Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਇਸ ਹਫਤੇ ਐਸਟ੍ਰਾਜ਼ੈਨੇਕਾ ਦੀ ਪਹਿਲੀ ਖੇਪ ਸਮੇਤ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 945,000 ਡੋਜ਼ਾਂ : ਆਨੰਦ

March 03, 2021 05:00 AM

ਓਟਵਾ, 2 ਮਾਰਚ (ਪੋਸਟ ਬਿਊਰੋ) : ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨਜ਼ ਦੀ ਪਹਿਲੀ ਖੇਪ ਸਵੇਰ ਤੱਕ ਕੈਨੇਡਾ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਇਸ ਹਫਤੇ ਕੁੱਲ ਮਿਲਾ ਕੇ ਵੈਕਸੀਨ ਦੀਆਂ 944,600 ਡੋਜ਼ਾਂ ਕੈਨੇਡਾ ਨੂੰ ਹਾਸਲ ਹੋਣਗੀਆਂ। ਇਹ ਜਾਣਕਾਰੀ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਨੂੰ ਦਿੱਤੀ।
ਕੈਨੇਡਾ ਨੂੰ ਦੋ ਮਿਲੀਅਨ ਡੋਜ਼ਾਂ ਦੇਣ ਦੀ ਹੋਈ ਡੀਲ ਦੇ ਹਿੱਸੇ ਵਜੋਂ ਭਾਰਤ ਦੇ ਸੀਰਮ ਇੰਸਟੀਚਿਊਟ ਤੇ ਵੈਰਿਟੀ ਫਾਰਮਾਸਿਊਟੀਕਲਜ਼ ਵੱਲੋਂ ਪਹਿਲੀ ਖੇਪ ਵਜੋਂ ਐਸਟ੍ਰਾਜ਼ੈਨੇਕਾ ਦੇ 500,000 ਸ਼ੌਟਸ ਕੈਨੇਡਾ ਘੱਲੇ ਜਾ ਰਹੇ ਹਨ। ਇਸ ਦੇ ਨਾਲ ਹੀ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀਆਂ 444,600 ਡੋਜ਼ਾਂ ਵੀ ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ।ਆਨੰਦ ਨੇ ਆਖਿਆ ਕਿ ਇਸ ਹਫਤੇ ਅੰਦਾਜ਼ਨ ਹਾਸਲ ਹੋਣ ਵਾਲੀਆਂ 945,000 ਡੋਜ਼ਾਂ ਤੋਂ ਇਲਾਵਾ ਅਗਲੇ ਹਫਤੇ ਸਾਨੂੰ ਵੈਕਸੀਨ ਦੀਆਂ 900,000 ਡੋਜ਼ਾਂ ਹੋਰ ਹਾਸਲ ਹੋਣਗੀਆਂ।
ਫੈਡਰਲ ਸਰਕਾਰ ਨੇ ਆਖਿਆ ਕਿ ਐਸਟ੍ਰਾਜੈ਼ਨੇਕਾ ਨੂੰ ਕੈਨੇਡਾ ਦੀਆਂ ਮਨਜੂ਼ਰਸ਼ੁਦਾ ਵੈਕਸੀਨਜ਼ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਵੈਕਸੀਨ ਦੀ ਖੇਪ ਦਿਨੋਂ ਦਿਨ ਵਧਦੀ ਹੀ ਜਾਣ ਵਾਲੀ ਹੈ। ਇਸ ਨਾਲ ਹੋਰ ਲੋਕਾਂ ਦਾ ਟੀਕਾਕਰਣ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ ਤੇ ਜੂਨ ਦੇ ਅੰਤ ਤੱਕ 14·5 ਮਿਲੀਅਨ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕੀਤੇ ਜਾਣ ਦਾ ਟੀਚਾ ਪੂਰਾ ਕਰਨ ਵਿੱਚ ਵੀ ਮਦਦ ਮਿਲੇਗੀ।
ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨਿਕ ਲੀਬਲਾਂਕ ਨੇ ਆਖਿਆ ਕਿ ਇਸ ਹਫਤੇ ਸਾਡੀ ਸਰਕਾਰ ਵੱਲੋਂ ਪ੍ਰੋਵਿੰਸਾਂ ਨੂੰ ਵੈਕਸੀਨਜ਼ ਦੀ ਡਲਿਵਰੀ ਦੇ ਕੰਮ ਵਿੱਚ ਵਾਧਾ ਕਰ ਦਿੱਤਾ ਜਾਵੇਗਾ, ਇਸ ਨਾਲ ਬਹੁਤੇ ਕੈਨੇਡੀਅਨਾਂ ਨੂੰ ਵੈਕਸੀਨ ਹਾਸਲ ਕਰਨ ਦਾ ਮੌਕਾ ਮਿਲੇਗਾ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਕਿਸੇ ਨੂੰ ਵੀ ਵੈਕਸੀਨ ਲਵਾਉਣ ਦੀ ਪੇਸ਼ਕਸ਼ ਕੀਤੀ ਜਾਵੇ ਉਹ ਉਸ ਨੂੰ ਸਵੀਕਾਰ ਲਵੇ।    

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ