Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਇਕ ਗੱਲ ਜੇ ਮਨ ਲੱਗੇ ਤਾਂ..

December 07, 2018 09:16 AM

-ਸੰਜੀਵ ਗੈਰ
ਇਹ ਗੱਲ ਸਾਲ 2002-03 ਦੀ ਹੋਵੇਗੀ, ਜਦੋਂ ਮੈਂ ਫਿਰੋਜ਼ਪੁਰ ਸ਼ਹਿਰ ਦੇ ਆਰ ਐਸ ਡੀ ਕਾਲਜ ਵਿੱਚ ਬੀ ਏ ਦਾ ਵਿਦਿਆਰਥੀ ਸੀ। ਮੈਂ ਅਤੇ ਮੇਰੇ ਸਭ ਤੋਂ ਪਿਆਰੇ ਦੋਸਤਾਂ ਵਿੱਚ ਸ਼ੁਮਾਰ ਰਾਣਾ ਇਕ ਦਿਨ ਵਰ੍ਹਦੇ ਮੀਂਹ ਵਿੱਚ ਕਾਲਜ ਪਹੁੰਚੇ। ਸ਼ਹਿਰ ਦੀਆਂ ਬਹੁਤੀਆਂ ਸੜਕਾਂ ਦਾ ਹਾਲ ਅੱਜ ਵੀ ਬਹੁਤਾ ਚੰਗਾ ਨਹੀਂ, ਪਰ ਓਦੋਂ ਸਾਡੇ ਕਾਲਜ ਵਾਲੀ ਸੜਕ ਦੀ ਹਾਲਤ ਜ਼ਿਆਦਾ ਹੀ ਖਸਤਾ ਸੀ। ਬਰਸਾਤਾਂ ਦੇ ਦਿਨਾਂ ਦੌਰਾਨ ਉਥੋਂ ਲੰਘਣਾ ਕੋਈ ਮੈਦਾਨ ਫਤਹਿ ਕਰਨ ਵਰਗਾ ਕੰਮ ਹੀ ਹੁੰਦਾ ਸੀ। ਚਿੱਕੜ ਨਾਲ ਭਰੀ ਸੜਕ ਤੋਂ ਲੰਘ ਕੇ ਬਾਕੀ ਵਿਦਿਆਰਥੀਆਂ ਵਾਂਗ ਅਸੀਂ ਵੀ ਕਾਲਜ ਗਏ। ਪਹੁੰਚਦੇ ਸਾਰ ਹੀ ਬਹੁਤੇ ਵਿਦਿਆਰਥੀ ਪਹਿਲਾਂ ਅਖਬਾਰੀ ਝੱਸ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਰੀਡਿੰਗ ਰੂਮ ਜਾਂਦੇ ਹੁੰਦੇ ਸਨ ਜੋ ਕਾਲਜ ਅੰਦਰ ਦਾਖਲ ਹੁੰਦਿਆਂ ਸਭ ਤੋਂ ਪਹਿਲਾਂ ਆਉਂਦਾ ਸੀ। ਮੀਂਹ ਤੇ ਚਿੱਕੜ ਕਾਲਜ ਕਾਲਜ ਦੇ ਰੀਡਿੰਗ ਰੂਮ ਦਾ ਹਾਲ ਇਹ ਸੀ ਕਿ ਅੰਦਰ ਫਰਸ਼ 'ਤੇ ਵਿਦਿਆਰਥੀਆਂ ਦੀਆਂ ਚਿੱਕੜ ਵਾਲੀਆਂ ਪੈੜਾਂ ਦੇ ਨਿਸ਼ਾਨ ਦੂਰ-ਦੂਰ ਤੱਕ ਦਿਖਾਈ ਦਿੰਦੇ ਸਨ।
ਮੈਂ ਵਾਹੋ-ਦਾਹੀ ਰੀਡਿੰਗ ਰੂਮ ਅੰਦਰ ਦਾਖਲ ਹੋਣ ਲੱਗਾ ਤਾਂ ਰਾਣੇ ਨੇ ਰੋਕਦਿਆਂ ਆਖਿਆ, ‘ਬੂਟ ਪਾਇਦਾਨ 'ਤੇ ਪੂੰਝ ਕੇ ਅੰਦਰ ਜਾਂਦੇ ਹਾਂ।' ਮੈਂ ਆਖਿਆ, ‘ਬੂਟ ਸਾਫ ਕਰਕੇ ਜਾਣ ਦਾ ਫਾਇਦਾ ਕੀ? ਅੰਦਰ ਫਰਸ਼ ਦਾ ਹਾਲ ਤਾਂ ਦੇਖ।' ਰਾਣਾ ਸਿੱਧਾ ਮੇਰੀਆਂ ਅੱਖਾਂ ਵਿੱਚ ਝਾਕਿਆ ਅਤੇ ਬੋਲਿਆ, ‘ਉਹ ਜੋ ਮਰਜ਼ੀ ਹੈ, ਪਰ ਅਸੀਂ ਇਥੇ ਇਹੀ ਚੀਜ਼ਾਂ ਤਾਂ ਸਿੱਖਣ ਆਏ ਹਾਂ। ਜੇ ਕਾਲਜ ਆ ਕੇ ਵੀ ਇਹ ਗੱਲਾਂ ਨਾ ਸਿੱਖੀਆਂ ਤਾਂ ਪੜ੍ਹਾਈ ਦਾ ਕੋਈ ਫਾਇਦਾ ਨਹੀਂ।' ਮੈਨੂੰ ਆਪਣੇ ਪਿਆਰੇ ਦੋਸਤ ਦੀ ਆਖੀ ਉਹ ਗੱਲ ਅੱਜ ਵੀ ਯਾਦ ਹੈ। ਉਸ ਮਗਰੋਂ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਅਤੇ ਕਈ ਥਾਈ ਕੰਮ ਕਰਨ ਦਾ ਮੌਕਾ ਵੀ ਮਿਲਿਆ, ਜਿਥੇ ਵੀ ਰਿਹਾ, ਉਥੇ ਦੋਸਤ ਦੀ ਇਹ ਨਸੀਹਤ ਸਦਾ ਅੰਗ ਸੰਗ ਰਹੀ।
ਅਜਿਹਾ ਇਕ ਹੋਰ ਵਾਕਿਆ ਮੇਰੇ ਅਤੇ ਰਾਣੇ ਦਰਮਿਆਨ ਕੁਝ ਸਮੇਂ ਬਾਅਦ ਮੁੜ ਵਾਪਰਿਆ, ਜਦੋਂ ਸਾਲ 2006 ਵਿੱਚ ਅਸੀਂ ਦੋਵੇਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਐਮ ਏ ਦੀ ਪੜ੍ਹਾਈ ਕਰਨ ਆਏ। ਰਾਣੇ ਨੂੰ ਪੜ੍ਹਾਈ ਦਾ ਬਹੁਤ ਚਾਅ ਸੀ, ਪਰ ਪਰਵਾਰਕ ਮਜ਼ਬੂਰੀਆਂ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਪੰਜਾਬ ਪੁਲਸ ਵਿੱਚ ਬਤੌਰ ਸਿਪਾਹੀ ਭਰਤੀ ਹੋਣਾ ਪਿਆ। ਉਹ ਜਦੋਂ ਯੂਨੀਵਰਸਿਟੀ ਛੱਡ ਕੇ ਨੌਕਰੀ ਲਈ ਚੱਲਿਆ ਤਾਂ ਮੈਂ ਉਸ ਨੂੰ ਹਾਸੇ-ਹਾਸੇ ਵਿੱਚ ਕਿਹਾ, ‘ਰਾਣਿਆਂ, ਕਮੀਜ਼ਾਂ ਪੈਂਟਾਂ ਰਤਾ ਖੁੱਲ੍ਹੀਆਂ ਸਿਵਾਇਆ ਕਰੀਂ, ਥੋੜ੍ਹੇ ਸਮੇਂ ਬਾਅਦ ਤੂੰ ਤੂੜੀ ਵਾਲੇ ਟਰੱਕਾਂ ਵਾਂਗ ਆਸੇ ਪਾਸਿਓਂ ਲਟਕਣ ਲੱਗ ਪੈਣਾ।' ਉਸ ਨੇ ਝੱਟ ਜਵਾਬ ਦਿੱਤਾ, ‘ਅਜਿਹਾ ਨਹੀਂ ਹੋਣਾ ਕਦੀ ਵੀ’, ਪਰ ਮੈਂ ਕਿਹਾ, ‘ਜਦੋਂ ਤੇਰੇ ਚਾਰੇ ਪਾਸੇ ਮਾਹੌਲ ਹੀ ਇਹ ਹੋਵੇਗਾ ਤਾਂ ਆਪਣੇ ਆਪ ਨੂੰ ਕਿੰਨਾ ਕੁ ਬਚਾਏਂਗਾ? ਮਾਹੌਲ ਬੰਦੇ ਨੂੰ ਦੇਰ ਸਵੇਰ ਆਪਣੇ ਮੁਤਾਬਕ ਢਾਲ ਹੀ ਲੈਂਦਾ ਹੈ।' ਇਸ ਤੋਂ ਦੋ ਕੁ ਸਾਲ ਬਾਅਦ ਰਾਣੇ ਨਾਲ ਮੁਲਾਕਾਤ ਹੋਈ ਤਾਂ ਗੱਲਾਂ-ਗੱਲਾਂ ਵਿੱਚ ਉਸ ਨੇ ਦੱਸਿਆ, ‘ਯਾਰ! ਗੱਲ ਤੇਰੀ ਸੱਚੀ ਏ ਕਿ ਮਾਹੌਲ ਬੰਦੇ ਨੂੰ ਬਦਲ ਦਿੰਦਾ ਏ ਪਰ ਜਦੋਂ ਵੀ ਨਾਕੇ 'ਤੇ ਡਿਊਟੀ ਲੱਗੀ ਤੇ ਮਾੜਾ ਮਾਹੌਲ ਮੇਰੇ 'ਤੇ ਹਾਵੀ ਹੋਣ ਲੱਗਦਾ ਤਾਂ ਤੇਰੀ ਆਖੀ ਗੱਲ ਯਾਦ ਆ ਜਾਂਦੀ ਤੇ ਖੂਬ ਤੰਗ ਕਰਦੀ। ਇਸੇ ਆਸਰੇ ਮੈਂ ਆਪਣੀ ਜ਼ਮੀਰ ਨਹੀਂ ਮਰਨ ਦਿੱਤੀ।'
ਇਸ ਤੋਂ ਥੋੜ੍ਹੇ ਸਮੇਂ ਬਾਅਦ ਰਾਣੇ ਨੇ ਪੁਲਸ ਦੀ ਨੌਕਰੀ ਛੱਡ ਦਿੱਤੀ ਅਤੇ ਅੱਜ ਕੱਲ੍ਹ ਫਿਰੋਜ਼ਪੁਰ ਦੀ ਸੈਸ਼ਨ ਕੋਰਟ ਵਿੱਚ ਨੌਕਰੀ ਕਰ ਰਿਹਾ ਹੈ। ਗੱਲ ਸਿਰਫ ਇੰਨੀ ਕੁ ਹੈ ਕਿ ਸਾਨੂੰ ਆਪਣੇ ਸਾਥੀ ਦੀ ਭਲਾਈ ਲਈ ਕੁਝ ਵੀ ਕਹਿਣ ਵਿੱਚ ਝਿਜਕ ਨਹੀਂ ਰੱਖਣੀ ਚਾਹੀਦੀ। ਗੱਲ ਭਾਵੇਂ ਹਾਸੇ ਵਿੱਚ ਆਖੀ ਜਾਵੇ, ਟਕੋਰ ਕਰਕੇ ਜਾਂ ਸਪੱਸ਼ਟ ਢੰਗ ਨਾਲ, ਪਰ ਕਹੋ ਲਾਜ਼ਮੀ। ਕੀ ਪਤਾ ਕਿਹੜੀ ਗੱਲ, ਕਿਸ ਦੇ ਦਿਲ ਵਿੱਚ ਆਪਣੀ ਥਾਂ ਬਣਾ ਲਵੇ ਅਤੇ ਉਮਰ ਭਰ ਨਾਲ-ਨਾਲ ਤੁਰਦੀ ਰਹੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’