Welcome to Canadian Punjabi Post
Follow us on

22

April 2019
ਪੰਜਾਬ

ਦਸਹਿਰਾ ਰੇਲ ਹਾਦਸਾ: ਜਾਂਚ ਰਿਪੋਰਟ ਵਿੱਚ ਸਿੱਧੂ ਜੋੜੇ ਨੂੰ ਕਲੀਨ ਚਿੱਟ ਮਿਲੀ

December 06, 2018 07:56 AM

ਚੰਡੀਗੜ੍ਹ, 5 ਦਸੰਬਰ, (ਪੋਸਟ ਬਿਊਰੋ)- ਪਿਛਲੇਰੇ ਮਹੀਨੇ ਦਸਹਿਰੇ ਦੇ ਦਿਨ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਦੀ ਜਾਂਚ ਕਰਨ ਲਈ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕ ਨਵਜੋਤ ਕੌਰ ਨੂੰ ਕਲੀਨ ਚਿੱਟ ਮਿਲ ਗਈ ਹੈ।
ਇਸ ਕੇਸ ਦੀ ਮੈਜਿਸਟਰੇਟੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥਾ ਨੇ ਦੱਸਿਆ ਕਿ ਇਸ ਹਾਦਸੇ ਲਈ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਨਿਕਲਦਾ। ਉਨ੍ਹਾਂ ਨੇ ਸਿਵਲ ਪ੍ਰਸ਼ਾਸਨ, ਮਿਊਂਸਪਲ ਕਾਰਪੋਰੇਸ਼ਨ, ਰੇਲਵੇ ਅਤੇ ਪੁਲੀਸ ਅਧਿਕਾਰੀਆਂ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ। ਇਸ ਦੀ ਰਿਪੋਰਟ ਵਿੱਚ ਸਿੱਧੂ ਜੋੜੇ ਦੇ ਕਰੀਬੀ ਮਿਊਂਸਪਲ ਕੌਂਸਲਰ ਮਿੱਠੂ ਮਦਾਨ ਅਤੇ ਹੋਰ ਦਸਹਿਰਾ ਪ੍ਰਬੰਧਕਾਂ ਵੱਲ ਉਂਗਲ ਕੀਤੀ ਗਈ ਹੈ, ਜਿਨ੍ਹਾਂ ਨੇ ਦਸਹਿਰਾ ਸਮਾਗਮ ਲਈ ਨਾ ਯੋਗ ਮਨਜ਼ੂਰੀ ਲਈ ਤੇ ਨਾ ਭੀੜ ਦਾ ਧਿਆਨ ਰੱਖਣ ਦਾ ਕੋਈ ਪ੍ਰਬੰਧ ਕੀਤਾ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਬਾਰੇ ਕਮਿਸ਼ਨਰ ਕੇ ਪਾਠਕ ਵੱਲੋਂ ਕਰਵਾਈ ਜਾਂਚ ਵਿੱਚ ਪਟੜੀ ਉੱਤੇ ਖੜੇ ਲੋਕਾਂ ਨੂੰ ਹਾਦਸੇ ਲਈ ਜ਼ਿੰਮੇਵਾਰ ਆਖਿਆ ਗਿਆ ਸੀ। ਪੰਜਾਬ ਸਰਕਾਰ ਦੀ ਮੈਜਿਸਟਰੇਟੀ ਜਾਂਚ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀ ਇਸ ਹਾਦਸੇ ਲਈ ਜ਼ਿੰਮੇਵਾਰ ਹਨ, ਕਿਉਂਕਿ ਉਹ ਲੋਕਾਂ ਦੇ ਪਟੜੀ `ਤੇ ਖੜ੍ਹੇ ਹੋਣ ਬਾਰੇ ਅਵੇਸਲੇ ਰਹੇ ਅਤੇ ਵੱਡੀ ਆਬਾਦੀ ਵਾਲੇ ਇਲਾਕੇ ਵਿੱਚੋਂ ਵੀ ਤੇਜ਼ ਰਫ਼ਤਾਰ ਨਾਲ ਗੱਡੀ ਜਾਣ ਦਿੱਤੀ ਗਈ। ਜੀ ਆਰ ਪੀ ਵੱਲੋਂ ਐਡੀਸ਼ਨਲ ਡੀ ਜੀ ਪੀ (ਰੇਲਵੇ) ਇੰਦਰਪ੍ਰੀਤ ਸਿੰਘ ਸਹੋਤਾ ਵੀ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ। ਤਿੰਨ ਸੌ ਸਫ਼ਿਆਂ ਦੀ ਰਿਪੋਰਟ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਹੈ। ਮੁੱਖ ਮੰਤਰੀ ਇਸ ਰਿਪੋਰਟ ਉੱਤੇ ਛੇਤੀ ਹੀ ਕਾਰਵਾਈ ਦਾ ਐਲਾਨ ਕਰਨਗੇ ਅਤੇ ਇਸ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰੇਮੀ ਨੂੰ ਘਰ ਬੁਲਾ ਕੇ ਮਹਿਲਾ ਨੇ ਪਤੀ ਨਾਲ ਮਿਲ ਕੇ ਮਾਰਿਆ
ਕਰਤਾਰਪੁਰ ਸਾਹਿਬ ਕਾਰੀਡੋਰ ਹਾਈਵੇ ਨੂੰ ਹਰੀ ਝੰਡੀ ਮਿਲੀ
ਸੀ ਪੀ ਆਈ ਤੇ ਸੀ ਪੀ ਐੱਮ ਵਿੱਚ ਤਰੇੜਾਂ, ਦੋਵਾਂ ਪਾਰਟੀਆਂ ਦੀ ਵੱਖੋ-ਵੱਖਰੀ ਬੋਲੀ
ਦੋ ਲੱਖ ਰੁਪਏ ਰਿਸ਼ਵਤ ਲੈਂਦਾ ਏ ਈ ਟੀ ਸੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਗਵਾਹੀ ਪੂਰੀ ਨਹੀਂ ਹੋ ਸਕੀ, ਅਗਲੀ ਸੁਣਵਾਈ ਦੋ ਨੂੰ
ਉਮੀਦਵਾਰਾਂ ਦੇ ਕਾਗਜ਼ ਭਰਨ ਵੇਲੇ ਲਾਮ ਲਸ਼ਕਰ ਨਾਲ ਲਿਜਾਣਾ ਮਨ੍ਹਾ ਕਰ ਦਿੱਤਾ ਗਿਆ
ਹਾਕੀ ਖਿਡਾਰੀ ਹਰਜੀਤ ਸਿੰਘ ਦੀ ਹਾਦਸੇ ਵਿੱਚ ਮੌਤ, ਸਦਮੇ ਵਿੱਚ ਨਾਨੀ ਵੀ ਚੱਲ ਵਸੀ
ਕੁੜੀ ਨੂੰ ਮਾਰ ਕੇ ਲਾਸ਼ ਖੂਹ ਵਿੱਚ ਸੁੱਟਣ ਪਿੱਛੋਂ ਦੋਸ਼ੀ ਵਿਦੇਸ਼ ਭੱਜ ਗਿਆ
ਸੀ ਬੀ ਆਈ ਦੇ ਸਾਬਕਾ ਡਿਪਟੀ ਡਾਇਰੈਕਟਰ ਦੀ ਲਾਪਤਾ ਨੂੰਹ ਪਾਕਿਸਤਾਨ ਜਾ ਪੁੱਜੀ
ਹਾਈ ਕੋਰਟ ਨੇ ਪੰਜਾਬੀ ਏਕਤਾ ਪਾਰਟੀ ਨੂੰ ਚੋਣ ਨਿਸ਼ਾਨ ਨਾ ਦੇਣ ਉੱਤੇ ਜਵਾਬ ਮੰਗਿਆ