Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਚੋਣ ਪ੍ਰਚਾਰ ਵਿੱਚ ਨੇਤਾਵਾਂ ਦੀ ਭਾਸ਼ਾ ਚਿੰਤਾ ਦਾ ਵਿਸ਼ਾ

December 07, 2018 09:16 AM

-ਵਕੀਲ ਅਹਿਮਦ
ਭਾਰਤ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਜਨੇਤਾਵਾਂ ਵੱਲੋਂ ਵਰਤੀ ਗਈ ਜਿਸ ਤਰ੍ਹਾਂ ਦੀ ਭਾਸ਼ਾ ਤੇ ਉਦੇਸ਼ ਨੂੰ ਸੁਣਿਆ, ਉਸ ਤੋਂ ਚਿੰਤਤ ਹੋਣਾ ਲਾਜ਼ਮੀ ਹੈ ਕਿ ਜਦੋਂ 2019 ਵਿੱਚ ਆਮ ਚੋਣਾਂ ਹੋਣਗੀਆਂ ਤਾਂ ਉਦੋਂ ਕੀ ਹੋਵੇਗਾ? ਚੋਣਾਂ 'ਚ ਮਾਤਾ-ਪਿਤਾ ਉਤੇ ਵਿਅੰਗ ਹੋਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਦਰਦੀ ਲਈ ਆਪਣੇ ਭਾਸ਼ਣ 'ਚ ਇਨ੍ਹਾਂ ਗੱਲਾਂ ਨੂੰ ਵੀ ਸ਼ਾਮਲ ਕਰ ਲਿਆ। ਇੱਕ ਜਗ੍ਹਾ ਉਨ੍ਹਾਂ ਕਿਹਾ ਕਿ ‘ਮੇਰੇ ਨਾਲ ਨਹੀਂ ਲੜਿਆ ਜਾਂਦਾ ਤਾਂ ਮੇਰੀ ਮਾਂ, ਜਿਸ ਨੂੰ ਸਿਆਸਤ ਦਾ ਜ਼ਰਾ ਵੀ ਗਿਆਨ ਨਹੀਂ, ਨੂੰ ਘੜੀਸ ਲਿਆਏ’ ਤੇ ਕਿਸੇ ਨੇਤਾ ਨੇ ਪਿਤਾ ਬਾਰੇ ਕੋਈ ਗੱਲ ਕਹੀ ਤਾਂ ਇੱਕ ਰੈਲੀ 'ਚ ਉਨ੍ਹਾਂ ਕਿਹਾ, ‘‘ਇਹ ਲੋਕ ਮੇਰੇ ਤੇ ਮੇਰੀ ਮਾਂ ਤੋੋਂ ਬਾਅਦ ਮੇਰੇ ਪਿਤਾ ਨੂੰ ਘੜੀਸ ਲਿਆਏ।’
ਇਸ ਤਰ੍ਹਾਂ ਚੋਣ ਪ੍ਰਚਾਰ ਵਿੱਚ ‘ਤੇਰੀ ਮਾਂ-ਮੇਰੀ ਮਾਂ' ਵਰਗੀਆਂ ਗੱਲਾਂ ਚੱਲੀਆਂ, ਜੋ ਇੱਕ ਸਿਹਤਮੰਦ ਲੋਕਤੰਤਰ ਲਈ ਬਹੁਤ ਗਲਤ ਹਨ। ਸਿਆਸਤ ਵਿੱਚ ਅੱਜ ਸਿਧਾਂਤ ਗਾਇਬ ਹੋ ਗਏ ਅਤੇ ਨਿੱਜੀ ਹਮਲੇ, ਧਾਰਮਿਕ ਜਨੂੰਨ ਵਰਗੀਆਂ ਚੀਜ਼ਾਂ ਹਾਵੀ ਹੋ ਗਈਆਂ ਹਨ। ਛੁਟਭਈਆ ਨੇਤਾਵਾਂ ਵਿਚਾਲੇ ਗਾਲੀ-ਗਲੋਚ ਹੋਵੇ ਤਾਂ ਗੱਲ ਸਮਝੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਸਮਝ ਦੀ ਘਾਟ ਹੈ, ਪਰ ਜਦੋਂ ਵੱਡੇ ਪੱਧਰ ਦੇ ਨੇਤਾ ਨਾਂਅ ਲੈ ਕੇ ਅਜਿਹੀਆਂ ਗੱਲਾਂ ਕਰਨ ਤੇ ਚੋਣ ਪ੍ਰਚਾਰ ਵਿੱਚ ਉਨ੍ਹਾਂ ਦੀ ਹਮਦਰਦੀ ਲਈ ਇਨ੍ਹਾਂ ਗੱਲਾਂ ਦਾ ਇਸਤੇਮਾਲ ਕਰਨ ਤਾਂ ਇਸ ਬਾਰੇ ਕੀ ਕਹਿ ਸਕਦੇ ਹਾਂ?
ਅਸੀਂ ਜਾਣਦੇ ਹਾਂ ਕਿ ਮੌਜੂਦਾ ਸਿਆਸਤ ਦੇ ਪੱਧਰ 'ਤੇ ਚੋਟੀ ਦੇ ਨੇਤਾਵਾਂ ਵਿੱਚ ਗੰਭੀਰਤਾ ਦੀ ਥਾਂ ਸਿੱਧੇ ਟਕਰਾਅ ਦੀ ਭਾਵਨਾ ਵਧੀ ਹੈ। ਇਸ ਨੂੰ ਲੋਕਤੰਤਰ ਲਈ ਸ਼ੁੱਭ ਸੰਕੇਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਰ ਨੇਤਾ, ਹਰ ਪਾਰਟੀ ਦੇ ਆਲੋਚਕ ਵੀ ਹੁੰਦੇ ਹਨ ਤੇ ਪ੍ਰਸ਼ੰਸਕ ਵੀ। ਇਨ੍ਹਾਂ ਗੱਲਾਂ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਆਪਸ ਵਿੱਚ ਭਿੜ ਸਕਦੇ ਹਨ ਅਤੇ ਇਸ ਨਾਲ ਨੇਤਾਵਾਂ ਦੀ ਸਾਖ ਡਿੱਗਦੀ ਹੈ ਤੇ ਆਮ ਆਦਮੀ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ।
ਇਹ ਸਭ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਨੂੰ ਦੇਖਣ-ਸੁਣਨ ਨੂੰ ਮਿਲਿਆ ਹੈ। ਸਵਾਲ ਹੈ ਕਿ ਜਦੋਂ 2019 'ਚ ਲੋਕ ਸਭਾ ਚੋਣਾਂ ਹੋਣਗੀਆਂ, ਉਦੋਂ ਕੀ ਹੋਵੇਗਾ? ਇਸੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਇੱਕ ਤੋਂ ਵੱਧ ਕੇ ਇੱਕ ਮਹਾਰਥੀ ਮੈਦਾਨ ਵਿੱਚ ਹੋਣਗੇ ਤਾਂ ਕਿਹੋ ਜਿਹਾ ਚੋਣ ਪ੍ਰਚਾਰ ਹੋਵੇਗਾ। ਸਾਡੇ ਵਰਗੇ ਲੋਕ ਘੱਟੋ-ਘੱਟ ਇਹੋ ਸੋਚਣਗੇ ਕਿ ਪਹਿਲਾਂ ਜੋ ਪਾਕੀਜ਼ਗੀ ਸਿਆਸਤ ਵਿੱਚ ਸੀ, ਉਹ ਨਹੀਂ ਰਹੀ, ਪਰ ਨਵੀਂ ਪੀੜ੍ਹੀ ਦੇ ਜੋ ਨੌਜਵਾਨ ਇਨ੍ਹਾਂ ਨੂੰ ਦੇਖ, ਸੁਣ ਰਹੇ ਹਨ, ਉਹ ਕੀ ਸੋਚਣਗੇ ਕਿ ਇਹੋ ਸਿਆਸਤ ਹੈ, ਇਹੋ ਲੋਕਤੰਤਰ ਹੈ? ਮੈਂ ਸਮਝਦਾ ਹਾਂ ਕਿ ਨੇਤਾਵਾਂ ਨੂੰ ਘੱਟੋ-ਘੱਟ ਇਨ੍ਹਾਂ ਹੱਦਾਂ ਨੂੰ ਪਾਰ ਕਰਨ ਤੋਂ ਬਚਣਾ ਚਾਹੀਦਾ ਹੈ।
ਜ਼ਰਾ ਸੋਚੋ, ਜੇ ਕਿਸੇ ਨੇਤਾ ਨੇ ਪ੍ਰਧਾਨ ਮੰਤਰੀ ਦੇ ਮਾਤਾ-ਪਿਤਾ ਬਾਰੇ ਕੋਈ ਗੱਲ ਕਹੀ, ਬੇਸ਼ੱਕ ਹੀ ਗੱਲ ਕਹਿਣ ਦਾ ਉਦੇਸ਼ ਕੋਈ ਹੋਰ ਹੋਵੇ, ਪਰ ਪ੍ਰਧਾਨ ਮੰਤਰੀ ਨੂੰ ਅਹੁਦੇ ਦੇ ਵੱਕਾਰ ਤੇ ਸਿਹਤਮੰਦ ਸਿਆਸਤ ਲਈ ਲੋਕਾਂ ਸਾਹਮਣੇ ਇਹ ਗੱਲਾਂ ਨਹੀਂ ਉਛਾਲਣੀਆਂ ਚਾਹੀਦੀਆਂ ਸਨ। ਟਿੱਪਣੀ ਕਰਨ ਵਾਲੇ ਨੇਤਾ ਨੂੰ ਇਸ ਨਾਲ ਖੁਦ ਅਹਿਸਾਸ ਹੋਵੇਗਾ ਕਿ ਉਸ ਨੇ ਅਜਿਹਾ ਕੁਝ ਕਿਹਾ, ਜੋ ਨਹੀਂ ਕਹਿਣਾ ਚਾਹੀਦਾ ਸੀ।
ਪਹਿਲਾਂ ਤਾਂ ਅਜਿਹੀ ਨਿੱਜੀ ਟਿੱਪਣੀ ਤੋਂ ਬਚਣਾ ਬਿਹਤਰ ਹੈ। ਜੇ ਕੋਈ ਅਜਿਹੀ ਟਿੱਪਣੀ ਕਰਦਾ ਹੈ ਤਾਂ ਸਾਹਮਣੇ ਵਾਲੇ ਨੂੰ ਆਪਣੇ ਵੱਕਾਰ, ਸ਼ਾਨ ਲਈ ਉਹ ਗੱਲਾਂ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਨਹੀਂ ਸੁਣਾਉਣੀਆਂ ਚਾਹੀਦੀਆਂ। ਲੋਕਾਂ ਦੀਆਂ ਵਧੀਆ ਦੁਸ਼ਵਾਰੀਆਂ, ਪ੍ਰੇਸ਼ਾਨੀਆਂ ਦੂਰ ਕਰਨ ਦੀ ਗੱਲ ਹੋਵੇ ਤਾਂ ਚੰਗਾ ਹੋਵੇਗਾ। ਕਿਸੇ ਨੂੰ ਉਚਾ ਚੁੱਕਣ ਅਤੇ ਨੀਚਾ ਦਿਖਾਉਣ, ਧਰਮ ਦੇ ਨਾਂਅ 'ਤੇ ਸਿਆਸਤ, ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਲੜਾਉਣ ਨਾਲ ਫੌਰੀ ਲਾਭ ਮਿਲ ਸਕਦਾ ਹੈ, ਪਰ ਇਸ ਨਾਲ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਹਨ। ਇਨ੍ਹਾਂ ਗੱਲਾਂ ਵਿੱਚ ਬਹੁਤਾ ਸਮਾਂ ਨਾ ਲਗਾ ਕੇ ਨੇਤਾ ਦੇਸ਼ ਵੱਲ ਧਿਆਨ ਦੇਣ, ਤਾਂ ਹੀ ਅਸੀਂ 2019 'ਚ ਇੱਕ ਸਿਹਤਮੰਦ ਲੋਕਤੰਤਰ 'ਚ ਵਧੀਆ ਢੰਗ ਨਾਲ ਚੋਣਾਂ ਹੰੁਦੀਆਂ ਦੇਖ ਸਕਾਂਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ