Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਖਾਮੋਸ਼ੀ ਦੀ ਵੱਖਰੀ ਜ਼ੁਬਾਨ ਹੁੰਦੀ ਹੈ : ਪ੍ਰਾਚੀ ਦੇਸਾਈ

March 24, 2021 02:24 AM

‘ਸਾਇਲੈਂਸ... ਕੈਨ ਯੂ ਹੀਅਰ ਇਟ’ ਦੇ ਨਾਲ ਡਿਜੀਟਲ ਡੈਬਿਊ ਕਰਨ ਲਈ ਤਿਆਰ ਹੈ ਪ੍ਰਾਚੀ ਦੇਸਾਈ। ਜੀ 5 ਉੱਤੇ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਉਹ ਇੰਸਪੈਕਟਰ ਸੰਜਨਾ ਭਾਟੀਆ ਦੇ ਕਿਰਦਾਰ ਵਿੱਚ ਹੈ। ਕਰੀਬ ਸਾਢੇ ਚਾਰ ਸਾਲ ਤੋਂ ਇੰਡਸਟਰੀ ਤੋਂ ਦੂਰ ਰਹੀ ਪ੍ਰਾਚੀ ਮੰਨਦੀ ਹੈ ਕਿ ਉਹ ਕਿਸੇ ਵਧੀਆ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੀ ਸੀ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਪ੍ਰਾਚੀ ਦੇਸਾਈ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਲੰਬੇ ਸਮੇਂ ਦੇ ਬਾਅਦ ‘ਸਾਇਲੈਂਸ... ਕੈਨ ਯੂ ਹੀਅਰ ਇਟ’ ਵਿੱਚ ਕੀ ਚੀਜ਼ਾਂ ਵਾਪਸੀ ਦੇ ਲਈ ਖਾਸ ਲੱਗੀਆਂ?
- ਮੈਂ ਕੁਝ ਅਲੱਗ ਕਿਸਮ ਦਾ ਕਿਰਦਾਰ ਕਰਨਾ ਚਾਹੁੰਦੀ ਸੀ। ਉਸੇ ਇੰਤਜ਼ਾਰ ਵਿੱਚ ਇੰਨਾ ਲੰਬਾ ਵਕਫਾ ਪੈ ਗਿਆ। ਉਨ੍ਹਾਂ ਦਿਨਾਂ ਵਿੱਚ ਮੈਨੂੰ ਕੁਝ ਵੱਡੀਆਂ ਫਿਲਮਾਂ ਵਿੱਚ ਵੱਡੇ ਸੁਪਰਸਟਾਰ ਅਤੇ ਪ੍ਰੋਡਕਸ਼ਨ ਹਾਊਸ ਦੇ ਪ੍ਰਸਤਾਵ ਮਿਲੇ, ਪਰ ਮੈਨੂੰ ਉਹ ਠੀਕ ਨਹੀਂ ਲੱਗੇ। ਇਸ ਪ੍ਰੋਜੈਕਟ ਨੇ ਉਹੀ ਮੌਕਾ ਦਿੱਤਾ, ਜਿਸ ਦੀ ਮੈਨੂੰ ਤਲਾਸ਼ ਸੀ। ਇਸ ਤੋਂ ਪਹਿਲਾਂ ਮੈਂ ਕਦੇ ਪੁਲਸ ਅਧਿਕਾਰੀ ਦਾ ਕਿਰਦਾਰ ਨਹੀਂ ਨਿਭਾਇਆ। ਲਾਕਡਾਊਨ ਦੇ ਦੌਰਾਨ ਪਹਿਲੀ ਵਾਰ ਇਸ ਫਿਲਮ ਦੀ ਨਿਰਦੇਸ਼ਕ ਅਬਨ ਭਰੂਚਾ ਦੇਵਹੰਸ ਨਾਲ ਫੋਨ ਉੱਤੇ ਗੱਲ ਕਰ ਕੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਕਿ ਇਸ ਫਿਲਮ ਨੂੰ ਕੋਈ ਮਹਿਲਾ ਨਿਰਦੇਸ਼ਤ ਕਰ ਰਹੀ ਹੈ ਅਤੇ ਮੈਨੂੰ ਏਦਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਸਕ੍ਰਿਪਟ ਮੈਨੂੰ ਬਹੁਤ ਸਾਫ-ਸੁਥਰੀ ਅਤੇ ਸਪੱਸ਼ਟ ਲੱਗੀ। ਅਸੀਂ ਇੱਕ ਮਹੀਨੇ ਦੇ ਅੰਦਰ ਹੀ ਇਸ ਦੀ ਸ਼ੂਟਿੰਗ ਪੂਰੀ ਕਰ ਲਈ।
* ਕੀ ਇਸ ਕਿਰਦਾਰ ਦੇ ਲਈ ਕੁਝ ਤਿਆਰੀਆਂ ਵੀ ਕੀਤੀਆਂ?
- ਸੱਚ ਦੱਸਾਂ, ਪੁਲਸ ਦੀ ਵਰਦੀ ਪਹਿਨਣ ਦੇ ਬਾਅਦ ਮੈਂ ਆਪਣੇ ਆਪ ਇਸ ਕਿਰਦਾਰ ਦੀ ਜ਼ਿੰਮੇਵਾਰੀ ਮਹਿਸੂਸ ਕਰਨ ਲੱਗੀ ਸੀ। ਇਸ ਕਿਰਦਾਰ ਦੀ ਤਿਆਰੀ ਲਈ ਮੈਨੂੰ ਇੱਕ ਰਿਟਾਇਰ ਮਹਿਲਾ ਪੁਲਸ ਅਧਿਕਾਰੀ ਨਾਲ ਆਨਲਾਈਨ ਗੱਲ ਕੀਤੀ। ਸਮੇਂ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਆਏ ਬਦਲਾਅ ਅਤੇ ਹੋਰਨਾਂ ਚੀਜ਼ਾਂ ਦੇ ਬਾਰੇ ਜਾਣਿਆ।
* ਡਿਜੀਟਲ ਪਲੇਟਫਾਰਮ ਉੱਤੇ ਡੈਬਿਊ ਕਰਨ ਦੇ ਬਾਅਦ ਅੱਗੇ ਕਰੀਅਰ ਦੇ ਲਈ ਕੀ ਰਣਨੀਤੀਆਂ ਰਹਿਣਗੀਆਂ?
-ਡਿਜੀਟਲ ਪਲੇਟਫਾਰਮ ਉੱਤੇ ‘ਸਕੈਮ 1992’ ਵਰਗੀ ਕਈ ਵੈਬ ਸੀਰੀਜ਼ ਨਾਲ ਇੰਡਸਟਰੀ ਨੂੰ ਕੁਝ ਅਜਿਹੇ ਕਲਾਕਾਰ ਮਿਲੇ, ਜਿਨ੍ਹਾਂ ਦੀ ਲੋਕ ਤਾਰੀਫ ਕਰਦੇ ਨਹੀਂ ਥੱਕਦੇ। ਫਿਲਮਾਂ ਦੀ ਤੁਲਨਾ ਵਿੱਚ ਇਥੇ ਪ੍ਰਯੋਗ ਦੇ ਮੌਕੇ ਵੱਧ ਹਨ। ਇਥੇ ਮੈਂ ਪੰਜ ਥ੍ਰਿਲਰ ਫਿਲਮਾਂ ਵਿੱਚ ਅਲੱਗ-ਅਲੱਗ ਪਿਛੋਕੜ ਦੇ ਕਈ ਪ੍ਰਯੋਗ ਕਰ ਸਕਦੀ ਹਾਂ। ਪਲੇਟਫਾਰਮ ਕੋਈ ਹੋਵੇ, ਸਿਰਫ ਇੱਕ ਚੰਗੇ ਰੋਲ ਦੀ ਲੋੜ ਹੁੰਦੀ ਹੈ, ਜੋ ਤੁਹਾਡੇ ਲਈ ਸਭ ਕੁਝ ਬਦਲ ਸਕਦਾ ਹੈ। ਅੱਗੇ ਲਈ ਚੰਗੀ ਸਕ੍ਰਿਪਟ ਦੀ ਸਮਝ ਵੀ ਜ਼ਰੂਰੀ ਹੈ। ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਡਾਇਰੈਕਟਰ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਉਹ ਤੁਹਾਡੀ ਸੌ ਫੀਸਦੀ ਪ੍ਰਫਾਰਮੈਂਸ ਕਢਵਾਉਣ ਦੇ ਸਮਰੱਥ ਹੈ ਜਾਂ ਨਹੀਂ। ਅੱਗੇ ਮੈਂ ਇੱਕ ਵੈੱਬ ਸੀਰੀਜ਼ ਅਤੇ ਇੱਕ ਫਿਲਮ ਉੱਤੇ ਕੰਮ ਕਰ ਰਹੀ ਹਾਂ। ਫਿਲਹਾਲ ਦੋਵਾਂ ਦੀ ਸ਼ੂਟਿੰਗ ਬਾਕੀ ਹੈ।
* ਮਨੋਜ ਵਾਜਪਾਈ ਨਾਲ ਕੰਮ ਕਰਦੇ ਹੋਏ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਕੀ ਵਿਸ਼ੇਸ਼ਤਾ ਦਿਸੀ?
- ਮਨੋਜ ਸਰ ਨਾਲ ਮੈਂ ਹਮੇਸ਼ਾ ਤੋਂ ਕੰਮ ਕਰਨਾ ਚਾਹੁੰਦੀ ਸੀ। ਇਸ ਫਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਮੈਨੂੰ ਉਨ੍ਹਾਂ ਦੇ ਸੁਭਾਅ ਜਾਂ ਕਾਰਜਸ਼ੈਲੀ ਦਾ ਜ਼ਿਆਦਾ ਪਤਾ ਨਹੀਂ ਸੀ। ਮੈਂ ਸੋਚਿਆ ਕਿ ਉਨ੍ਹਾਂ ਵਰਗੇ ਇੱਕ ਰਾਸ਼ਟਰੀ ਪੁਰਸਕਾਰ ਜੇਤੂ ਕਲਾਕਾਰ ਲਈ ਇਹ ਆਮ ਫਿਲਮ ਹੋਵੇਗੀ, ਪਰ ਉਨ੍ਹਾਂ ਨੇ ਹਰ ਸੀਨ ਵਿੱਚ ਪੂਰੇ ਸਮਰਪਣ ਦੇ ਨਾਲ ਆਪਣਾ ਸੌ ਫੀਸਦੀ ਦਿੱਤਾ। ਉਹ ਆਪਣੇ ਸਹਿ ਕਲਾਕਾਰ ਨੂੰ ਹਮੇਸ਼ਾ ਸਹਿਜ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਹਸਤੀ ਉਨ੍ਹਾਂ ਦੀ ਸਕਰੀਨ ਇਮੇਜ ਤੋਂ ਕਾਫੀ ਅਲੱਗ ਹੈ। ਉਹ ਸੈੱਟ ਉੱਤੇ ਹਾਸੇ-ਮਜ਼ਾਕ ਦੇ ਨਾਲ-ਨਾਲ ਜ਼ਰੂਰਤ ਪੈਣ ਉੱਤੇ ਸਾਨੂੰ ਝਿੜਕ ਵੀ ਦਿੰਦੇ ਸਨ।
* ਝਿੜਕਣ ਦੇ ਪਿੱਛੇ ਕੀ ਕਾਰਨ ਸੀ?
- ਇੱਕ ਦਿਨ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਬਹੁਤ ਜ਼ਿਆਦਾ ਡਾਇਲਾਗਸ ਸਨ ਤੇ ਅਸੀਂ ਆਪਣੀ ਟੀਮ ਦੇ ਨਾਲ ਕਾਫੀ ਹਾਸਾ-ਮਜ਼ਾਕ ਕਰ ਰਹੇ ਸੀ। ਉਨ੍ਹਾਂ ਦੇ ਡਾਇਲਾਗਸ ਦੌਰਾਨ ਕਿਸੇ ਨੇ ਕੁਝ ਬੋਲ ਦਿੱਤਾ ਤਾਂ ਸਾਨੂੰ ਝਿੜਕਾਂ ਪੈਂਦੀਆਂ ਤਾਂ ਉਸੇ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਦਸ ਸਾਲ ਦੇ ਬੱਚੇ ਦੀ ਸਕੂਲ ਦੇ ਪ੍ਰਿੰਸੀਪਲ ਤੋਂ ਝਿੜਕਾਂ ਪੈਣ ਨਾਲ ਹੁੰਦਾ ਹੈ। ਸੀਨ ਖਤਮ ਹੋਣ ਦੇ ਬਾਅਦ ਉਹ ਖੁਦ ਆ ਕੇ ਸਾਰਿਆਂ ਨਾਲ ਹਾਸਾ-ਮਜ਼ਾਕ ਕਰਨ ਲੱਗੇ। ਤਦ ਜਾ ਕੇ ਅਸੀਂ ਥੋੜ੍ਹਾ ਸਹਿਜ ਮਹਿਸੂਸ ਕੀਤਾ।
* ਅਕਸਰ ਖਾਮੋਸ਼ੀ ਵੀ ਕਈ ਗੱਲਾਂ ਕਹਿ ਜਾਂਦੀ ਹੈ, ਕਦੇ ਤੁਸੀਂ ਇਹ ਅਨੁਭਵ ਕੀਤਾ?
- ਮੇਰੇ ਲਈ ਇਹ ਬਹੁਤ ਪ੍ਰਾਸੰਗਿਕ ਹੈ। ਮੇਰੇ ਕਈ ਅਜਿਹੇ ਕਿਰਦਾਰ ਰਹੇ, ਜੋ ਨਾ ਬੋਲ ਕੇ ਵੀ ਆਪਣੀਆਂ ਭਾਵਨਾਵਾਂ ਬਿਆਂ ਕਰ ਦਿੰਦੇ ਹਨ। ਮੈਂ ਖੁਦ ਵੀ ਅਜਿਹੀ ਹਾਂ, ਆਪਣੇ ਆਪ ਵਿੱਚ ਜ਼ਿਆਦਾ ਗੁਆਚੀ ਰਹਿੰਦੀ ਹਾਂ। ਅਜਿਹੇ ਵਿੱਚ ਜੋ ਕਹਿਣਾ ਹੈ ਉਹ ਅਕਸਰ ਆਪਣੀ ਖਾਮੋਸ਼ੀ ਨਾਲ ਹੀ ਕਹਿ ਜਾਂਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ