Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਪਰਮਾਨੈਂਟ ਰੈਜ਼ੀਡੈਂਸੀ ਲਈ ਆਈਆਂ ਅਰਜ਼ੀਆਂ ਮਹਾਂਮਾਰੀ ਕਾਰਨ ਅਧਵਾਟੇ ਅਟਕੀਆਂ

February 26, 2021 12:14 AM

ਟੋਰਾਂਟੋ, 25 ਫਰਵਰੀ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰ ਕੈਨੇਡਾ ਵਿੱਚ ਜਿ਼ੰਦਗੀ ਦੇ ਹਰ ਪੱਖ ਉੱਤੇ ਅਸਰ ਪਿਆ ਹੈ। ਇਸ ਵਿੱਚ ਉਨ੍ਹਾਂ ਲੋਕਾਂ ਦੀਆਂ ਜਿੰ਼ਦਗੀਆਂ ਵੀ ਪ੍ਰਭਾਵਿਤ ਹ’ਈਆਂ ਹਨ ਜਿਹੜੇ ਕੈਨਡਾ ਆ ਕੇ ਨਵੀੱ ਜਿੰਦਗੀ ਦੀ ਸੁ਼ਰੂਆਤ ਕਰਨੀ ਚਾਹੁੰਦੇ ਹਨ।
ਫੈਡਰਲ ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਇਮੀਗ੍ਰੇਸ਼ਨ ਵਿੱਚ ਵਾਧਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ 2020 ਵਿੱਚ ਇਮੀਗ੍ਰੇਸ਼ਨ ਨਾਟਕੀ ਢੰਗ ਨਾਲ ਮੱਠੀ ਪੈ ਗਈ।ਆਰਬੀਸੀ ਇਕਨੌਮਿਕਸ ਵੱਲੋਂ ਪੇਸ਼ ਰਿਪੋਰਟ ਅਨੁਸਾਰ 2020 ਵਿੱਚ ਕੈਨੇਡਾ ਦਾਖਲ ਹੋਣ ਵਾਲੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਅੰਕੜਾ 184,000 ਹੀ ਰਿਹਾ,ਜੋ ਕਿ ਸਾਲ ਦੇ ਸ਼ੁਰੂ ਵਿੱਚ ਮਿਥੇ ਗਏ ਟੀਚੇ ਦਾ ਅੱਧ ਸੀ।
ਜਿਹੜੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਸਬੰਧੀ ਅਰਜ਼ੀ ਮਨਜ਼ੂਰ ਹੋਣ ਦੀ ਉਡੀਕ ਕਰ ਰਹੇ ਸਨ ਜਾਂ ਜਿਹੜੇ ਕੈਨੇਡਾ ਵਿੱਚ ਪਨਾਹ ਲੈਣੀ ਚਾਹੁੰਦੇ ਸਨ ਜਾਂ ਰਫਿਊਜੀ ਦਾ ਦਰਜਾ ਚਾਹੁੰਦੇ ਸਨ, ਮਹਾਂਮਾਰੀ ਨੇ ਉਨ੍ਹਾਂ ਨੂੰ ਅਧਵਾਟੇ ਹੀ ਛੱਡ ਦਿੱਤਾ। ਵਿਨੀਪੈਗ ਦਾ ਐਡੀ ਸੌਂਗ 2017 ਤੋਂ ਹੀ ਕੈਨੇਡਾ ਵਿੱਚ ਰਹਿ ਰਿਹਾ ਤੇ ਕੰਮ ਕਰ ਰਿਹਾ ਹੈ। ਉਸ ਨੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਰਾਹੀਂ ਐਕਸਪੈ੍ਰੱਸ ਐਂਟਰੀ ਲਈ ਅਪਲਾਈ ਕੀਤਾ ਸੀ। ਪਰ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਹੋ ਆਖਿਆ ਜਾਂਦਾ ਹੈ ਕਿ ਥੋੜ੍ਹੀ ਦੇਰੀ ਲਈ ਉਡੀਕ ਕਰੋ।
ਕੋਵਿਡ-19 ਕਾਰਨ ਟਰੈਵਲ ਉੱਤੇ ਲੱਗੀਆਂ ਪਾਬੰਦੀਆਂ ਕਾਰਨ ਉਸ ਦੇ ਪੀਆਰ ਸਟੇਟਸ ਨੂੰ ਲੈ ਕੇ ਅਸਥਿਰਤਾ ਬਣੀ ਹੋਈ ਹੈ। ਇਸ ਤੋਂ ਭਾਵ ਇਹ ਹੈ ਕਿ ਸੌਂਗ ਦਾ ਸਪਾਊਸ , ਜੋ ਕਿ ਇਸ ਸਮੇਂ ਚੀਨ ਵਿੱਚ ਹੈ,ਢੇਡ ਸਾਲ ਤੋਂ ਵੀ ਵੱਧ ਸਮੇਂ ਤੋਂ ਉਸ ਨੂੰ ਵੇਖ ਨਹੀਂ ਸਕੀ। ਸੌਂਗ ਨੇ ਦੱਸਿਆ ਕਿ ਉਸ ਦਾ ਸਪਾਊਸ ਜਨਵਰੀ ਵਿੱਚ ਵਿਜ਼ੀਟਰ ਵੀਜ਼ਾ ਉੱਤੇ ਆ ਗਿਆ ਸੀ ਤੇ ਅਜੇ ਉਸ ਦਾ ਵਰਕ ਵੀਜ਼ਾ ਪ੍ਰੋਸੈੱਸ ਹੋਣਾ ਬਾਕੀ ਹੈ ਪਰ ਉਸ ਨੂੰ ਬਿਊਰੈਕ੍ਰੈਟਿਕ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
19 ਸਾਲਾ ਜਸਕਰਣ ਸਿੰਘ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ। ਹੁਣ 24 ਸਾਲ ਦੀ ਉਮਰ ਵਿੱਚ ਉਹ ਸਰ੍ਹੀ, ਬੀਸੀ ਵਿੱਚ ਆਈਟੀ ਐਡਮਨਿਸਟ੍ਰੇਟਰ ਵਜੋਂ ਕੰਮ ਕਰਦਾ ਹੈ। ਉਹ ਵੀ ਸੌਂਗ ਵਾਂਗ ਪ੍ਰੋਵਿੰਸ਼ੀਅਲ ਪੱਧਰ ਉੱਤੇ ਨੌਮੀਨੇਟਿਡ ਪੀਆਰ ਐਪਲੀਕੈਂਟ ਹੈ। ਉਹ ਆਈਆਰਸੀਸੀ ਵੱਲੋਂ ਆਪਣੀ ਅਰਜ਼ੀ ਦੇ ਪ੍ਰੋਸੈੱਸ ਹੋਣ ਦੀ ਉਡੀਕ ਕੀਤਾ ਜਾ ਰਹੀ ਹੈ ਤੇ ਹੁਣ ਉਸ ਦਾ ਭਵਿੱਖ ਵਿੱਚ ਅਧਵਾਟੇ ਲਮਕ ਕੇ ਰਹਿ ਗਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਸਥਿਤੀ ਦਾ ਪਤਾ ਲਾਉਣ ਲਈ ਕਈ ਵਾਰੀ ਆਈ ਆਰ ਸੀ ਸੀ ਨੂੰ ਫੋਨ ਵੀ ਕਰ ਚੁੱਕਿਆ ਹੈ ਪਰ ਉਹ ਸਟਾਫ ਨਾ ਹੋਣ ਦਾ ਬਹਾਨਾ ਲਾ ਕੇ ਟਾਲ ਦਿੰਦੇ ਹਨ। ਜਸਕਰਣ ਦੀ ਭੈਣ ਤੇ ਪਿਤਾ ਕੈਨੇਡਾ ਆ ਚੁੱਕੇ ਹਨ ਪਰ ਮਾਂ ਭਾਰਤ ਵਿੱਚ ਹੀ ਹੈ। ਮਹਾਮਾਰੀ ਦੀਆਂ ਪਾਬੰਦੀਆ ਕਾਰਨ ਉਹ ਚਾਰ ਸਾਲ ਤੱਕ ਆਪਣੀ ਮਾਂ ਨੂੰ ਨਹੀੱ ਮਿਲ ਸਕੇਗਾ। ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਵੀ ਹਨ।


   

 

 
Have something to say? Post your comment