Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸਾਵਧਾਨ! ਕੋਰੋਨਾ ਮਹਾਮਾਰੀ ਅਜੇ ਨਹੀਂ ਹਾਰੀ

February 26, 2021 02:16 AM

-ਰਿਤੁਪਰਣ ਦਵੇ
ਜਿਸ ਗੱਲ ਦਾ ਡਰ ਸੀ, ਉਹ ਸਾਹਮਣੇ ਹੈ। ਲੱਖ ਚਿਤਾਵਨੀਆਂ ਤੋਂ ਬਾਅਦ ਵੀ ਰੱਤੀ ਭਰ ਲਾਪਰਵਾਹੀ ਉੱਤੇ ਦੁਨੀਆ ਦੀ ਇਸ ਸਦੀ ਦੀ ਮਹਾਮਾਰੀ ਮੁੜ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ 'ਚ ਪਹਿਲਾਂ ਹੀ ਕੋਰੋਨਾ ਦੀ ਦੂਜੀ ਅਤੇ ਕਿਤੇ-ਕਿਤੇ ਉਸ ਤੋਂ ਬਾਅਦ ਦੀ ਵੀ ਲਹਿਰ ਨਜ਼ਰ ਆਉਣ ਲੱਗੀ ਹੈ। ਭਾਰਤ 'ਚ ਵੀ ਮਾਹਿਰ ਲਗਾਤਾਰ ਚੌਕਸ ਕਰ ਰਹੇ ਸਨ, ਪਰ ਅਸੀਂ ਹਾਂ ਕਿ ਮੰਨ ਨਹੀਂ ਰਹੇ ਸੀ।
ਮਹਾਰਾਸ਼ਟਰ ਅਤੇ ਦੱਖਣ ਦੇ ਰਸਤੇ ਤੇਜ਼ੀ ਨਾਲ ਫੈਲ ਰਹੇ ਨਵੇਂ ਰੂਪ ਦੇ ਕੋਰੋਨਾ ਵਾਇਰਸ ਨੇ ਚਿੰਤਾ ਵਧਾ ਦਿੱਤੀ ਹੈ। ਘੱਟੋ ਘੱਟ ਮਹਾਰਾਸ਼ਟਰ 'ਚ ਹਾਲਾਤ ਇਸ ਹੱਦ ਤੱਕ ਬੇਕਾਬੂ ਹੋਏ ਨਜ਼ਰ ਆ ਰਹੇ ਹਨ ਕਿ ਕਈ ਸ਼ਹਿਰਾਂ ਨੂੰ ਮੁੜ ਤੋਂ ਲਾਕਡਾਊਨ ਦੇ ਪਰਛਾਵੇਂ ਹੇਠ ਲਿਆਉਣ ਦੀ ਮਜਬੂਰੀ ਜਿਹੀ ਹੋ ਗਈ ਹੈ। ਇਹੀ ਸਥਿਤੀ ਦੱਖਣ ਦੇ ਕਈ ਰਾਜਾਂ 'ਚ ਵੀ ਹੈ। ਉਥੇ ਐਨ 440 ਦੇ ਰੂਪ ਦਾ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਕੋਰੋਨਾ ਦੇ ਨਵੇਂ ਰੂਪ ਨੂੰ ਵਧੇਰੇ ਖਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਜਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ 'ਚ ਕਈ ਥਾਵਾਂ 'ਤੇ ਇਹ ਨਜ਼ਰ ਆ ਰਿਹਾ ਹੈ। ਮਤਲਬ ਸਪੱਸ਼ਟ ਹੈ ਕਿ ਅਜੇ ਮਹਾਮਾਰੀ ਨਹੀਂ ਹਾਰੀ। ਅਸੀਂ ਹਾਂ ਕਿ ਇਹ ਮੰਨ ਕੇ ਬੈਠੇ ਸੀ ਕਿ ਕੋਰੋਨਾ ਦਾ ਰੋਣਾ ਖਤਮ ਹੋ ਗਿਆ ਹੈ।
ਸਵਾਲ ਫਿਰ ਓਹੀ ਹੈ ਕਿ ਅਸੀਂ ਕਿਉਂ ਮੰਨਣ ਲਈ ਤਿਆਰ ਨਹੀਂ ਸੀ ਮਹਾਮਾਰੀ ਦੇ ਨਵੇਂ ਰੂਪ ਅਤੇ ਹਮਲੇ ਨੂੰ ਸਮਝਣ ਅਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ? ਇਸ ਦੇ ਜਵਾਬ ਲਈ ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਸ਼ਾਇਦ ਸਾਨੂੰ ਸਭ ਤੋਂ ਪਹਿਲਾਂ ਖੁਦ ਕੋਲੋਂ ਪੁੱਛਣਾ ਪਵੇਗਾ ਕਿ ਆਖਰ ਅਸੀਂ ਖੁਦ ਚਾਹੁੰਦੇ ਕੀ ਹਾਂ? ਕੋਰੋਨਾ ਨੂੰ ਹਾਂ ਜਾਂ ਨਾਂਹ। ਮੰਨ ਲਿਆ ਕਿ ਸਰਕਾਰ, ਸ਼ਾਸਨ- ਪ੍ਰਸ਼ਾਸਨ ਨੇ ਥੋੜ੍ਹੀ ਜਿਹੀ ਛੋਟ ਦਿੱਤੀ ਅਤੇ ਕਦੋਂ ਤੱਕ ਨਾ ਦਿੰਦੀ, ਪਰ ਇਸ ਦਾ ਬਿਨਾਂ ਮਤਲਬ ਲਾਭ ਵੀ ਅਸੀਂ ਉਠਾਇਆ। ਕੋਰੋਨਾ ਦੇ ਨਵੇਂ ਰੂਪ ਜਾਂ ਰੂਪਾਂ ਜੋ ਵੀ ਕਹਿ ਲਓ, ਬਾਰੇ ਭਾਰਤੀ ਵਿਗਿਆਨੀ ਵੀ ਬਹੁਤ ਚੌਕਸ ਹਨ। ਲਗਾਤਾਰ ਖੋਜ ਜਾਰੀ ਹੈ। ਹਾਂ, ਇਨ੍ਹਾਂ ਦਾ ਫੈਲਾਅ ਅਜੇ ਸਭ ਤੋਂ ਵੱਧ ਕੇਰਲ ਅਤੇ ਮਹਾਰਾਸ਼ਟਰ 'ਚ ਹੀ ਹੈ। ਉਥੇ ਦੇਸ਼ ਦੇ 74 ਫੀਸਦੀ ਤੋਂ ਵੱਧ ਐਕਟਿਵ ਮਾਮਲੇ ਹਨ, ਪਰ ਜਿਸ ਤਰ੍ਹਾਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਰੋਜ਼ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ, ਉਹ ਵੱਡੇ ਖਤਰੇ ਦੀ ਘੰਟੀ ਹੈ।
ਕੋਰੋਨਾ ਦੀ ਨਵੀਂ ਰਫ਼ਤਾਰ ਪੇਂਡੂ ਇਲਾਕਿਆਂ ਨੂੰ ਵੀ ਆਪਣੀ ਜਕੜ 'ਚ ਲੈ ਰਹੀ ਹੈ। ਇਹ ਵੱਡੀ ਚਿੰਤਾ ਦਾ ਕਾਰਨ ਹੈ। ਕਈ ਮਹਾਨਗਰਾਂ 'ਚ ਪੂਰੇ ਦੇ ਪੂਰੇ ਅਪਾਰਟਮੈਂਟਸ ਬੁਰੀ ਤਰ੍ਹਾਂ ਲਪੇਟ 'ਚ ਆਏ ਤੇ ਕਿਤੇ ਪੂਰਾ ਸਕੂਲ ਇਨਫੈਕਟਿਡ ਹੋ ਰਿਹਾ ਹੈ। ਭਾਵ ਇਹ ਕਿ ਕੁੱਲ ਮਿਲਾ ਕੇ ਸੰਕੇਤ ਚੰਗੇ ਨਹੀਂ। ਇਸ ਹਫ਼ਤੇ ਦੇ ਸ਼ੁਰੂ 'ਚ ਅਮਰੀਕਾ 'ਚ ਮੌਤਾਂ ਦੀ ਗਿਣਤੀ ਪੰਜ ਲੱਖ ਟੱਪ ਗਈ ਹੈ। ਉਥੋਂ ਦੇ ਰਾਸ਼ਟਰਪਤੀ ਦੀ ਹਮਦਰਦੀ ਤੇ ਦੁੱਖ ਇਸ ਗੱਲ ਤੋਂ ਸਮਝ 'ਚ ਆਉਂਦਾ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਇੱਕ ਦੇਸ਼ ਦੇ ਰੂਪ 'ਚ ਅਜਿਹੀ ਮਾੜੀ ਕਿਸਮਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਪਰ ਦੁੱਖ ਦੀ ਭਾਵਨਾ ਨੂੰ ਵੀ ਸੁੰਨ ਨਹੀਂ ਹੋਣ ਦੇਣਾ। ਮੋਮਬੱਤੀਆਂ ਬਾਲ ਕੇ ਕੋਰੋਨਾ ਕਾਰਨ ਮੌਤ ਦੇ ਮੂੰਹ 'ਚ ਗਏ ਲੋਕਾਂ ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਸ਼ਰਧਾਂਜਲੀ ਦਿੱਤੀ।
ਇਸ ਹਫ਼ਤੇ ਦੇ ਸ਼ੁਰੂ 'ਚ ਸਮੁੱਚੀ ਦੁਨੀਆ 'ਚ ਕੋਰੋਨਾ ਕਾਰਨ ਪੀੜਤ ਲੋਕਾਂ ਦੀ ਕੁੱਲ ਗਿਣਤੀ 11 ਕਰੋੜ 22 ਲੱਖ 63 ਹਜ਼ਾਰ ਦੇ ਪਾਰ ਜਾ ਪੁੱਜੀ। ਇਸ ਵਾਇਰਸ ਕਾਰਨ 24 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 8 ਕਰੋੜ 79 ਲੱਖ ਤੋਂ ਪਾਰ ਜਾ ਚੁੱਕੀ ਹੈ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਮਾਮਲੇ ਸਭ ਤੋਂ ਵੱਧ ਆਏ। ਅਮਰੀਕਾ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਲੱਗਭਗ 2.87 ਕਰੋੜ ਤੱਕ ਪਹੁੰਚ ਗਏ ਹਨ ਅਤੇ ਪੰਜ ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆ 'ਚ ਇਸ ਸਮੇਂ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2 ਕਰੋੜ 21 ਲੱਖ ਤੋਂ ਵੱਧ ਹੈ। ਇਸ ਹਫ਼ਤੇ ਦੇ ਸ਼ੁਰੂ 'ਚ ਸਭ ਤੋਂ ਵੱਧ ਕੁੱਲ ਕੇਸ ਅਮਰੀਕਾ 'ਚ ਦਰਜ ਹੋਏ। ਇਨ੍ਹਾਂ ਦੀ ਗਿਣਤੀ 28,765,423 ਸੀ। ਮੌਤਾਂ ਦਾ ਅੰਕੜਾ 5 ਲੱਖ ਟੱਪ ਗਿਆ। ਇਸ ਦੇ ਬਾਅਦ ਭਾਰਤ ਵਿੱਚ ਕੁਲ ਮਾਮਲੇ ਇੱਕ ਕਰੋੜ ਦਸ ਲੱਖ ਤੋਂ ਵੱਧ ਸਨ। ਇੱਥੇ ਡੇਢ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਤੀਜਾ ਨੰਬਰ ਬ੍ਰਾਜ਼ੀਲ ਦਾ ਹੈ। ਉਥੇ ਕੁੱਲ ਦਰਜ ਮਾਮਲੇ ਇੱਕ ਕਰੋੜ ਤੋਂ ਵੱਧ ਅਤੇ ਮੌਤਾਂ ਦੀ ਗਿਣਤੀ ਢਾਈ ਲੱਖ ਦੇ ਨੇੜੇ ਸੀ।
ਇੱਕ ਗੱਲ ਸਮਝ ਆਉਂਦੀ ਹੈ ਕਿ ਵੈਕਸੀਨ ਦੇ ਆਉਣ ਪਿੱਛੋਂ ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ 'ਚ ਕੋਰੋਨਾ ਦੇ ਨਵੇਂ ਰੂਪ 'ਚ ਫਿਰ ਵਧਣ ਨੂੰ ਵੱਡੀ ਚਿਤਾਵਨੀ ਸਮਝਣਾ ਚਾਹੀਦਾ ਹੈ। ਵੈਕਸੀਨ ਦੀ ਸਫਲਤਾ 'ਚ ਕੋਈ ਸ਼ੱਕ ਨਹੀਂ। ਦੇਸ਼ ਦੇ ਵੱਡੇ-ਵੱਡੇ ਡਾਕਟਰਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਲਵਾ ਕੇ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਵਜੂਦ ਇਸ ਸਭ ਦੇ ਵੈਕਸੀਨੇਸ਼ਨ ਦੀ ਰਫ਼ਤਾਰ 'ਚ ਤੇਜ਼ੀ ਨਾ ਆਉਣੀ ਨਿਰਾਸ਼ ਕਰਦੀ ਹੈ। ਇਹ ਵੱਡੀ ਵਿਡੰਬਨਾ ਹੈ ਕਿ ਪੂਰੇ ਦੇਸ਼ 'ਚੋਂ ਬੀਤੇ ਕਈ ਹਫ਼ਤਿਆਂ ਦੌਰਾਨ ਜੋ ਤਸਵੀਰਾਂ ਮਿਲੀਆਂ ਸਨ, ਉਹ ਸਭ ਦੀ ਮਿਲੀ ਜੁਲੀ ਲਾਪਰਵਾਹੀ ਦਾ ਨਤੀਜਾ ਹਨ। ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਜਦੋਂ ਮਹਾਮਾਰੀਆਂ ਆਈਆਂ, ਉਨ੍ਹਾਂ 'ਤੇ ਕਾਬੂ ਪਾਉਣ 'ਚ ਕਾਫੀ ਸਮਾਂ ਲੱਗਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”