Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਸ਼ੁਕਰਾਨਾ ਸਮਾਗ਼ਮ ਦੌਰਾਨ ਵਾਰਡ 9-10 ਦੇ ਆਗੂਆਂ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤਾ ਲੋਕਾਂ ਦਾ ਧੰਨਵਾਦ

December 06, 2018 08:11 AM

ਬਰੈਂਪਟਨ, (ਡਾ। ਝੰਡ) ਬਰੈਂਪਟਨ ਸਿਟੀ ਕਾਊਸਲ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਚੁਣੇ ਗਏ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ, ਸਿਟੀ ਕਾਊਸਲਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਬਲਬੀਰ ਸਿੰਘ ਵੱਲੋਂ ਮਿਲ ਕੇ ਬੀਤੇ ਐਤਵਾਰ 2 ਦਸੰਬਰ ਨੂੰ ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਵਿਖੇ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਗੁਰਬਾਣੀ ਕੀਰਤਨ ਕਰਵਾ ਕੇ ਉਸ ਮਾਲਕ ਪ੍ਰਮਾਤਮਾ ਦੀ ਰਹਿਮਤ ਦਾ ਸ਼ੁਕਰਾਨਾ ਕੀਤਾ ਗਿਆ, ਉੱਥੇ ਵਾਰਡ 9-10 ਦੇ ਵੋਟਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ।


ਸੁਖਮਨੀ ਸਾਹਿਬ ਜੀ ਦਾ ਪਾਠ ਸਵੇਰੇ 11.00 ਵਜੇ ਆਰੰਭ ਹੋਇਆ ਜਿਸ ਦੇ ਭੋਗ ਤੋਂ ਬਾਅਦ ਗੁਰੂਘਰ ਦੇ ਕੀਰਤਨੀਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਉਪਰੰਤ, ਕਈ ਬੁਲਾਰਿਆਂ ਵੱਲੋਂ ਆਪੋ ਆਪਣੇ ਸੰਬੋਧਨਾਂ ਵਿਚ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿਘ ਅਤੇ ਬਲਬੀਰ ਸੋਹੀ ਨੂੰ ਉਨ੍ਹਾਂ ਦੇ ਰੀਜਨਲ ਕਾਊਂਸਲ, ਸਿਟੀ ਕਾਊਂਸਲ ਅਤੇ ਸਕੂਲ-ਟਰੱਸਟੀ ਦੇ ਅਹੁਦਿਆਂ 'ਤੇ ਚੁਣੇ ਜਾਣ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਸਮਾਗਮ਼ ਦੇ ਅਖ਼ੀਰ ਵਿਚ ਤਿੰਨਾਂ ਹੀ ਆਗੂਆਂ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟਿ-ਕੋਟਿ ਸ਼ੁਕਰਾਨਾ ਕੀਤਾ ਗਿਆ। ਉਨ੍ਹਾਂ ਨੇ ਵਾਰਡ 9-10 ਦੇ ਵੋਟਰਾਂ ਅਤੇ ਸਮਾਗ਼ਮ ਵਿਚ ਹਾਜ਼ਰ ਹੋਈਆਂ ਸੰਗਤਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।


ਇਸ ਮੌਕੇ ਬੁਲਾਰਿਆਂ ਵਿਚ ਮੇਅਰ ਪੈਟ੍ਰਿਕ ਬਰਾਊਨ, ਪਾਲ ਵਿਸੈਂਟ, ਰੋਵੇਨਾ ਸੈਟੋਸ, ਚਾਰਮੈਨ ਵਿਲੀਅਮਜ਼, ਐੱਮ.ਪੀ. ਸੋਨੀਅ ਸਿੱਧੂ, ਐੱਮ.ਪੀ.ਪੀਜ਼. ਗੁਰਰਤਨ ਸਿੰਘ, ਸਾਰਾ ਸਿੰਘ, ਪ੍ਰਭਮੀਤ ਸਿੰਘ ਸਰਕਾਰੀਆ ਤੇ ਅਮਰਜੋਤ ਸਿੰਘ, ਸਟੈਨ ਕੈਮਰਨ ਤੇ ਜਸਵਿੰੰਦਰ ਸਿੰਘ ਆਦਿ ਸ਼ਾਮਲ ਸਨ। ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸੰਗਤਾਂ ਨੇ ਇਸ ਮੌਕੇ ਆਪਣੀ ਭਰਪੂਰ ਹਾਜ਼ਰੀ ਲੁਆਈ ਅਤੇ ਆਪਣੇ ਆਗੂਆਂ ਨੂੰ ਸੁੱਭ-ਇੱਛਾਵਾਂ ਦਿੱਤੀਆਂ।

 
Have something to say? Post your comment