Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਰੋਵੇਨਾ ਸੈਂਟੋਸ ਵਧੀਕ ਰੀਜਨਲ ਕਾਉਂਸਲਰ ਨਿਯੁਕਤ

December 06, 2018 07:49 AM

ਬਰੈਂਪਟਨ, 5 ਦਸੰਬਰ (ਪੋਸਟ ਬਿਊਰੋ) : ਅੱਜ ਇੱਥੇ ਕੀਤੀ ਗਈ ਖਾਸ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਉਂਸਲ ਨੇ ਸਿਟੀ ਕਾਉਂਸਲਰ ਰੋਵੇਨਾ ਸੈਂਟੋਸ (ਵਾਰਡ 1 ਤੇ 5) ਨੂੰ ਸਾਲ 2018 ਤੋਂ 2022 ਤੱਕ ਪੀਲ ਰੀਜਨਲ ਕਾਉਂਸਲ ਵਿੱਚ ਬਰੈਂਪਟਨ ਦੀ ਅਡੀਸ਼ਨਲ ਰੀਜਨਲ ਕਾਉਂਸਲਰ ਨਿਯੁਕਤ ਕੀਤਾ ਹੈ। 

ਕਾਉਂਸਲਰ ਰੋਵੇਨਾ ਸੈਂਟੋਸ 6 ਦਸੰਬਰ, 2018 ਨੂੰ ਹੋਣ ਵਾਲੀ ਪੀਲ ਰੀਜਨਲ ਕਾਉਂਸਲ ਦੀ ਉਦਘਾਟਨੀ ਮੀਟਿੰਗ ਵਿੱਚ ਰੀਜਨਲ ਕਾਉਂਸਲਰ ਵਜੋਂ ਸੰਹੁ ਚੁੱਕੇਗੀ। 2005 ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਬਿੱਲ 186 ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਪੀਲ ਕਾਉਂਸਲ ਵਿੱਚ ਬਰੈਂਪਟਨ ਦੀ ਨੁਮਾਇੰਦਗੀ ਇੱਕ ਮੈਂਬਰ (ਮੇਅਰ, ਪੰਜ ਰੀਜਨਲ ਕਾਉਂਸਲਰਜ਼, ਇੱਕ ਵਧੀਕ ਕਾਉਂਸਲਰ) ਨਾਲ ਵੱਧ ਗਈ ਸੀ। ਮਿਉਂਸਪਲ ਚੋਣਾਂ ਤੋਂ ਬਾਅਦ ਪੰਜ ਚੁਣੇ ਗਏ ਸਿਟੀ ਕਾਉਂਸਲਰਜ਼ ਵਿੱਚੋਂ ਸਿਟੀ ਕਾਉਂਸਲ ਵੱਲੋਂ ਇੱਕ ਨੂੰ ਵਧੀਕ ਰੀਜਨਲ ਕਾਉਂਸਲਰ ਨਿਯੁਕਤ ਕੀਤਾ ਗਿਆ। ਇਹ ਸ਼ਖਸ ਹੁਣ ਸਿਟੀ ਤੇ ਰੀਜਨਲ ਕਾਉਂਸਲ ਦੇ ਮੈਂਬਰ ਵਜੋਂ ਸੇਵਾ ਨਿਭਾਏਗਾ।
ਸਿਟੀ ਕਾਉਂਸਲ ਨੇ ਸਟਾਫ ਨੂੰ ਇਹ ਪਤਾ ਲਾਉਣ ਲਈ ਵੀ ਆਖਿਆ ਕਿ ਇਹ ਸੰਭਾਵਨਾ ਵੀ ਤਲਾਸ਼ੀ ਜਾਵੇ ਕਿ ਵਧੀਕ ਰੀਜਨਲ ਕਾਉਂਸਲਰ ਕਾਉਂਸਲ ਦੇ ਪੂਰੇ ਕਾਰਜਕਾਲ ਲਈ ਬਣਿਆ ਰਹਿ ਸਕਦਾ ਹੈ ਜਾਂ ਫਿਰ ਰੋਟੇਸ਼ਨ ਉੱਤੇ ਇੱਕ ਤੋਂ ਵੱਧ ਸਿਟੀ ਕਾਉਂਸਲਰ ਨੂੰ ਵਧੀਕ ਰੀਜਨਲ ਕਾਉਂਸਲਰ ਦੀ ਭੂਮਿਕਾ ਨਿਭਾਉਣ ਲਈ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸਿਟੀ ਕਾਉਂਸਲ ਵੱਲੋਂ ਬਰੈਂਪਟਨ ਰੀਜਨਲ ਕਾਉਂਸਲਰ ਦੀ ਆਰਜ਼ੀ ਗੈਰਮੌਜੂਦਗੀ ਵਿੱਚ ਸਿਟੀ ਕਾਉਂਸਲਰ ਹਰਕੀਰਤ ਸਿੰਘ ਨੂੰ ਬਦਲਵੇਂ ਰੀਜਨਲ ਕਾਉਂਸਲਰ ਵਜੋਂ ਨਿਯੁਕਤ ਕੀਤਾ ਗਿਆ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ