Welcome to Canadian Punjabi Post
Follow us on

22

April 2019
ਭਾਰਤ

ਭਾਰਤ ਸਰਕਾਰ ਨੇ ਵਿਦੇਸ਼ੀਆਂ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ

December 06, 2018 07:32 AM

ਨਵੀਂ ਦਿੱਲੀ, 5 ਦਸੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਬਿਜ਼ਨੈਸ ਵੀਜ਼ਾ ਦੀ ਮਿਆਦ ਵਿੱਚ ਪੰਜ-ਪੰਜ ਸਾਲ ਦੇ ਵਕਫੇ ਨਾਲ 15 ਸਾਲ ਤੱਕ ਵਾਧਾ ਕਰਨ ਅਤੇ ਵਿਦੇਸ਼ੀਆਂ ਲਈ ਰੈਗੂਲਰ ਵੀਜ਼ੇ ਨੂੰ ਹੰਗਾਮੀ ਹਾਲਤ ਵਿੱਚ ਮੈਡੀਕਲ ਵੀਜ਼ੇ ਵਿੱਚ ਤਬਦੀਲ ਕਰਨ ਦੀ ਆਗਿਆ ਦੇ ਦਿੱਤੀ ਹੈ।
ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੇ ਦੌਰਾਨ ਈ-ਵੀਜ਼ਾ ਵਾਲੇ ਕੇਸਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਸਾਲ 2015 ਵਿੱਚ ਪੰਜ ਲੱਖ 17 ਹਜ਼ਾਰ ਵੀਜ਼ੇ ਦਿੱਤੇ ਗਏ ਸਨ ਤੇ ਇਸ ਸਾਲ 30 ਨਵੰਬਰ ਤੱਕ 21 ਲੱਖ ਵੀਜ਼ੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਕੋਰਸ ਪੂਰਾ ਕਰਨ ਤੋਂ ਬਾਅਦ ਬਿਨਾਂ ਰੁਜ਼ਗਾਰ ਦੀ ਆਗਿਆ ਤੋਂ ਇੰਟਰਨਸ਼ਿਪ ਲਈ ਵੀਜ਼ੇ ਦੀ ਮਿਆਦ ਵਧਾਉਣ ਵਿੱਚ ਵੀ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਬਿਜ਼ਨੈਸ ਵੀਜ਼ਾ ਪੰਜ ਸਾਲ ਤੋਂ ਵੱਧ ਵਧਾਉਣ ਤੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀ ਦੇ ਬਿਮਾਰ ਹੋਣ ਦੀ ਹਾਲਤ ਵਿੱਚ ਉਸ ਦੇ ਵੀਜ਼ੇ ਨੂੰ ਮੈਡੀਕਲ ਵੀਜ਼ੇ ਵਿੱਚ ਬਦਲਣ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਸੀ ਕਿ ਬਿਜ਼ਨੈਸ ਵੀਜ਼ਾ ਪੰਜ-ਪੰਜ ਸਾਲ ਦੀ ਮਿਆਦ ਨਾਲ ਪੰਦਰਾਂ ਸਾਲ ਤੱਕ ਵਧਾਇਆ ਜਾ ਸਕਦਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ