ਟੋਰਾਂਟੋ, 21 ਫਰਵਰੀ (ਪੋਸਟ ਬਿਊਰੋ) : ਟੋਰਾਂਟੋ, ਜੀਟੀਏ ਤੇ ਦੱਖਣੀ ਓਨਟਾਰੀਓ ਦੇ ਬਹੁਤੇ ਹਿੱਸਿਆਂ ਲਈ ਵਿੰਟਰ ਵੈਦਰ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਰੀਜਨ ਵਿੱਚ ਰਾਤ ਭਰ ਮੀਂਹ ਤੇ ਬਰਫਬਾਰੀ ਹੋਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ।
ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬਰਫਬਾਰੀ ਐਤਵਾਰ ਸ਼ਾਮ ਨੂੰ ਸੁ਼ਰੂ ਹੋਵੇਗੀ ਤੇ ਸੋਮਵਾਰ ਸਵੇਰ ਤੱਕ ਜਾਰੀ ਰਹੇਗੀ। ਇਸ ਨਾਲ ਆਵਾਜਾਈ ਉੱਤੇ ਵੀ ਬਹੁਤ ਅਸਰ ਪਵੇਗਾ। ਇਸ ਦੌਰਾਨ 5 ਤੋਂ 10 ਸੈਂਟੀਮੀਟਰ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਬਰਫਬਾਰੀ ਸੋਮਵਾਰ ਦੁਪਹਿਰ ਤੱਕ ਰਹੇਗੀ।
ਇਸ ਬਰਫੀਲੇ ਤੂਫਾਨ ਕਾਰਨ ਡਰਾਈਵਿੰਗ ਸਮੇਂ ਹਾਲਾਤ ਖਰਾਬ ਰਹਿਣ ਤੇ ਪੂਅਰ ਵਿਜ਼ੀਬਿਲਿਟੀ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।