Welcome to Canadian Punjabi Post
Follow us on

22

April 2019
ਪੰਜਾਬ

ਪੰਜਾਬ ਸਰਕਾਰ ਤੇ ਨਿੱਜੀ ਖੰਡ ਮਿੱਲ ਮਾਲਕਾਂ ਵਿੱਚ ਸਮਝੌਤੇ ਪਿੱਛੋਂ ਸੜਕਾਂ ਤੋਂ ਜਾਮ ਚੁੱਕੇ ਗਏ

December 06, 2018 07:58 AM

ਚੰਡੀਗੜ੍ਹ, 5 ਦਸੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਮਿਥੇ ਭਾਅ ਵਿਚਲੇ 35 ਰੁਪਏ ਪ੍ਰਤੀ ਕੁਇੰਟਲ ਦੇ ਫ਼ਰਕ ਦੇ 25 ਰੁਪਏ ਪ੍ਰਤੀ ਕੁਇੰਟਲ ਦੇਣ ਦੇ ਐਲਾਨ ਪਿੱਛੋਂ ਖੰਡ ਮਿੱਲ ਮਾਲਕਾਂ ਨੇ ਗੰਨਾ ਪੀੜਨ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ੈਸਲੇ ਦੇ ਨਾਲ ਹੀ ਕਿਸਾਨਾਂ ਨੇ ਫਗਵਾੜਾ ਅਤੇ ਹੋਰ ਥਾਵਾਂ ਉੱਤੇ ਜੀ ਟੀ ਰੋਡ ਉੱਤੇ ਲਾਏ ਜਾਮ ਖੋਲ੍ਹ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਨਿੱਜੀ ਖੰਡ ਮਿੱਲ ਮਾਲਕਾਂ ਦੇ ਸਮਝੌਤੇ ਮੁਤਾਬਕ ਰਾਜ ਸਰਕਾਰ 25 ਰੁਪਏ ਪ੍ਰਤੀ ਕੁਇੰਟਲ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰੇਗੀ ਤੇ ਨਿੱਜੀ ਮਿੱਲ ਮਾਲਕ ਕਿਸਾਨਾਂ ਨੂੰ 285 ਰੁਪਏ ਪ੍ਰਤੀ ਕੁਇੰਟਲ ਦੇਣਗੇ। ਇਸ ਦੇ ਨਾਲ ਮੁੱਖ ਮੰਤਰੀ ਨੇ ਪ੍ਰਾਈਵੇਟ ਮਿੱਲ ਮਾਲਕਾਂ ਵੱਲੋਂ ਚੁੱਕੇ ਕਰਜ਼ੇ ਉਤੇ ਵਿਆਜ ਦੇ 65 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ। ਅੱਜ ਦੇ ਫ਼ੈਸਲੇ ਨਾਲ ਸਰਕਾਰ ਨੂੰ ਗੰਨੇ ਦੀ ਕੀਮਤ ਦੇ ਫ਼ਰਕ ਵਾਲੇ 162.5 ਕਰੋੜ ਰੁਪਏ ਅਤੇ 65 ਕਰੋੜ ਰੁਪਏ ਵਿਆਜ਼ ਜੋੜ ਕੇ ਕੁੱਲ 230 ਕਰੋੜ ਰੁਪਏ ਦੇ ਕਰੀਬ ਦੇਣੇ ਪੈਣਗੇ।
ਇਸ ਦੌਰਾਨ ਭਾਵੇਂ ਸਰਕਾਰ ਤੇ ਮਿੱਲ ਮਾਲਕਾਂ `ਚ ਸਮਝੌਤਾ ਹੋ ਚੁੱਕਾ ਸੀ, ਪਰ ਫਗਵਾੜਾ ਵਿਚ ਅੰਦੋਲਨ ਕਰਦੇ ਕਿਸਾਨਾਂ ਨੇ ਉਸ ਸਮੇਂ ਜੀ ਟੀ ਰੋਡ ਤੋਂ ਜਾਮ ਹਟਾਉਣ ਦਾ ਫ਼ੈਸਲਾ ਕੀਤਾ, ਜਦੋਂ ਇਸ ਨਗਰ ਦੀ ਸੰਦੜ ਵਾਹਦ ਮਿੱਲ ਦੇ ਪ੍ਰਬਧਕਾਂ ਨੇ ਕਿਸਾਨਾਂ ਨੂੰ 15 ਜਨਵਰੀ ਤਕ ਪਿਛਲੀ ਸਾਰੀ ਅਦਾਇਗੀ ਕਰਨ ਦਾ ਵਾਅਦਾ ਕੀਤਾ।
ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਦੁਪਹਿਰ ਵੇਲੇ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨਾਲ ਮਾਮਲਾ ਨਿਬੇੜਨ ਦੇ ਲਈ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਲਾਈ ਤੇ ਉਨ੍ਹਾਂ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੋਠੀ ਵਿਚ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਦੀ ਗੱਲਬਾਤ ਮਗਰੋਂ 35 ਰੁਪਏ ਪ੍ਰਤੀ ਕੁਇੰਟਲ ਵਿਚੋਂ ਪੰਜਾਬ ਸਰਕਾਰ ਨੇ 25 ਰੁਪਏ ਅਦਾ ਕਰਨ ਦੀ ਸਹਿਮਤੀ ਦੇ ਦਿੱਤੀ।
ਪ੍ਰਾਈਵੇਟ ਮਿੱਲਾਂ ਦੀ ਐਸੋਸੀਏਸ਼ਨ ਦੇ ਆਗੂ ਜਰਨੈਲ ਸਿੰਘ ਵਾਹਦ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਨੇ ਇਸ ਬਾਰੇ ਕਈ ਵਾਰ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਸੀ, ਪਰ ਦਿੱਤਾ ਨਹੀਂ ਗਿਆ। ਜੇ ਮੁੱਖ ਮੰਤਰੀ ਮੀਟਿੰਗ ਲਈ ਪਹਿਲਾਂ ਸਮਾਂ ਦੇ ਦਿੰਦੇ ਤਾਂ ਕਿਸਾਨ ਖੱਜਲ ਹੋਣ ਤੋਂ ਬਚ ਜਾਂਦੇ। ਉਨ੍ਹਾਂ ਕਿਹਾ ਕਿ ਖੰਡ ਮਿੱਲਾਂ ਚਾਰ ਪੰਜ ਦਿਨਾਂ ਵਿਚ ਚਲਾ ਦਿੱਤੀਆਂ ਜਾਣਗੀਆਂ। ਇਸ ਫ਼ੈਸਲੇ ਮੌਕੇ ਖੰਡ ਮਿੱਲ ਮਾਲਕਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਲ 2017-18 ਦੇ ਪਿੜਾਈ ਸੀਜ਼ਨ ਦੀ ਬਕਾਇਆ ਰਕਮ ਕਿਸਾਨਾਂ ਨੂੰ ਛੇਤੀ ਅਦਾ ਕਰ ਦਿੱਤੀ ਜਾਵੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰੇਮੀ ਨੂੰ ਘਰ ਬੁਲਾ ਕੇ ਮਹਿਲਾ ਨੇ ਪਤੀ ਨਾਲ ਮਿਲ ਕੇ ਮਾਰਿਆ
ਕਰਤਾਰਪੁਰ ਸਾਹਿਬ ਕਾਰੀਡੋਰ ਹਾਈਵੇ ਨੂੰ ਹਰੀ ਝੰਡੀ ਮਿਲੀ
ਸੀ ਪੀ ਆਈ ਤੇ ਸੀ ਪੀ ਐੱਮ ਵਿੱਚ ਤਰੇੜਾਂ, ਦੋਵਾਂ ਪਾਰਟੀਆਂ ਦੀ ਵੱਖੋ-ਵੱਖਰੀ ਬੋਲੀ
ਦੋ ਲੱਖ ਰੁਪਏ ਰਿਸ਼ਵਤ ਲੈਂਦਾ ਏ ਈ ਟੀ ਸੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਗਵਾਹੀ ਪੂਰੀ ਨਹੀਂ ਹੋ ਸਕੀ, ਅਗਲੀ ਸੁਣਵਾਈ ਦੋ ਨੂੰ
ਉਮੀਦਵਾਰਾਂ ਦੇ ਕਾਗਜ਼ ਭਰਨ ਵੇਲੇ ਲਾਮ ਲਸ਼ਕਰ ਨਾਲ ਲਿਜਾਣਾ ਮਨ੍ਹਾ ਕਰ ਦਿੱਤਾ ਗਿਆ
ਹਾਕੀ ਖਿਡਾਰੀ ਹਰਜੀਤ ਸਿੰਘ ਦੀ ਹਾਦਸੇ ਵਿੱਚ ਮੌਤ, ਸਦਮੇ ਵਿੱਚ ਨਾਨੀ ਵੀ ਚੱਲ ਵਸੀ
ਕੁੜੀ ਨੂੰ ਮਾਰ ਕੇ ਲਾਸ਼ ਖੂਹ ਵਿੱਚ ਸੁੱਟਣ ਪਿੱਛੋਂ ਦੋਸ਼ੀ ਵਿਦੇਸ਼ ਭੱਜ ਗਿਆ
ਸੀ ਬੀ ਆਈ ਦੇ ਸਾਬਕਾ ਡਿਪਟੀ ਡਾਇਰੈਕਟਰ ਦੀ ਲਾਪਤਾ ਨੂੰਹ ਪਾਕਿਸਤਾਨ ਜਾ ਪੁੱਜੀ
ਹਾਈ ਕੋਰਟ ਨੇ ਪੰਜਾਬੀ ਏਕਤਾ ਪਾਰਟੀ ਨੂੰ ਚੋਣ ਨਿਸ਼ਾਨ ਨਾ ਦੇਣ ਉੱਤੇ ਜਵਾਬ ਮੰਗਿਆ