Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਮੈਂ ਆਲਸੀ ਬੱਚਾ ਸੀ, ਪਾਪਾ ਨੇ ਟੈਲੇਂਟ ਨਿਖਾਰਿਆ: ਆਯੁਸ਼ਮਾਨ ਖੁਰਾਣਾ

December 06, 2018 07:37 AM

ਆਯੁਸ਼ਮਾਨ ਘੱਟ ਬਜਟ ਦੀਆਂ ਫਿਲਮਾਂ ਨਾਲ ਕਮਾਲ ਕਰ ਰਹੇ ਹਨ। ਲਗਾਤਾਰ ਮਿਲਦੀ ਸਫਲਤਾ ਦੇ ਬਾਅਦ ਵੀ ਉਹ ਕਾਫੀ ਸ਼ਾਂਤ ਹਨ। ਉਹ ਕਹਿੰਦੇ ਹਨ ਕਿ ਅੱਗੇ ਤੋਂ ਮੈਂ ਐਕਸ਼ਨ ਫਿਲਮਾਂ ਕਰਨਾ ਚਾਹੁੰਦਾ ਹਾਂ। ਐਕਸ਼ਨ ਜ਼ੋਨਰ ਮੈਨੂੰ ਪਸੰਦ ਹੈ ਤੇ ਮੈਂ ਏਧਰ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਕਾਫੀ ਪੋਟੈਂਸ਼ੀਅਲ ਹੈ ਅਤੇ ਮੈਂ ਉਸ ਨੂੰ ਐਕਸਪਲੋਰ ਕਰਨਾ ਚਾਹੁੰਦਾ ਹਾਂ। ਇਸ ਦੇ ਨਾਲ ਹੀ ਮੈਂ ਕੁਝ ਡਾਰਕ ਫਿਲਮਾਂ ਵੀ ਕਰਨਾ ਚਾਹੁੰਦਾ ਹਾਂ। ਹਾਲਾਂਕਿ ‘ਅੰਧਾਧੁੰਦ' ਡਾਰਕ ਫਿਲਮ ਨਹੀਂ ਸੀ। ਇਸ ਦਾ ਟਾਪਿਕ ਇਸ ਤਰ੍ਹਾਂ ਦਾ ਸੀ, ਪਰ ਇਸ ਨੂੰ ਮਜ਼ਾਕੀਆ ਅੰਦਾਜ਼ ਵਿੱਚ ਫਿਲਮਾਇਆ ਸੀ। ਮੈਂ ਅਜਿਹੀ ਡਾਰਕ ਫਿਲਮ ਚਾਹੁੰਦਾ ਹਾਂ, ਜੋ ਲੋਕਾਂ ਦਾ ਮਨੋਰੰਜਨ ਵੀ ਕਰੇ। ਇਹ ‘ਬਦਲਾਪੁਰ' ਟਾਈਪ ਦੀ ਫਿਲਮ ਹੋ ਸਕਦੀ ਹੈ। ਇਸ ਫਿਲਮ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ ਸੀ।
ਦੱਸਣਾ ਬਣਦਾ ਹੈ ਕਿ ਆਯੁਸ਼ਮਾਨ ਸਿਰਫ ਐਕਸ਼ਨ ਤੇ ਡਾਰਕ ਫਿਲਮਾਂ ਹੀ ਨਹੀਂ ਟਰਾਈ ਨਹੀਂ ਕਰਨਾ ਚਾਹੁੰਦਾ, ਉਹ ਪੀਰੀਅਡ ਫਿਲਮਾਂ ਕਰਨ ਵਿੱਚ ਵੀ ਦਿਲਚਸਪੀ ਰੱਖਦਾ ਹੈ। ਉਹ ਕਹਿੰਦਾ ਹੈ, ਪਹਿਲਾਂ ਇੱਕ ਪੀਰੀਅਡ ਫਿਲਮ ‘ਹਵਾਈਜ਼ਾਦਾ’ ਕਰ ਚੁੱਕਾ ਹਾਂ। ਇਥੋਂ ਤੱਕ ਕਿ ‘ਦਮ ਲਗਾ ਕੇ ਹਈਸ਼ਾ’ ਵੀ ਪੀਰੀਅਡ ਫਿਲਮ ਸੀ। ਇਸ ਲਈ ਮੈਂ ਹੋਰ ਪੀਰੀਅਡ ਫਿਲਮਾਂ ਚਾਹੰੁਦਾ ਹਾਂ। ਮੈਨੂੰ ਅਤੀਤ ਵਿੱਚ ਰਹਿਣਾ ਪਸੰਦ ਹੈ ਅਤੇ ਪੁਰਾਣੇ ਦੌਰ ਦੀਆਂ ਚੀਜ਼ਾਂ ਨਾਲ ਪਿਆਰ ਹੈ।
ਆਯੁਸ਼ਮਾਨ ਦਾ ਕਹਿਣਾ ਹੈ ਕਿ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਕਰਨ ਲਈ ਤਿਆਰ ਹਾਂ। ਉਸ ਦਾ ਕਹਿਣਾ ਹੈ ਕਿ ਸਾਰੇ ਪ੍ਰੋਜੈਕਟ ਕੰਟੈਂਟ ਬੇਸਡ ਹੋਣਗੇ। ਸਾਰਿਆਂ ਦੇ ਸਬਜੈਕਟ ਯੂਨੀਕ ਹਨ, ਜਿਸ ਦਾ ਕੋਈ ਰੈਫਰੈਂਸ਼ ਪੁਆਇੰਟ ਨਹੀਂ ਹੈ। ਵੈਬ ਸੀਰੀਜ਼ ਦੀ ਪਾਪੂਲੈਰਿਟੀ ਦੇਖਦੇ ਹੋਏ ਆਯੁਸ਼ਮਾਨ ਡਿਜੀਟਲ ਪਲੇਟਫਾਰਮ ਵਿੱਚ ਵੀ ਕੰਮ ਕਰਨ ਦੇ ਲਈ ਐਕਸਾਈਟਿਡ ਹੈ। ਉਹ ਕਹਿੰਦਾ ਹੈ, ‘‘ਜੇ ਕੰਟੈਂਟ ਚੰਗਾ ਹੋਵੇ ਤਾਂ ਵੈਬ ਸੀਰੀਜ਼ ਵਿੱਚ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ।” ਫੈਮਿਲੀ ਨੂੰ ਕਰੈਡਿਟ ਦਿੰਦੇ ਹੋਏ ਆਯੁਸ਼ਮਾਨ ਕਹਿੰਦਾ ਹੈ, ‘‘ਮੇਰੇ ਲਈ ਮੇਰੀ ਸਟੈ੍ਰਂਥ ਪਾਪਾ ਰਹੇ ਹਨ। ਮੈਂ ਇੱਕ ਮਿਡਲ ਕਲਾਸ ਫੈਮਿਲੀ ਵਿੱਚ ਵੱਡਾ ਹੋਇਆ ਹਾਂ। ਮੈਂ ਇੱਕ ਆਲਸੀ ਬੱਚਾ ਸੀ, ਪਰ ਪਾਪਾ ਨੇ ਮੇਰੇ ਟੈਲੇਂਟ ਨੂੰ ਨਿਖਾਰਿਆ। ਮੈਨੂੰ ਥੀਏਟਰ ਅਤੇ ਮਿਊਜ਼ਿਕ ਸਿਖਵਾਇਆ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ