Welcome to Canadian Punjabi Post
Follow us on

29

March 2024
 
ਪੰਜਾਬ

ਪ੍ਰਮੁੱਖ ਮਹਿਲਾ ਆਗੂਆਂ ਦਾ ਚੋਣ ਲੜਨੋਂ ਕਰਨਾ ਇਨਕਾਰ ਭਾਜਪਾ ਲਈ ਖਤਰੇ ਦੀ ਘੰਟੀ

December 07, 2018 10:20 PM

ਜਲੰਧਰ, 7 ਦਸੰਬਰ (ਪੋਸਟ ਬਿਊਰੋ)- ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਦੋ ਵੱਡੇ ਸਿਆਸੀ ਕੱਦ ਵਾਲੀਆਂ ਮਹਿਲਾ ਆਗੂਆਂ ਦੇ ਚੋਣ ਨਾ ਲੜਨ ਦੇ ਐਲਾਨ ਨਾਲ ਪਾਰਟੀ 'ਚ ਹਲਚਲ ਛਿੜ ਗਈ ਹੈ। ਇਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੋਵਾਂ ਭਾਜਪਾ ਆਗੂਆਂ ਦੀ ਆਪਣੀ ਰਾਏ ਹੈ ਜਾਂ ਕੁਝ ਹੋਰ ਖੇਡ ਖੇਡੀ ਜਾ ਰਹੀ ਹੈ। ਸੁਸ਼ਮਾ ਸਵਰਾਜ ਤੋਂ ਬਾਅਦ ਉਮਾ ਭਾਰਤੀ ਦੇ ਚੋਣ ਨਾ ਲੜਨ ਦੇ ਐਲਾਨ ਨੇ ਪਾਰਟੀ ਦੇ ਥਿੰਕ ਟੈਂਕ ਨੂੰ ਤਕੜਾ ਝਟਕਾ ਦਿੱਤਾ ਹੈ, ਕਿਉਂਕਿ ਪਾਰਟੀ ਵਿੱਚ ਮਹਿਲਾ ਸ਼ਕਤੀ ਵਜੋਂ ਦੋਵੇਂ ਹੀ ਚਿਹਰੇ ਪਾਰਟੀ ਲਈ ਬੜੇ ਅਹਿਮ ਸਨ।
ਇਸ ਸੰਬੰਧ ਵਿੱਚ ਖਾਸ ਗੱਲ ਇਹ ਕਹੀ ਜਾਂਦੀ ਹੈ ਕਿ ਸੁਸ਼ਮਾ ਸਵਰਾਜ ਤੇ ਉਮਾ ਭਾਰਤੀ ਦੋਵਾਂ ਨੂੰ ਇਸ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨੇੜੇ ਮੰਨਿਆ ਜਾਂਦਾ ਹੈ ਅਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਡਵਾਨੀ ਨੂੰ ਸਰਕਾਰ ਬਣਨ ਤੋਂ ਬਾਅਦ ਖੁੱਡੇ ਲਾਇਆ ਹੈ, ਉਸ ਨਾਲ ਅਡਵਾਨੀ ਧੜਾ ਮਾਯੂਸ ਹੈ, ਪਰ ਮੋਦੀ ਵੱਲੋਂ ਆਪਣੇ ਦਮ ਉੱਤੇ ਪਹਿਲੀ ਵਾਰ ਭਾਜਪਾ ਨੂੰ ਪੂਰਨ ਬਹੁਮਤ ਦਿਵਾਉਣ ਵਿੱਚ ਸਫਲ ਰਹੇ ਹੋਣ ਕਰ ਕੇ ਕੋਈ ਆਗੂ ਆਪਣਾ ਰੋਸ ਜ਼ਾਹਰ ਨਹੀਂ ਕਰ ਸਕਿਆ। ਅੱਜ ਕੱਲ੍ਹ ਭਾਜਪਾ ਦੇ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਹੈ ਕਿ ਜੇ ਇਸ ਵਾਰ ਭਾਜਪਾ ਆਪਣੇ ਦਮ 'ਤੇ ਬਹੁਮਤ ਵਿੱਚ ਨਾ ਆਈ ਤੇ ਖੇਤਰੀ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣੀ ਤਾਂ ਕੀ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਹੋਣਗੇ ਜਾਂ ਆਰ ਐੱਸ ਐੱਸ ਕਿਸੇ ਨਵੇਂ ਚਿਹਰੇ ਉਤੇ ਦਾਅ ਖੇਡੇਗਾ। ਪਾਰਟੀ ਦੇ ਅੰਦਰੋਂ ਇੱਕ ਗੁੱਟ ਇਸ ਗੱਲ ਨੂੰ ਹਵਾ ਦੇਣ ਲੱਗ ਗਿਆ ਹੈ ਕਿ ਮੋਦੀ ਨੂੰ ਅਗਲੀ ਵਾਰ ਚੱਲਦਾ ਕੀਤਾ ਜਾਵੇ। ਇਨ੍ਹਾਂ ਦੋ ਮਹਿਲਾ ਆਗੂਆਂ ਦਾ ਚੋਣ ਨਾ ਲੜਨ ਦਾ ਐਲਾਨ ਵੀ ਇਸੇ ਰਣਨੀਤੀ ਵਿੱਚ ਦੇਖਿਆ ਜਾ ਰਿਹਾ ਹੈ। ਸੁਸ਼ਮਾ ਸਵਰਾਜ ਤੇ ਉਮਾ ਭਾਰਤੀ ਨਾ ਸਿਰਫ ਚੰਗੀਆਂ ਬੁਲਾਰਾ ਹਨ, ਸਗੋਂ ਪਾਰਟੀ ਅੰਦਰ ਉਨ੍ਹਾਂ ਨੂੰ ਵਿਦਵਾਨ ਵਜੋਂ ਦੇਖਿਆ ਜਾਂਦਾ ਹੈ।
ਉਂਜ ਇਨ੍ਹਾਂ ਦੋਵਾਂ ਵਿੱਚ ਕੁਝ ਫਰਕ ਹੈ। ਸੁਸ਼ਮਾ ਸਵਰਾਜ ਸ਼ਾਂਤ ਸੁਭਾਅ ਦੀ ਹੈ ਤੇ ਉਮਾ ਭਾਰਤੀ ਕਈ ਵਾਰ ਗੁੱਸੇ ਦਾ ਰੰਗ ਵਿਖਾ ਚੁੱਕੀ ਹੈ, ਪਰ ਪਿਛਲੇ ਤੀਹ ਸਾਲਾਂ ਤੋਂ ਦੋਵੇਂ ਪਾਰਟੀ ਦਾ ਮੁੱਖ ਚਿਹਰਾ ਰਹੀਆਂ ਹਨ। ਇਸ ਸਮੇਂ ਉਮਾ ਦੀ ਉਮਰ ਸਿਰਫ 59 ਸਾਲ ਹੈ ਤੇ ਪਾਰਟੀ ਤੋਂ ਦੂਰੀ ਬਣਾਉਣ ਦੇ ਇਸ ਉਮਰ ਵਿੱਚ ਐਲਾਨ ਕਾਰਨ ਪਾਰਟੀ 'ਚ ਹਰ ਕੋਈ ਹੈਰਾਨ ਹੈ। ਇਸ ਤੋਂ ਪਹਿਲਾਂ ਜਦੋਂ 66 ਸਾਲਾ ਸੁਸ਼ਮਾ ਸਵਰਾਜ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਤਾਂ ਪਾਰਟੀ ਨੇ ਉਸ ਨੂੰ ਵੀ ਹੈਰਾਨੀ ਨਾਲ ਵੇਖਿਆ ਸੀ। ਭਾਵੇਂ ਸੁਸ਼ਮਾ ਸਵਰਾਜ ਨੇ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਆਪਣੀ ਸਿਹਤ ਦੀ ਗੱਲ ਸਾਹਮਣੇ ਰੱਖ ਕੇ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ, ਪਰ ਉਮਾ ਭਾਰਤੀ ਨੇ ਜਿਸ ਤਰ੍ਹਾਂ ਚੋਣ ਨਾ ਲੜਨ ਅਤੇ ਸਿਰਫ ਰਾਮ ਮੰਦਰ ਅਤੇ ਗੰਗਾ ਉੱਤੇ ਫੋਕਸ ਕਰਨ ਦੀ ਗੱਲ ਕਹੀ, ਉਸ ਨੇ ਪਾਰਟੀ 'ਚ ਨਵੀਂ ਬਹਸ ਛੇੜ ਦਿੱਤੀ ਹੈ।
ਇਸ ਸੰਬੰਧ ਵਿੱਚ ਅੰਦਰਖਾਤੇ ਕਿਹਾ ਜਾ ਰਿਹਾ ਹੈ ਕਿ ਲੋਅ ਪ੍ਰੋਫਾਈਲ ਮੰਤਰਾਲਾ ਮਿਲਣ ਨਾਲ ਉਮਾ ਭਾਰਤੀ ਨਾਰਾਜ਼ ਚੱਲਦੀ ਰਹੀ ਹੈ। ਇਸ ਲਈ ਉਸ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ। ਪਹਿਲਾਂ ਵੀ ਇੱਕ ਵਾਰ ਉਮਾ ਭਾਰਤੀ ਭਾਜਪਾ ਨੂੰ ਛੱਡ ਕੇ ਵੱਖਰੀ ਪਾਰਟੀ ਬਣਾ ਚੁੱਕੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ