ਬ੍ਰੈਂਪਟਨ, ਓਨਟੈਰੀਓ – ਇੱਕ ਨਵੇਂ Chalo! FreshCo ਨੇ ਅੱਜ ਬ੍ਰੈਂਪਟਨ ਵਿੱਚ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਵਿਖੇ ਆਪਣੇ ਨਵੇਂ ਸਟੋਰ ਦੇ ਦਰਵਾਜ਼ੇ ਖੋਲ੍ਹੇ। ਇਹ ਓਨਟਾਰੀਓ ਵਿੱਚ ਪੰਜਵਾਂ ਅਤੇ ਕੈਨੇਡਾ ਵਿੱਚ ਅੱਠਵਾਂ Chalo! FreshCo ਸਟੋਰ ਹੈ।Chalo! FreshCo, FreshCo ਡਿਸਕਾਊਂਟ ਗਰੋਸਰੀ ਬੈਨਰ ਦਾ ਵਿਸਤਾਰ ਹੈ। Chalo ਦਾ ਹਿੰਦੀ ਅਤੇ ਪੰਜਾਬੀ ਵਿੱਚ ਮਤਲਬ ਹੈ “ਚੱਲੋ” ਅਤੇ ਇਹ ਸਾਡੇ ਸਟੋਰਾਂ ਵਿੱਚ ਗਾਹਕਾਂ ਦਾ ਸੁਆਗਤ ਕਰਨ ਦਾ ਸਾਡਾ ਅਨੌਖਾ ਤਰੀਕਾ ਹੈ।
Chalo! FreshCo, ਉੱਚ ਗੁਣਵੱਤਾ ਵਾਲੇ ਉੱਤਰੀ-ਅਮਰੀਕੀ ਉਤਪਾਦਾਂ, ਭੋਜਨ ਅਤੇ ਤਾਜ਼ੇ ਫਲਾਂ ਅਤੇ ਸਬਸ਼ੀਆਂ ਨੂੰ ਉਦਯੋਗ ਦੀਆਂ ਸਭ ਤੋਂ ਘੱਟ ਕੀਮਤਾਂ 'ਤੇ ਪੇਸ਼ ਕਰਨ ਦੇ ਨਾਲ-ਨਾਲ ਸਾਊਥ ਏਸ਼ੀਅਨ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕਰਨ ਦੇ FreshCo ਦੇ ਵਾਅਦੇ ਨੂੰ ਪੂਰਾ ਕਰਦਾ ਹੈ। ਗਾਹਕਾਂ ਨੂੰ ਦਾਲਾਂ, ਚਾਵਲ ਅਤੇ ਆਟੇ ਦੀ ਵਿਸ਼ਾਲ ਰੇਂਜ ਦੇਖ ਕੇ ਖੁਸ਼ੀ ਹੋਵੇਗੀ। ਸਟੋਰ ਵਿੱਚ ਅਮਨ ਮੀਟ ਸ਼ਾਪ ਕਾਉਂਟਰ ਵੀ ਹੋਵੇਗਾ ਅਤੇ ਨਾਲ ਹੀ ਸਮੋਸਾ ਸਵੀਟ ਫੈਕਟਰੀ ਵੀ ਜਦਲ ਆ ਰਹੀ ਹੈ।
10970 ਏਅਰਪੋਰਟ ਰੋਡ ਵਿਖੇ ਸਥਿਤ ਸਟੋਰ ਨੂੰ 120 ਤੋਂ ਵੱਧ ਕਰਮਚਾਰੀਆਂ ਦੀ ਟੀਮ ਦੇ ਨਾਲ ਮਾਲਕ ਹਮਜ਼ਾ ਰਿਜ਼ਵਾਨ ਦੁਆਰਾ ਚਲਾਇਆ ਜਾਂਦਾ ਹੈ।ਹਮਜ਼ਾ ਅਤੇ ਉਸਦੀ ਟੀਮ ਬ੍ਰੈਂਪਟਨ ਭਾਈਚਾਰੇ ਲਈ ਮੁਕਾਬਲੇ ਵਾਲੀਆਂ ਕੀਮਤਾਂ 'ਤੇ ਸਥਾਨਕ ਤੌਰ 'ਤੇ ਸਮਾਨ ਹਾਸਲ ਕਰਨ ਲਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਸਥਾਨਕ ਭਾਈਚਾਰੇ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਅਤੇ ਘੱਟ ਕੀਮਤ 'ਤੇ ਤਾਜ਼ੇ ਭੋਜਨ ਪਦਾਰਥਾਂ ਦੇ ਨਾਲ ਇੱਕ ਛੋਟ ਵਾਲੀ ਗਰੋਸਰੀ ਖਰੀਦਾਰੀ ਦਾ ਤਜਰਬਾ ਦੇਣ ਲਈ, ਇੱਕ ਸਾਬਕਾ Sobeys ਸਟੋਰ ਨੂੰ Chalo! FreshCo ਵਿੱਚ ਬਦਲਣ ਦਾ ਕੰਮ 2020 ਵਿੱਚ ਸ਼ੁਰੂ ਹੋਇਆ।
Chalo! FreshCo ਸਟੋਰ ਆਪਣੀਆਂ ਸਟੋਰ ਵਿਚਲੀਆਂ ਚੀਜ਼ਾਂ ਨੂੰ ਆਪਣੇ ਸਥਾਨਕ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਅਨੁਕੂਲ ਬਣਾਉਣ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਗਾਹਕਾਂ ਦੀ ਡੀਲਾਂ ਲੱਭਣ ਵਿੱਚ ਮਦਦ ਕਰਦੇ ਹੋਏ, ਜਿੱਥੇ ਹਰੇਕ ਡਾਲਰ ਮਹੱਤਵਪੂਰਨ ਹੁੰਦਾ ਹੈ, ਸਟੋਰ ਵਿੱਚ ਆਸਾਨੀ ਨਾਲ ਖਰੀਦਦਾਰੀ ਕਰਨ ਦਾ ਤਜਰਬਾ ਮੁਹੱਈਆ ਕਰਦੇ ਹਨ।
ਉਦਘਾਟਨ ਦਾ ਜਸ਼ਨ ਮਨਾਉਣ ਲਈ, Chalo! FreshCo ਨੇ ਭਾਈਚਾਰੇ ਵਿੱਚ ਭੋਜਨ ਸੁਰੱਖਿਆ 'ਤੇ ਧਿਆਨ ਦੇਣ ਲਈ ਸੇਵਾ ਫੂਡ ਬੈਂਕ ਨੂੰ $2,500 ਦਾ ਦਾਨ ਕੀਤਾ। ਇਹ ਸਟੋਰ ਭਾਈਚਾਰੇ ਦੇ ਲੋੜਵੰਦ ਮੈਂਬਰਾਂ ਲਈ Humaniti ਦੇ ਸ਼ੇਅਰ ਏ ਮੀਲ (Share A Meal) ਪ੍ਰੋਗਰਾਮ ਲਈ 250 ਭੋਜਨ ਵੀ ਦਾਨ ਕਰ ਰਿਹਾ ਹੈ।
ਭਾਈਚਾਰੇ ਵਿੱਚ ਇੱਕ ਜ਼ਰੂਰੀ ਸੇਵਾ ਵਜੋਂ, ਸਾਡੀ ਮੁੱਖ ਤਰਜੀਹ ਸਾਡੇ ਗਾਹਕਾਂ ਅਤੇ ਸਾਡੀ ਟੀਮ ਦੇ ਮੈਬਰਾਂ ਨੂੰ ਸੁਰੱਖਿਅਤ ਰੱਖਣਾ ਹੈ। Chalo! FreshCo ਗਾਹਕਾਂ ਅਤੇ ਟੀਮ ਦੇ ਮੈਂਬਰਾਂ ਨੂੰ ਤੰਦਰੁਸਤ ਰੱਖਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਜੋ ਉਹ ਕਰ ਸਕਦੇ ਹਨ, ਜਨਤਕ ਸਿਹਤ ਦੁਆਰਾ ਮਨਜ਼ੂਰਸ਼ੁਦਾ ਸਫਾਈ, ਸਵੱਛਤਾ, ਅਤੇ ਕੰਮਕਾਜ ਦੀ ਧਿਆਨ ਨਾਲ ਪਾਲਣਾ ਕਰਦੇ ਰਹਿਣ 'ਤੇ ਕੇਂਦ੍ਰਿਤ ਹੈ।
Chalo! FreshCo ਸਭ ਤੋਂ ਘੱਟ ਕੀਮਤ 'ਤੇ ਸਭ ਤੋਂ ਵਧੀਆ ਉਤਪਾਦ ਪੇਸ਼ ਕਰਦਾ ਹੈ ਅਤੇ ਪੈਸੇ ਬਚਾਉਣ ਦੀਆਂ ਤਿੰਨ ਗਰੰਟੀਆਂ ਦਿੰਦਾ ਹੈ: ਸਟਾਕ-ਵਿੱਚ (ਜੇ ਤੁਹਾਨੂੰ ਉਹ ਉਤਪਾਦ ਨਹੀਂ ਲੱਭਦਾ ਹੈ ਜੋ ਇਸ਼ਤਿਹਾਰ ਵਿੱਚ ਦਿੱਤਾ ਗਿਆ ਹੈ, ਤਾਂ ਤੁਹਾਨੂੰ ਇੱਕ ਰੇਨ ਚੈੱਕ (ਬਾਅਦ ਵਿੱਚ ਵਰਤਣ ਲਈ ਕੂਪਨ), ਅਤੇ 10 ਪ੍ਰਤਿਸ਼ਤ ਦੀ ਛੋਟ ਮਿਲੇਗੀ), ਡਬਲ ਫ੍ਰੈਸ਼ (ਜੇ ਤੁਸੀਂ ਉਤਪਾਦ ਦੀ ਗੁਣਵੱਤਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ, ਤਾਂ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਅਤੇ ਉਤਪਾਦ ਵੀ ਬਦਲ ਦੇਵਾਂਗੇ) ਅਤੇ ਸਭ ਤੋਂ ਘੱਟ ਕੀਮਤ (ਅਸੀਂ ਕੀਮਤ ਦਾ ਮਿਲਾਨ ਕਰਦੇ ਹਾਂ)। ਸਟੋਰ ਦਾ ਲੇਆਉਟ ਆਪਣੀ ਗਰੋਸਰੀ ਦੀ ਖਰੀਦਦਾਰੀ ਨੂੰ ਜਲਦੀ ਨਾਲ ਪੂਰਾ ਕਰਨ ਅਤੇ ਸਟੋਰ ਵਿੱਚ ਡੀਲਾਂ ਅਤੇ ਬਚਤਾਂ ਲੱਭਣ ਵਿੱਚ ਗਾਹਕਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ।
Sobeys Inc. ਬਾਰੇ
ਕੈਨੇਡੀਅਨ ਹੋਣ 'ਤੇ ਮਾਣ, ਅਤੇ Stellarton, Nova Scotia ਵਿਖੇ ਹੈਡਕੁਆਟਰ ਦੇ ਨਾਲ, Sobeys 1907 ਤੋਂ ਕੈਨੇਡਾ ਵਾਸੀਆਂ ਦੀਆਂ ਖਾਣ-ਪੀਣ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ। Sobeys Inc., ਜੋ ਕਿ Empire Company Limited (TSX: EMP.A) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਕੋਲ 10 ਸੂਬਿਆਂ ਵਿੱਚ 1,500 ਤੋਂ ਵੱਧ ਸਟੋਰਾਂ ਦੀ ਮਲਕੀਅਤ, ਸੰਬੰਧ ਜਾਂ ਫ੍ਰੈਂਚਾਇਜ਼ੀਆਂ ਹਨ ਜਿਨ੍ਹਾਂ ਵਿੱਚ Sobeys, Safeway, IGA, Foodland, FreshCo, Thrifty Foods, Farm Boy ਅਤੇ Lawtons Drugs ਵਰਗੇ ਰਿਟੇਲ ਬੈਨਰ ਅਤੇ 350 ਤੋਂ ਵੱਧ ਰਿਟੇਲ ਫਿਊਲ ਲੋਕੇਸ਼ਨਾਂ ਸ਼ਾਮਲ ਹਨ। Sobeys, ਇਸ ਦੀਆਂ ਫ੍ਰੈਂਚਾਇਜ਼ੀਆਂ ਅਤੇ ਸੰਬੰਧਤ ਸੰਸਥਾਵਾਂ ਲਗਭਗ 127,000 ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ। Sobeys Inc. ਬਾਰੇ ਵਧੇਰੇ ਜਾਣਕਾਰੀ www.sobeyscorporate.com 'ਤੇ ਮਿਲ ਸਕਦੀ ਹੈ