Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਇੰਟਰਪੋਲ ਨੇ ਬਰਾਮਦ ਕੀਤੀਆਂ ਜਾਅਲੀ ਕੋਵਿਡ-19 ਵੈਕਸੀਨਜ਼, 4 ਗ੍ਰਿ਼ਫਤਾਰ

March 05, 2021 12:14 AM

ਟੋਰਾਂਟੋ, 4 ਮਾਰਚ (ਪੋਸਟ ਬਿਊਰੋ) : ਇੰਟਰਪੋਲ ਅਨੁਸਾਰ ਕੋਵਿਡ-19 ਦੀਆਂ ਜਾਅਲੀ ਵੈਕਸੀਨਜ਼ ਤੋਂ ਵੀ ਸਾਰੇ ਦੇਸ਼ਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਮਾਹੌਲ ਐਨਾ ਨਾਜ਼ੁਕ ਹੈ ਕਿ ਇਸ ਸੰਕਟ ਦੀ ਘੜੀ ਦਾ ਫਾਇਦਾ ਚੁੱਕਦਿਆਂ ਕ੍ਰਾਈਮ ਨੈੱਟਵਰਕਸ ਵੱਲੋਂ ਦੇਸ਼ਾਂ ਨੂੰ ਸੁਖਾਲੇ ਢੰਗ ਨਾਲ ਆਪਣਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਜਾਅਲੀ ਡੋਜ਼ਾਂ ਬਾਰੇ ਐਲਰਟ ਜਾਰੀ ਕਰਕੇ ਇੰਟਰਪੋਲ ਨੇ ਦੱਸਿਆ ਕਿ ਸਾਊਥ ਅਫਰੀਕਾ ਵਿੱਚ ਜਾਅਲੀ ਵੈਕਸੀਨ ਦੀਆਂ 2400 ਡੋਜ਼ਾਂ ਬਰਾਮਦ ਕੀਤੀਆਂ ਗਈਆਂ। ਏਜੰਸੀ ਨੇ ਇੱਕ ਬਿਆਨ ਜਾਰੀ ਕਰਕੇ 3 ਮਿਲੀਅਨ ਮਾਸਕਸ ਵੀ ਜ਼ਬਤ ਕੀਤੇ ਗਏ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਚੀਨ ਵਿੱਚ ਕੋਵਿਡ-19 ਵੈਕਸੀਨ ਦੀਆਂ 3000 ਡੋਜ਼ਾਂ ਬਰਾਮਦ ਕੀਤੀਆਂ ਗਈਆਂ ਦੇ 80 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਟਰਪੋਲ ਦੇ ਸਕੱਤਰ ਜਨਰਲ ਜਰਗਨ ਸਟੌਕ ਦਾ ਕਹਿਣਾ ਹੈ ਕਿ ਇਹ ਅਸਲ ਤਸਵੀਰ ਦਾ ਮਾਮੂਲੀ ਹਿੱਸਾ ਹੈ।
ਇੰਟਰਪੋਲ ਵੱਲੋਂ ਆਮ ਜਨਤਾ ਲਈ ਇਹ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਵੈਕਸੀਨਜ਼ ਆਨਲਾਈਨ ਨਹੀਂ ਵੇਚੀਆਂ ਜਾ ਰਹੀਆਂ ਸੋ ਇਨ੍ਹਾਂ ਨੂੰ ਆਨਲਾਈਨ ਖਰੀਦਿਆ ਵੀ ਨਾ ਜਾਵੇ।  

   

 

 
Have something to say? Post your comment