Welcome to Canadian Punjabi Post
Follow us on

28

March 2024
 
ਭਾਰਤ

ਡਿਜੀਟਲ ਕਰੰਸੀ ਲਿਆ ਸਕਦੀ ਹੈ ਭਾਰਤ ਸਰਕਾਰ

December 07, 2018 08:24 AM

ਨਵੀਂ ਦਿੱਲੀ, 6 ਦਸੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਜਲਦੀ ਹੀ ਡਿਜੀਟਲ ਕਰੰਸੀ ਦਾ ਐਲਾਨ ਕਰ ਸਕਦੀ ਹੈ। ਮਾਹਰਾਂ ਦਾ ਕਹਿਣਾ ਹੇ ਕਿ ਜੇ ਏਦਾਂ ਹੋਇਆ ਤਾਂ ਮਾਰਕੀਟ 'ਚ ਡਿਜੀਟਲ ਕਰੰਸੀ ਮਿਲਣ ਲੱਗੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਇਸ ਬਾਰੇ ਡਰਾਫਟ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਡਿਜੀਟਲ ਨੋਟ ਲਿਆਉਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬਿਟਕੁਆਇਨ ਵਰਗੀ ਵਰਚੁਅਲ ਕਰੰਸੀ ਦੇ ਨਾਲ ਸਿੱਝਣ ਲਈ ਸਰਕਾਰ ਨੂੰ ਡਿਜੀਟਲ ਨੋਟ ਚਲਾਉਣੇ ਚਾਹੀਦੇ ਹਨ। ਭਾਰਤ ਦੇ ਵਿੱਤ ਮੰਤਰਾਲਾ ਦੇ ਸੂਤਰਾਂ ਅਨੁਸਾਰ ਇਸ ਰਿਪੋਰਟ ਉੱਤੇ ਜਲਦੀ ਹੀ ਆਰ ਬੀ ਆਈ ਨਾਲ ਮੀਟਿੰਗ ਹੋਵੇਗੀ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਨਾਲ ਮਿਲ ਕੇ ਇਸ ਦਾ ਆਖਰੀ ਫੈਸਲਾ ਹੋਵੇਗਾ। ਵਰਚੁਅਲ ਕਰੰਸੀ ਬਾਰੇ ਕਮੇਟੀ ਦੀ ਡਰਾਫਟ ਰਿਪੋਰਟ 'ਚ ਕਿਹਾ ਗਿਆ ਹੈ ਕਿ ਫਿਜ਼ੀਕਲ ਨੋਟ ਦੇ ਨਾਲ ਇਲੈਕਟ੍ਰਾਨਿਕ ਨੋਟ ਵੀ ਜਾਰੀ ਹੋਣੇ ਚਾਹੀਦੇ ਹਨ। ਡਿਜੀਟਲ ਨੋਟ ਚਲਾਉਣ ਤੇ ਸਰਕੂਲੇਸ਼ਨ ਉੱਤੇ ਆਰ ਬੀ ਆਈ ਦਾ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਡਿਜੀਟਲ ਕਰੰਸੀ ਦੇ ਸਰੋਤ, ਲੈਣ-ਦੇਣ ਗੁਪਤ ਰੱਖੇ ਜਾਣ। ਇਨ੍ਹਾਂ ਸੂਤਰਾਂ ਅਨੁਸਾਰ ਜੇ ਡਿਜੀਟਲ ਕਰੰਸੀ ਚੱਲਣ ਲੱਗ ਪਈ ਹੈ ਤਾਂ ਮਨੀ ਟਰਾਂਜ਼ੈਕਸ਼ਨ ਅਤੇ ਲੈਣ-ਦੇਣ ਦੇ ਢੰਗ ਬਦਲ ਸਕਦੇ ਹਨ। ਇਸ ਨਾਲ ਬਲੈਕ ਮਨੀ ਉੱਤੇ ਵੀ ਰੋਕ ਲੱਗੇਗੀ। ਇਸ ਕਮੇਟੀ ਮੁਤਾਬਕ ਡਿਜੀਟਲ ਕਰੰਸੀ ਨਾਲ ਮੋਨੀਟਰੀ ਪਾਲਿਸੀ ਦੀ ਪਾਲਣਾ ਸੌਖੀ ਹੋਵੇਗੀ। ਇਸ 'ਚ ਡਿਜੀਟਲ ਲੇਜ਼ਰ ਟੈਕਨਾਲੋਜੀ (ਡੀ ਐੱਲ ਟੀ) ਦੀ ਵਰਤੋਂ ਹੋਣੀ ਚਾਹੀਦੀ ਹੈ। ਡੀ ਐੱਲ ਟੀ ਨਾਲ ਵਿਦੇਸ਼ ਵਿੱਚ ਲੈਣ-ਦੇਣ ਦਾ ਪਤਾ ਲਾਉਣਾ ਸੌਖਾ ਹੋਵੇਗਾ ਅਤੇ ਬਿਟਕੁਆਇਨ ਵਰਗੀ ਕ੍ਰਿਪਟੋ ਕਰੰਸੀ ਰੱਖਣ ਨੂੰ ਆਰਥਿਕ ਅਪਰਾਧ ਐਲਾਨ ਕਰ ਦੇਣਾ ਚਾਹੀਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ