Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਨੰਡੋ ਇਆਨਿਕਾ ਬਣਿਆ ਰੀਜਨ ਆਫ਼ ਪੀਲ ਦਾ ਚੇਅਰ, ਚਾਰਲਸ ਸੂਸਾ ਨੂੰ ਦਿੱਤੀ ਮਾਤ

December 07, 2018 09:07 AM

ਮਿਸੀਸਾਗਾ ਪੋਸਟ ਬਿਉਰੋ: ਮਿਸੀਸਾਗਾ ਦੇ ਸਾਬਕਾ ਸਿਟੀ ਕਾਉਂਸਲਰ ਨੰਡੋ ਇਆਨਿਕਾ ਨੇ ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਵਿੱਚ ਸਾਬਕਾ ਵਿੱਤ ਮੰਤਰੀ ਚਾਰਲਸ ਸੂਸਾ ਨੂੰ 9 ਦੇ ਮੁਕਾਬਲੇ 15 ਵੋਟਾਂ ਨਾਲ ਹਰਾ ਕੇ ਰੀਜਨ ਆਫ਼ ਪੀਲ ਦੀ ਚੇਅਰ ਦੀ ਚੋਣ ਜਿੱਤ ਲਈ ਹੈ। ਚਾਰਲਸ ਸੂਸਾ ਨੂੰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਨੌਮੀਨੇਟ ਕੀਤਾ ਗਿਆ ਸੀ ਜਦੋਂ ਕਿ ਨੰਡੋ ਦੀ ਨਾਮਜ਼ਦਗੀ ਮਿਸੀਸਾਗਾ ਮੇਅਰ ਬੌਨੀ ਕਰੌਂਬੀ ਨੇ ਕੀਤੀ ਸੀ।

ਨੰਡੋ ਇਆਨਿਕਾ ਦੇ ਹੱਕ ਵਿੱਚ ਵੋਟਾਂ ਪਾਉਣ ਵਾਲਿਆਂ ਵਿੱਚ ਮੇਅਰ ਬੌਨੀ ਕਰੌਂਬੀ, ਕਾਉਂਸਲਰ ਦੀਪਿਕਾ ਦਮੇਰਲਾ, ਸੂ ਮੈਕਫੈਡਨ, ਬਰੈਂਪਟਨ ਤੋਂ ਰੀਜਨਲ ਕਾਉਨਸਲਰ ਗੁਰਪ੍ਰੀਤ ਢਿੱਲੋਂ, ਪੈਟ ਫੋਰਟਿਨੀ, ਮਾਰਟਿਨ ਮੀਡੀਰੀਓਸ ਦੇ ਨਾਮ ਪ੍ਰੁਮੁੱਖ ਹਨ। ਕੈਲੀਡਾਨ ਦੇ ਦੋ ਕਾਉਂਸਲਰ ਵੀ ਨੰਡੋ ਦੇ ਹੱਕ ਵਿੱਚ ਭੁਗਤੇ ਜਦੋਂ ਕਿ ਕੈਲੀਡਾਨ ਦੇ ਮੇਅਰ ਐਲਨ ਥੌਮਸਨ ਨੇ ਚਾਰਲਸ ਸੂਸਾ ਦੇ ਹੱਕ ਵਿੱਚ ਵੋਟ ਪਾਈ।

ਚਾਰਲਸ ਸੂਸਾ ਦੇ ਹੱਕ ਵਿੱਚ ਜਿਹਨਾਂ ਹੋਰਾਂ ਨੇ ਵੋਟ ਪਾਈ ਉਹਨਾਂ ਵਿੱਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਕਾਉਂਸਲਰ ਮਾਈਕਲ ਪਾਲੇਸ਼ੀ, ਮਿਸੀਸਾਗਾ ਤੋਂ ਕਾਉਂਸਲਰ ਪੈਟ ਸੇਟੋ, ਰੌਨ ਸਟਾਰ, ਕੈਰੋਲਿਨ ਪੈਰਿਸ਼ ਅਤੇ ਜਾਰਜ ਕਾਰਲਸਨ ਦੇ ਨਾਮ ਸ਼ਾਮਲ ਹਨ।

ਵਰਨਣਯੋਗ ਹੈ ਕਿ ਰੀਜਨ ਆਫ਼ ਪੀਲ ਦੇ 3000 ਹਜ਼ਾਰ ਤੋਂ ਵੱਧ ਮੁਲਾਜ਼ਮ ਹਨ ਅਤੇ ਇਸ ਕੋਲ 11 ਬਿਲੀਅਨ ਡਾਲਰ ਤੋਂ ਵੱਧ ਅਸਾਸੇ ਹਨ। ਇਸ ਚੋਣ ਵਿੱਚ ਕੋਈ ਵੀ ਉਮੀਦਵਾਰ ਇਸ ਚੋਣ ਵਿੱਚ ਬਰੈਂਪਟਨ ਤੋਂ ਨਹੀਂ ਸੀ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਨਸਿਖ ਕਲਚਰਲ ਸੈਂਟਰ ਵੱਲੋਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
ਸਮਾਜ ਸੇਵੀ ਸਤਨਾਮ ਸਿੰਘ ਕਾਹਮਾ ਦਾ ਬਰਂੈਪਟਨ `ਚ ਕੈਨੇਡੀਅਨ ਝੰਡੇ ਨਾਲ ਸਨਮਾਨ
ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਰਬ-ਸੰਮਤੀ ਨਾਲ ਹੋਈ
ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਗੁਅੱਲਫ਼ ਵਿਚ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ
'ਸਕਾਈ ਇਮੀਗ੍ਰੇਸ਼ਨ' ਦੇ ਅਮਰਦੀਪ ਸਿੰਘ ਉਰਫ਼ ਸੈਮ ਤੇ ਰਵੀ ਗੇਂਜਰ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ 500 ਡਾਲਰ ਨਾਲ ਹੌਸਲਾ-ਅਫ਼ਜ਼ਾਈ
16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਜਸਵੰਤ ਜ਼ਫ਼ਰ ਅਤੇ ਡਾ. ਵਾਲੀਆ ਕਰਨਗੇ ਸਿ਼ਰਕਤ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਮਨਾਇਆ
22-23 ਜੂਨ ਨੂੰ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ
ਬਰੈਂਪਟਨ ਈਸਟ ਲਈ ਨੌਮੀਨੇਸ਼ਨ ਲਈ ਦੌੜ ਭੱਜ ਆਰੰਭ
ਪਾਸ ਹੋਏ ਨਵੇਂ ਬਿੱਲ ਤੋਂ ਬਾਅਦ ਕੈਨੇਡਾ ਵਿੱਚ ਵ੍ਹੇਲ ਤੇ ਡੌਲਫਿਨ ਨੂੰ ਕੈਦ ਕਰਕੇ ਰੱਖਣ ਉੱਤੇ ਲੱਗੇਗੀ ਪਾਬੰਦੀ