Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਸੰਪਾਦਕੀ

ਬਰੈਂਪਟਨ ਵਿੱਚ ਭੰਗ ਦੇ ਸੇਲ ਬਾਰੇ ਅਨਿਸ਼ਚਿਤਤਾ

December 07, 2018 07:42 AM

ਪੰਜਾਬੀ ਪੋਸਟ ਸੰਪਾਦਕੀ

ਬਰੈਂਪਟਨ ਦੇ ਵਾਰਡ ਨੰਬਰ 7 ਅਤੇ 8 ਤੋਂ ਪਹਿਲੀ ਵਾਰ ਚੁਣੀ ਗਈ ਬਲੈਕ ਭਾਈਚਾਰੇ ਨਾਲ ਸਬੰਧਿਤ ਸਿਟੀ ਕਾਉਂਸਲਰ ਸ਼ਾਰਮੇਨ ਵਿਲੀਅਮਜ਼ ਦਾ ਮੂਡ ਬਰੈਂਪਟਨ ਵਿੱਚ ਮੈਰੀਉਆਨਾ ਦੇ ਸੇਲ ਨੂੰ ਲੈ ਕੇ ਗੁੱਸੇ ਵਿੱਚ ਹੈ। ਉਸਦਾ ਮੰਨਣਾ ਹੈ ਕਿ ਬਰੈਂਪਟਨ ਸਿਟੀ ਵਿੱਚ ਮੈਰੀਉਆਨਾ ਦੀ ਸੇਲ ਸਟੋਰਾਂ ਵਿੱਚ ਨਹੀਂ ਹੋਣੀ ਚਾਹੀਦੀ। ਵਰਨਣਯੋਗ ਹੈ ਕਿ ਮਨੋਰੰਜਕ ਮੰਤਵਾਂ ਵਾਸਤੇ ਮੈਰੀਉਆਨਾ ਨੂੰ ਖਰੀਦਣਾ ਅਤੇ ਵੇਚਣਾ 17 ਅਕਤੂਬਰ 2017 ਤੋਂ ਕੈਨੇਡਾ ਭਰ ਵਿੱਚ ਕਨੂੰਨੀ ਬਣਾ ਦਿੱਤਾ ਗਿਆ ਸੀ। ਹਾਲ ਦੀ ਘੜੀ ਇਸਦੀ ਸੇਲ ਆਨਲਾਈਨ ਹੋ ਰਹੀ ਹੈ। ਉਂਟੇਰੀਓ ਸਰਕਾਰ ਦਾ ਟੀਚਾ ਹੈ ਕਿ 1 ਅਪਰੈਲ 2019 ਤੱਕ ਇਸਦੀ ਸੇਲ ਵਾਸਤੇ ਸਟੋਰਾਂ ਵਿੱਚ ਆਰੰਭ ਹੋ ਜਾਵੇਗੀ। ਇਸ ਵਾਸਤੇ ਉਂਟੇਰੀਓ ਸਰਕਾਰ ਨੇ ਇੱਕ ਵਿਸ਼ੇਸ਼ ਬਿੱਲ ਪਾਸ ਕਰਕੇ ਸਮੂਹ ਮਿਉਂਸਪੈਲਟੀਆਂ ਨੂੰ ਖੁੱਲ ਦਿੱਤੀ ਹੈ ਕਿ ਉਹ 22 ਜਨਵਰੀ 2019 ਤੱਕ ਫੈਸਲਾ ਕਰ ਸਕਦੀਆਂ ਹਨ ਕਿ ਉਹਨਾਂ ਨੇ ਆਪਣੇ ਸ਼ਹਿਰਾਂ ਵਿੱਚ ਸਟੋਰ ਖੋਲਣੇ ਹਨ ਜਾਂ ਨਹੀਂ। ਸ਼ਾਰਮੇਨ ਵਿਲੀਅਮਜ਼ ਉਹਨਾਂ ਲੋਕਾਂ ਵਿੱਚੋਂ ਹੈ ਜੋ ਨਹੀਂ ਚਾਹੁੰਦੀ ਕਿ ‘ਫਲਾਵਰ ਸਿਟੀ’ ਵਜੋਂ ਜਾਣਿਆ ਜਾਂਦਾ ਬਰੈਂਪਟਨ ਭੰਗ ਦੇ ਫੁੱਲਾਂ ਲਈ ਜਾਣਿਆ ਜਾਵੇ।

 

ਬਰੈਂਟਪਨ ਕਾਉਂਸਲ ਨੇ ਕੱਲ ਹੋਈ ਮੀਟਿੰਗ ਵਿੱਚ ਇਸ ਮੁੱਦੇ ਉੱਤੇ ਵਿਚਾਰ ਕਰਨ ਵਾਲੇ ਮੋਸ਼ਨ ਨੂੰ ਜਨਵਰੀ ਦੇ ਦੂਜੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਹੈ। ਜੇ ਬਰੈਂਪਟਨ ਕਾਉਂਸਲ ਸਟੋਰ ਖੋਲਣ ਦੇ ਹੱਕ ਵਿੱਚ ਜਾਂਦੀ ਹੈ ਤਾਂ ਸਹੀ ਬੰਦੋਬਸਤ ਕਰਨ ਵਾਸਤੇ ਫੈਡਰਲ ਸਰਕਾਰ ਵੱਲੋਂ 40 ਮਿਲੀਅਨ ਡਾਲਰ ਫੰਡ ਦਿੱਤੇ ਜਾਣਗੇ ਜਿਹਨਾਂ ਵਿੱਚੋਂ ਅੱਧੇ ਰੀਜਨ ਆਫ ਪੀਲ ਦੇ ਹਿੱਸੇ ਚਲੇ ਜਾਣਗੇ। ਕਨੂੰਨ ਮੁਤਾਬਕ ਮੈਰੀਉਅਨਾ ਸਟੋਰ ਸਕੂਲਾਂ ਦੀ ਹੱਦ ਤੋਂ 150 ਮੀਟਰ ਦੂਰੀ ਉੱਤੇ ਖੋਲੇ ਜਾ ਸਕਦੇ ਹਨ। ਕਾਉਂਸਲਰ ਸ਼ਾਰਮੇਨ ਵਿਲੀਅਮਜ਼ ਦਾ ਆਖਣਾ ਹੈ ਕਿ ਜੇ ਲੋਕੀ ਮੰਨਦੇ ਹਨ ਕਿ ਸਕੂਲਾਂ ਵਿੱਚ ਮੈਰੀਉਆਨਾ ਪਹਿਲਾਂ ਹੀ ਵਿਕ ਰਹੀ ਹੈ ਤਾਂ 150 ਮੀਟਰ ਦੀ ਦੂਰੀ ਉੱਤੇ ਸਟੋਰ ਖੋਲਣ ਨਾਲ ਕੀ ਲਾਭ ਹੋਣ ਵਾਲਾ ਹੈ? ਉਸਦਾ ਇਹ ਵੀ ਦੋਸ਼ ਹੈ ਕਿ ਇੱਕ ਪਾਸੇ ਫੈਡਰਲ ਸਰਕਾਰ ਮੈਰੀਉਆਨਾ ਨੂੰ ਕਨੂੰਨੀ ਬਣਾ ਰਹੀ ਹੈ ਅਤੇ ਦੂਜੇ ਪਾਸੇ ਮਿਉਂਸਪੈਲਟੀਆਂ ਨੂੰ ਫੰਡ ਦੇ ਰਹੀ ਹੈ ਤਾਂ ਜੋ ਉਹ ਲਾਲਚ ਵਿੱਚ ਆ ਕੇ ਇਸਦੀ ਵੇਚ ਵੱਟਤ ਵਿੱਚ ਸਹਾਈ ਬਣਨ। ਉਹ ਇਸ ਪੈਸੇ ਨੂੰ ‘ਬਲੱਡ ਮਨੀ’ ਆਖ ਰਹੀ ਹੈ। ਉਸਨੇ ਂੋNot In Our Neighbourhood ਨਾਮਕ ਵੈੱਬਸਾਈਟ ਖੋਲ ਕੇ ਇੱਕ ਪਟੀਸ਼ਨ ਜਾਰੀ ਕੀਤੀ ਹੈ ਜਿਸ ਰਾਹੀਂ ਉਹ ਮੇਅਰ ਅਤੇ ਕਾਉਂਸਲ ਨੂੰ ਸਟੋਰ ਨਾ ਖੋਲਣ ਬਾਰੇ ਸੁਨੇਹਾ ਦੇਣਾ ਚਾਹੁੰਦੀ ਹੈ।

 

ਅਸਲ ਵਿੱਚ ਮੈਰੀਉਆਨਾ ਦਾ ਮਾਮਲਾ ਮਿਉਂਸਪੈਲਟੀਆਂ ਲਈ ‘ਕੁੱਤੇ ਦੇ ਮੂੰਹ ਵਿੱਚ ਹੱਡੀ’ ਵਾਲਾ ਬਣਿਆ ਹੋਇਆ ਹੈ। ਇੱਕ ਪਾਸੇ ਇਸ ਦੀ ਵੇਚ ਵੱਟਤ ਤੋਂ ਹੋਣ ਵਾਲੀ ਕਮਾਈ ਵੱਲ ਵੇਖਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੈਦਾ ਹੋਣ ਵਾਲੇ ਕਨੂੰਨ, ਪੁਲੀਸ ਅਤੇ ਸਿਹਤ ਦੇ ਮਸਲਿਆਂ ਦੀ ਗੱਲ ਹੈ। ਵੈਸੇ ਬਰੈਂਪਟਨ ਸਿਟੀ ਸਟਾਫ ਵੱਲੋਂ ਕਾਉਂਸਲ ਨੂੰ ਸਟੋਰ ਖੋਲਣ ਦੇ ਹੱਕ ਵਿੱਚ ਸਿਫਾਰਸ਼ ਕੀਤੀ ਜਾ ਚੁੱਕੀ ਹੈ। ਸਟਾਫ ਦੀ ਰਿਪੋਰਟ ਮੁਤਾਬਕ 1 ਨਵੰਬਰ ਤੋਂ 4 ਨਵੰਬਰ ਤੱਕ ਟੈਲੀਫੋਨ ਰਾਹੀਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 54% ਬਰੈਂਪਟਨ ਵਾਸੀ ਸਟੋਰ ਖੋਲਣ ਦੇ ਹੱਕ ਵਿੱਚ ਹਨ। ਸਟਾਫ਼ ਦਾ ਇਹ ਵੀ ਅੰਦਾਜ਼ਾ ਹੈ ਕਿ ਮੈਰੀਉਆਨਾ ਦੀ ਸੇਲ ਤੋਂ ਬਰੈਂਪਟਨ ਨੂੰ ਸਾਢੇ ਛੇ ਲੱਖ ਡਾਲਰ ਤੋਂ ਲੈ ਕੇ 1.2 ਮਿਲੀਅਨ ਡਾਲਰ ਦੀ ਸਾਲਾਨਾ ਕਮਾਈ ਹੋਵੇਗੀ। ਇਹ ਕਮਾਈ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ ਕਿ ਆਲੇ ਦੁਆਲੇ ਦੀਆਂ ਮਿਉਂਸਪੈਲਟੀਆਂ ਸਟੋਰ ਖੋਲਣ ਦੇ ਹੱਕ ਵਿੱਚ ਜਾਂਦੀਆਂ ਹਨ ਜਾਂ ਨਹੀਂ। ਮਿਸਾਲ ਵਜੋਂ ਜੇ ਮਿਸੀਸਾਗਾ ਸਟੋਰ ਖੋਲਣ ਦਾ ਫੈਸਲਾ ਕਰਦਾ ਹੈ ਅਤੇ ਬਰੈਂਪਟਨ ਨਾਂਹ ਕਰ ਦੇਵੇ ਤਾਂ ਸੁਭਾਵਿਕ ਹੈ ਕਿ ਬਰੈਂਪਟਨ ਦੇ ਮੈਰੀਉਆਨਾ ਸ਼ੌਕੀਨ ਮਿਸੀਸਾਗਾ ਦੀ ਸੇਲ ਵਧਾਉਣਗੇ।

 

ਨਵੀਂ ਚੁਣੀ ਗਈ ਸਿਟੀ ਕਾਉਂਸਲਰ ਸ਼ਾਰਮੇਨ ਵਿਲੀਅਮਜ਼ ਦੀ ਇਸ ਗੱਲੋਂ ਸਿਫ਼ਤ ਕਰਨੀ ਬਣਦੀ ਹੈ ਕਿ ਉਸਨੇ ਇਸ ਮੁੱਦੇ ਉੱਤੇ ਬੇਬਾਕ ਅਤੇ ਦਲੇਰੀ ਭਰੀ ਆਵਾਜ਼ ਚੁੱਕੀ ਹੈ। ਉਸ ਵੱਲੋਂ ਚੁੱਕੇ ਗਏ ਮੁੱਦੇ ਉੱਤੇ ਚਰਚਾ ਕਰਨੀ ਬਣਦੀ ਹੈ। ਪਬਲਿਕ ਦੇ ਹਰ ਮੈਂਬਰ ਨੂੰ ਚਾਹੀਦਾ ਹੈ ਕਿ ਆਪੋ ਆਪਣੇ ਏਰੀਆ ਦੇ ਸਿਟੀ ਕਾਉਂਸਲਰਾਂ ਨੂੰ ਇਸ ਮੁੱਦੇ ਉੱਤੇ ਆਪਣੀ ਰਾਏ ਤੋਂ ਜਾਣੂੰ ਕਰਵਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਉਂਸਲ ਨੇ ਜਨਵਰੀ ਦੇ ਦੂਜੇ ਹਫ਼ਤੇ ਫੈਸਲਾ ਕਰਕੇ ਸਰਕਾਰ ਨੂੰ ਸਿਫ਼ਾਰਸ਼ ਭੇਜ ਦੇਣੀ ਹੈ। ਇਹੀ ਗਿਲਾ ਸ਼ਾਰਮੇਨ ਵਿਲੀਅਮਜ਼ ਨੂੰ ਹੈ ਕਿ ਕਿਤੇ ਕਾਉਂਸਲ ਪਬਲਿਕ ਦੀ ਆਵਾਜ਼ ਸੁਣੇ ਬਗੈਰ ਹੀ ਫੈਸਲਾ ਨਾ ਕਰ ਦੇਵੇ।

Have something to say? Post your comment