ਸ਼ਾਮ ਨੇ ਨਰੇਸ਼ ਨੂੰ ਕਿਹਾ, ‘‘ਲੱਗਦਾ ਹੈ ਤੁਸੀਂ ਮੇਰੇ ਤੋਂ ਲਏ ਹੋਏ ਪੈਸੇ ਵਾਪਸ ਦੇਣਾ ਭੁੱਲ ਗਏ ਹੋ।”
ਨਰੇਸ਼ ਨੇ ਕਿਹਾ, ‘‘ਨਹੀਂ ਅਜਿਹੀ ਗੱਲ ਬਿਲਕੁਲ ਨਹੀਂ। ਜੇ ਇੰਝ ਹੁੰਦਾ ਤਾਂ ਮੈਂ ਤੁਹਾਨੂੰ ਦੇਖ ਕੇ ਭੱਜਦਾ ਕਿਉਂ।”
*********
ਸੋਨੂੰ, ‘‘ਮੈਂ ਇਹ ਸੋਚ ਸੋਚ ਕੇ ਪ੍ਰੇਸ਼ਾਨ ਹਾਂ ਕਿ ਭਾਰਤ ਬੰਦ ਕਿਵੇਂ ਹੋਵੇਗਾ?”
ਮੋਨੂੰ, ‘‘ਇਸ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ?”
ਸੋਨੂੰ, ‘‘ਪ੍ਰੇਸ਼ਾਨੀ ਦੀ ਹੀ ਤਾਂ ਗੱਲ ਹੈ, ਕਿਉਂਕਿ ਇੰਡੀਆ ਗੇਟ 'ਚ ਤਾਂ ਦਰਵਾਜ਼ੇ ਹੀ ਨਹੀਂ ਹਨ।”
*********
ਐਲ ਕੇ ਜੀ ਦਾ ਬੱਚਾ, ‘‘ਤੂੰ ਮੇਰੇ ਨਾਲ ਵਿਆਹ ਕਰੇਂਗੀ?”
ਬੱਚੀ, ‘‘ਨਹੀਂ।”
ਬੱਚਾ, ‘‘ਕਰ ਲੈ ਨਾ।”
ਬੱਚੀ, ‘‘ਨਹੀਂ, ਮੈਂ ਨਹੀਂ ਕਰਾਂਗੀ।”
ਬੱਚਾ, ‘‘ਕਰ ਲੈ, ਮੈਂ ਤੈਨੂੰ ਟੌਫੀ ਦੇਵਾਂਗਾ।”
ਬੱਚੀ, ‘‘ਇਸੇ ਲਈ ਤਾਂ ਨਹੀਂ ਕਰਨਾ, ਮੇਰੀ ਕਿਸੇ ਹੋਰ ਨਾਲ ਕੁਰਕੁਰੇ ਖਾਣ ਦੀ ਗੱਲ ਹੋ ਗਈ ਹੈ।”