗ ਅਸੀਂ ਵੀ ਆਪਣੇ ਪਲੇਟਫਾਰਮ ਲਈ ਲਗਾਤਾਰ ਕਾਰੋਬਾਰੀ ਮਾਡਲ ਬਾਰੇ ਅੰਦਰੂਨੀ ਗੱਲਬਾਤ ਕਰਦੇ ਹਾਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ