Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

‘ਰਹਿਨਾ ਹੈ ਤੇਰੇ ਦਿਲ ਮੇਂ’ ਦੇ ਸੀਕਵਲ ਵਿੱਚ ਕ੍ਰਿਤੀ ਸਨਨ ਕੰਮ ਕਰੇਗੀ

March 15, 2021 02:13 AM

ਕ੍ਰਿਤੀ ਸਨਨ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਦੇ ਸੀਕਵਲ ਵਿੱਚ ਕੰਮ ਕਰਦੀ ਦਿੱਸ ਸਕਦੀ ਹੈ। ਸਾਲ 2001 ਵਿੱਚ ਆਈ ‘ਰਹਿਨਾ ਹੈ ਤੇਰੇ ਦਿਲ ਮੇਂ’ ਵਿੱਚ ਆਰ ਮਾਧਵਨ, ਦੀਆ ਮਿਰਜ਼ਾ ਅਤੇ ਸੈਫ ਅਲੀ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਮੇਕਰ ਵਾਸੂ ਭਗਨਾਨੀ ਦੇ ਬੇਟੇ ਜੈਕੀ ਭਗਨਾਨੀ ਇਸ ਫਿਲਮ ਦਾ ਸੀਕਵਲ ਬਣਾਉਣ ਲੱਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਜੈਕੀ ਭਗਨਾਨੀ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਫਿਰ ਬਣਾਉਣਾ ਚਾਹੁੰਦੇ ਹਨ ਜਿਸ ਵਿੱਚ ਉਹ ਫਿਰ ਆਰ ਮਾਧਵਨ, ਦੀਆ ਮਿਰਜ਼ਾ ਅਤੇ ਸੈਫ ਅਲੀ ਖਾਨ ਨੂੰ ਲੈਣਾ ਚਾਹੁੰਦੇ ਸਨ। ਸ਼ੁਰੂਆਤੀ ਪਲਾਨ ਮੁਤਾਬਕ ਉਹ ਵੀਹ ਸਾਲ ਬਾਅਦ ਦੀ ਕਹਾਣੀ ਦਿਖਾਉਣਾ ਚਾਹੁੰਦੇ ਹਨ। ਜੈਕੀ ਕਰੀਬ ਇੱਕ ਸਾਲ ਤੋਂ ਇਸ ਫਿਲਮ ਦੀ ਕਾਸਟਿੰਗ 'ਤੇ ਕੰਮ ਕਰ ਰਹੇ ਹਨ। ਮਾਧਵਨ, ਸੈਫ ਅਤੇ ਦੀਆ ਨੂੰ ਫਿਰ ਇਕੱਠੇ ਲਿਆਉਣਾ ਉਨ੍ਹਾਂ ਲਈ ਮੁਮਕਿਨ ਨਹੀਂ ਹੋ ਰਿਹਾ। ਆਖਰ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਅਭਿਨੇਤਾਵਾਂ ਨੂੰ ਇਕੱਠੇ ਲਿਆਉਣ ਦਾ ਪਲਾਨ ਡਰਾਪ ਕਰ ਦਿੱਤਾ ਤੇ ਫਿਲਮ ਦੇ ਸੀਕਵਲ ਨੂੰ ਨਵੀਂ ਕਹਾਣੀ ਦੇ ਨਾਲ ਪੇਸ਼ ਕਰਨ ਦਾ ਫੈਸਲਾ ਲਿਆ ਹੈ। ਚਰਚਾ ਹੈ ਕਿ ਫਿਲਮ ਦੀ ਕਾਸਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫਿਲਹਾਲ ਕ੍ਰਿਤੀ ਸਨਨ ਨੂੰ ਬਤੌਰ ਲੀਡ ਅਭਿਨੇਤਰੀ ਫਾਈਨਲ ਕਰ ਲਿਆ ਗਿਆ ਹੈ। ਇਸ ਵਾਰ ਦੀ ਕਹਾਣੀ ਵੀ ਇੱਕ ਲੜਕੀ ਅਤੇ ਦੋ ਲੜਕਿਆਂ ਦੇ ਆਲੇ ਦੁਆਲੇ ਹੋਵੇਗੀ। ਅਭਿਨੇਤਾ ਦੀ ਚੋਣ ਅਜੇ ਹੋਣੀ ਬਾਕੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ