Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਅਮਰੀਕਾ ਉਤੇ ਕਰਜ਼ੇ ਦਾ ਭਾਰ ਵਧਿਆ

March 01, 2021 01:28 AM

* ਭਾਰਤ ਤੋਂ ਵੀ 15 ਲੱਖ ਕਰੋੜ ਦਾ ਕਰਜ਼ਾ ਲਿਆ ਹੋਇਐ

ਵਾਸ਼ਿੰਗਟਨ, 28 ਫਰਵਰੀ (ਪੋਸਟ ਬਿਊਰੋ)- ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਅਮਰੀਕਾ ਉੱਤੇ ਦੋ ਦਹਾਕੇ ਵਿੱਚ ਕਰਜ਼ੇ ਦਾ ਭਾਰ ਤੇਜ਼ੀ ਨਾਲ ਵਧਿਆ ਅਤੇ ਭਾਰਤ ਦਾ ਵੀ ਉਸ ਉੱਤੇ 21600 ਕਰੋੜ ਡਾਲਰ ਦਾ ਕਰਜ਼ਾ ਹੈ। ਅਮਰੀਕਾ ਉੱਤੇ ਕੁੱਲ 29 ਹਜ਼ਾਰ ਅਰਬ ਡਾਲਰ ਦਾ ਕਰਜ਼ਾ ਚੜ੍ਹਿਆ ਹੈ।
ਇੱਕ ਅਮਰੀਕੀ ਪਾਰਲੀਮੈਂਟ ਮੈਂਬਰ ਨੇ ਸਰਕਾਰ ਨੂੰ ਦੇਸ਼ ਵਿੱਚ ਵਧਦੇ ਕਰਜ਼ੇ ਦੇ ਭਾਰ ਬਾਰੇ ਜਾਣੂ ਕਰਾਇਆ ਹੈ। ਅਮਰੀਕਾ ਉੱਤੇ ਕਰਜ਼ੇ ਵਿੱਚ ਚੀਨ ਅਤੇ ਜਾਪਾਨ ਦਾ ਕਰਜ਼ਾ ਸਭ ਤੋਂ ਵੱਧ ਹੈ। ਸਾਲ 2020 ਵਿੱਚ ਅਮਰੀਕਾ ਦੇ ਕੁੱਲ ਰਾਸ਼ਟਰੀ ਕਰਜ਼ੇ ਦਾ ਭਾਰ 23400 ਅਰਬ ਡਾਲਰ ਸੀ। ਇਸ ਦਾ ਮਤਲਬ ਕਿ ਹਰ ਅਮਰੀਕੀ ਉੱਤੇ ਔਸਤਨ 72309 ਡਾਲਰ ਕਰਜ਼ਾ ਸੀ।ਅਮਰੀਕੀ ਪਾਰਲੀਮੈਂਟਮੈਂਬਰ ਐਲਕਸ ਮੂਨੀ ਨੇ ਕਿਹਾ ਕਿ ਸਾਡਾ ਕਰਜ਼ਾ ਵਧ ਕੇ 29000 ਅਰਬ ਡਾਲਰ ਤੱਕ ਪਹੁੰਚ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹਰ ਵਿਅਕਤੀ ਉੱਤੇ ਕਰਜ਼ੇ ਦਾ ਭਾਰ ਵਧ ਰਿਹਾ ਹੈ। ਕਰਜ਼ੇ ਬਾਰੇ ਸੂਚਨਾਵਾਂ ਬਹੁਤ ਗੁੰਮਰਾਹ ਕਰਨ ਵਾਲੀਆਂ ਹਨ ਕਿ ਇਹ ਜਾ ਕਿੱਥੇ ਰਿਹਾ ਹੈ। ਦੋ ਦੇਸ਼ ਚੀਨ ਅਤੇ ਜਾਪਾਨ ਸਭ ਤੋਂ ਵੱਡੇ ਕਰਜ਼ਾਦਾਤਾ ਹਨ, ਉਹ ਅਸਲ ਵਿੱਚ ਅਮਰੀਕਾ ਦੇ ਦੋਸਤ ਨਹੀਂ ਗਿਣੇ ਜਾਂਦੇ।
ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਬਾਇਡੇਨ ਸਰਕਾਰ ਦੇ ਲਗਭਗ ਦੋ ਹਜ਼ਾਰ ਅਰਬ ਡਾਲਰ ਦੇ ਹੌਸਲਾ ਅਫਜ਼ਾਈ ਪੈਕੇਜ ਦਾ ਵਿਰੋਧ ਕਰਦੇ ਹੋਏ ਵੈਸਟ ਵਰਜੀਨੀਆ ਦੀ ਅਗਵਾਈ ਕਰਨ ਵਾਲੇ ਪਾਰਲੀਮੈਂਟਐਲਕਸ ਮੂਨੀ ਨੇ ਕਿਹਾ ਕਿ ਚੀਨ ਨਾਲ ਸੰਸਾਰ ਪੱਧਰ ਉੱਤੇ ਸਾਡੀ ਮੁਕਾਬਲੇਬਾਜ਼ੀ ਹੈ, ਉਨ੍ਹਾਂ ਦਾ ਸਾਡੇ ਉਤੇ ਬਹੁਤ ਵੱਡਾ ਕਰਜ਼ਾ 1000 ਅਰਬ ਡਾਲਰ ਤੋਂ ਜ਼ਿਆਦਾ ਬਕਾਇਆ ਹੈ। ਅਸੀਂ ਜਾਪਾਨ ਦੇ ਵੀ 1000 ਅਰਬ ਡਾਲਰ ਤੋਂ ਜ਼ਿਆਦਾ ਦੇ ਬਕਾਏਦਾਰ ਹਾਂ। ਇਸ ਬਾਰੇ ਪਾਰਲੀਮੈਂਟ ਮੂਨੀ ਨੇ ਕਿਹਾ ਕਿ ਜੋਦੇਸ਼ ਸਾਨੂੰ ਕਰਜ਼ਾ ਦੇ ਰਹੇ ਹਨ, ਅਸੀਂ ਉਨ੍ਹਾਂ ਦਾ ਕਰਜ਼ਾ ਦੇਣਾ ਵੀ ਹੈ। ਜ਼ਰੂਰੀ ਨਹੀਂ ਕਿ ਇਨ੍ਹਾਂ ਦੇਸ਼ਾਂ ਨੂੰ ਸਾਡੇ ਹਿੱਤ ਦਾ ਧਿਆਨ ਹੋਵੇ, ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ ਦਿਲ ਵਿੱਚ ਹਮੇਸ਼ਾ ਸਾਡੇ ਹਿੱਤ ਦਾ ਖਿਆਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬਰਾਜ਼ੀਲ ਨੂੰ ਅਸੀਂ 258 ਅਰਬ ਡਾਲਰ ਦੇਣਾ ਹੈ। ਭਾਰਤ ਦਾ ਸਾਡੇ ਉਪਰ ਬਕਾਇਆ 216 ਅਰਬ ਡਾਲਰ ਹੈ। ਸਾਡੇ ਵਿਦੇਸ਼ੀ ਕਰਜ਼ਦਾਤਾਵਾਂ ਦੀ ਇਹ ਸੂਚੀ ਲੰਬੀ ਹੈ। ਸਾਲ 2000 ਵਿੱਚ ਅਮਰੀਕਾ ਉੱਤੇ 5600 ਅਰਬ ਡਾਲਰ ਦਾ ਕਰਜ਼ਾ ਸੀ। ਓਬਾਮਾ ਦੇ ਸਮੇਂ ਇਹ ਦੁੱਗਣਾ ਹੋ ਗਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ