Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਕਦੀ ਸੋਚਿਆ ਵੀ ਨਹੀਂ ਸੀ ਜਿਥੇ ਮੈਂ ਜੰਮੀ ਪਲੀ ਉਹ ਖੇਤਰ ਨਸਲਵਾਦੀ ਹੈ : ਜੀਨੀ ਮੇ

February 25, 2021 06:10 AM

ਸੈਕਰਾਮੈਂਟੋ, 24 ਫਰਵਰੀ (ਹੁਸਨ ਲੜੋਆ ਬੰਗਾ)-ਜਿਥੇ ਮੈ ਜੰਮੀ ਪਲੀ , ਉਹ ਖੇਤਰ ਵੀ ਨਸਲਵਾਦੀ ਹੋਵੇਗਾ, ਇਹ ਮੈ ਕਦੀ ਸੋਚਿਆ ਵੀ ਨਹੀਂ ਸੀ। ਇਹ ਕਹਿਣਾ ਹੈ ਪ੍ਰਸਿੱਧ ਟੀ.ਵੀ ਸਖਸ਼ੀਅਤ ਜੀਨੀ ਮੇ ਦਾ। ਬੇ ਏਰੀਆ ਕੈਲੀਫੋਰਨੀਆ ਵਿਚ ਜੰਮੀ ਪਲੀ 42 ਸਾਲਾ ਜੀਨੀ ਮੇ ਦਾ ਮੰਨਣਾ ਹੈ ਕਿ ਕੁਝ ਬੁਰੇ ਲੋਕਾਂ ਕਾਰਨ ਨਸਲਵਾਦੀ ਘਟਨਾਵਾਂ ਵਾਪਰਦੀਆਂ ਹਨ। ਉਹ ਯਾਦ ਕਰਦੀ ਹੈ ਉਹ ਸਮਾਂ ਜਦੋਂ ਉਸ ਦੀ ਚਾਚੀ ਤੇ ਚਾਚਾ ਆਪਣੇ ਪਰਿਵਾਰ ਸਮੇਤ ਵੀਅਤਨਾਮ ਨੂੰ ਛੱਡ ਕੇ ਉਨਾਂ ਕੋਲ ਰਹਿਣ ਲਈ ਆਏ ਸਨ ਤਾਂ ਉਨਾਂ ਦੀ ਕਾਰ ਤੇ ਘਰ ਦੀ ਕੰਧ ਉਪਰ ਨਸਲਵਾਦੀ ਟਿਪਣੀਆਂ ਉਕਰ ਦਿੱਤੀਆਂ ਗਈਆਂ ਸਨ ਪਰੰਤੂ ਸਮੁੱਚੇ ਰੂਪ ਵਿਚ ਸਾਡੇ ਆਂਢ ਗੁਆਂਢ ਵਾਲੇ ਲੋਕ ਅਮਨ ਪਸੰਦ ਸਨ। ਮਾਈ ਦਾ ਕਹਿਣਾ ਹੈ ਕਿ ''ਮੈ ਨਸਲੀ ਘਟਨਾਵਾਂ ਤੋਂ ਬੇਹੱਦ ਪ੍ਰਸ਼ਾਨ ਤੇ ਦੁੱਖੀ ਹਾਂ, ਸਾਡੇ ਕਾਲੇ ਭਰਾਵਾਂ ਤੇ ਭੈਣਾਂ ਨਾਲ ਜੋ ਹੋ ਰਿਹਾ ਹੈ, ਉਸ ਨੂੰ ਕਿਸ ਤਰਾਂ ਸਹਿਣ ਕੀਤਾ ਜਾ ਸਕਦਾ ਹੈ। ਬਹੁਤ ਥੋੜੇ ਲੋਕ ਹਨ ਜੋ ਸਾਡੇ ਸਭਿਆਚਾਰ ਨੂੰ ਨਹੀਂ ਸਮਝਦੇ , ਉਹ ਇਹ ਵੀ ਨਹੀਂ ਸਮਝਦੇ ਕਿ ਅਸੀਂ ਇਥੇ ਕਿਉਂ ਹਾਂ।'' ਮੇ ਨਸਲੀ ਹਮਲਿਆਂ ਵਿਰੁੱਧ ਨਿਰੰਤਰ ਸੋਸ਼ਲ ਮੀਡੀਆ, ਆਪਣੇ ਟਾਕ ਸ਼ੋਅ ਤੇ ਇੰਟਰਵਿਊ ਵਿਚ ਆਵਾਜ਼ ਉਠਾਉਂਦੀ ਆ ਰਹੀ ਹੈ। ਇਸ ਟੀ ਵੀ ਸਖਸ਼ੀਅਤ ਦੇ ਇਨਸਟਾਗਰਾਮ ਉਪਰ 24 ਲੱਖ ਪ੍ਰਸੰਸਕ ਹਨ ਤੇ ਯੂ ਟਿਊਬ ਚੈਨਲ 'ਤੇ 6,32,000 ਤੇ ਟਵਿਟਰ ਉਪਰ 2,60,000 ਪ੍ਰਸੰਸਕ ਹਨ। ਮਾਈ ਦਾ ਕਹਿਣਾ ਹੈ ਕਿ ਨਸਲਵਾਦ ਇਕ ਅਜਿਹਾ ਵਰਤਾਰਾ ਹੈ ਜੋ ਹਰ ਇਕ ਲਈ ਚਿੰਤਾ ਦਾ ਕਾਰਨ ਹੋਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਕਾਂਗਰਸ ਵਿਚ ਏਸ਼ੀਅਨ ਪੈਸੀਫਿਕ ਅਮਰੀਕਨ ਕੈਕਸ ਦੀ ਚੇਅਰਪਰਸਨ ਰਿਪਬਲੀਕਨ ਆਗੂ ਜੂਡੀ ਚੂ ਤੇ ਹੋਰ ਕਈ ਸੰਸਦ ਮੈਂਬਰਾਂ ਨੇ ਇਕ ਵਰਚੂਅਲ ਪ੍ਰੈਸ ਕਾਨਫਰੰਸ ਵਿਚ ਏਸ਼ੀਅਨ ਮੂਲ ਦੇ ਅਮਰੀਕੀ ਨਾਗਰਿਕਾਂ ਉਪਰ ਵਧ ਰਹੇ ਹਮਲਿਆਂ 'ਤੇ ਚਿੰਤਾ ਪ੍ਰਗਟਾਈ ਸੀ। ਚੂ ਨੇ ਇਕ 84 ਸਾਲ ਦੇ ਥਾਈ ਮੂਲ ਦੇ ਅਮਰੀਕੀ ਨਾਗਰਿਕ ਵਿਚਾ ਰਤਨਾਪਕਡੀ ਦੀ ਹੱਤਿਆ ਸਮੇਤ ਓਕਲੈਂਡ ਤੇ ਕੈਲੀਫੋਰਨੀਆ ਵਿਚ ਸੀਨੀਅਰ ਨਾਗਰਿਕਾਂ ਵਿਰੁੱਧ ਵਧੀ ਹਿੰਸਾ ਦਾ ਜਿਕਰ ਕੀਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ