Welcome to Canadian Punjabi Post
Follow us on

28

March 2024
 
ਨਜਰਰੀਆ

ਚੀਨ ਨਾਲ ਗੱਲਬਾਤ ਵਿੱਚ ਅਸੀਂ ਕੀ ਗੁਆਇਆ, ਅਸੀਂ ਕੀ ਖੱਟਿਆ

February 22, 2021 01:49 AM

-ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਰਿਟਾ.)

ਭਾਰਤ-ਚੀਨ ਵਿਚਾਲੇ ਲਗਭਗ 10 ਮਹੀਨਿਆਂ ਤੋਂ ਅਸਲ ਕੰਟਰੋਲ ਰੇਖਾ (ਐੱਲ ਏ ਸੀ) 'ਤੇ ਜਾਰੀ ਟਕਰਾਅ ਵਾਲੇ ਮਾਹੌਲ ਪਿੱਛੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 11 ਫਰਵਰੀ ਨੂੰ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਸਮਝੌਤੇ ਅਨੁਸਾਰ ਦੋਵੇਂ ਮੁਲਕ ਪੈਂਗੋਂਗ ਤਸੋ ਝੀਲ ਦੇ ਉਤਰੀ ਤੇ ਦੱਖਣੀ ਇਲਾਕਿਆਂ ਵਿੱਚੋਂ ਪੜਾਅਵਾਰ ਫੌਜਾਂ ਪਿੱਛੇ ਹਟਾਉਣ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਧੀ ਮੁਤਾਬਕ ਭਾਰਤ ਨੇ ਕੁਝ ਨਹੀਂ ਗੁਆਇਆ ਅਤੇ ਅਸੀਂ ਕਿਸੇ ਵੀ ਦੇਸ਼ ਨੂੰ ਭਾਰਤ ਦੀ ਇੱਕ ਇੰਚ ਜ਼ਮੀਨ ਨਹੀਂ ਲੈਣ ਦੇਵਾਂਗੇ। ਵੇਰਵੇ ਅਨੁਸਾਰ ਚੀਨ ਆਪਣੀਆਂ ਫੌਜਾਂ ਦੀ 135 ਕਿਲੋਮੀਟਰ ਵਾਲੀ ਪੈਂਗੋਂਗ ਤਸੋ ਝੀਲ ਦੀ ਫਿੰਗਰ (ਪਹਾੜੀ) ਅੱਠ ਤੋਂ ਪਿੱਛੇ ਸਿਰਜਾਮ ਪੋਸਟ ਕੋਲ ਵਾਪਸੀ ਕਰੇਗਾ ਅਤੇ ਆਪਣੀ ਫੌਜ ਫਿੰਗਰ ਤਿੰਨ ਵਾਲੀ ਪਹਾੜੀ ਦੇ ਨਜ਼ਦੀਕ ਧਨ ਸਿੰਘ ਥਾਪਾ ਪੱਕੀ ਪੋਸਟ ਤੱਕ ਸੀਮਿਤ ਰੱਖੇਗਾ। ਪੈਂਗੋਂਗ ਤਸੋ ਦੇ ਇਸ 10-12 ਕਿਲੋਮੀਟਰ ਵਾਲੇ ਇਲਾਕੇ ਅੰਦਰ ਦੋਵਾਂ ਮੁਲਕਾਂ ਨੇ ਫਿਲਹਾਲ ਗਸ਼ਤ ਕਰਨ 'ਤੇ ਰੋਕ ਲਗਾ ਦਿੱਤੀ ਹੈ। ਪਹਿਲੇ ਪੜਾਅ ਦਾ ਕੰਮ ਪੂਰਾ ਹੋਣ ਉਪਰੰਤ ਉਸ ਦੀ ਸਾਂਝੇ ਤੌਰ 'ਤੇ ਪੜਤਾਲ ਕੀਤੀ ਜਾਵੇਗੀ ਅਤੇ ਫਿਰ ਹੀ ਅਗਲੀ ਕਾਰਵਾਈ ਸੰਭਵ ਹੋਵੇਗੀ।

ਇਸ ਸਮਝੌਤੇ ਬਾਰੇ ਸਾਬਕਾ ਰੱਖਿਆ ਮੰਤਰੀ ਏ ਕੇ ਐਂਟੋਨੀ ਅਤੇ ਕੁਝ ਪਾਰਲੀਮੈਂਟ ਮੈਂਬਰਾਂ ਵੱਲੋਂ ਪਾਰਲੀਮੈਂਟ 'ਚ ਚਾਲੂ ਬਜਟ ਸੈਸ਼ਨ ਦੌਰਾਨ ਉਜਾਗਰ ਕੀਤੇ ਗਏ ਪਹਿਲੂਆਂ ਬਾਰੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ।

ਵਰਨਣ ਯੋਗ ਹੈ ਕਿ ਪੈਂਗੋਂਗ ਤਸੋ ਝੀਲ ਦੇ ਉਤਰ-ਦੱਖਣ ਵੱਲ ਅੱਠ ਪਹਾੜੀਆਂ ਵਾਲਾ ਸਿਲਸਿਲਾ ਹੈ, ਜਿਸ ਨੂੰ ਫਿੰਗਰ ਕਿਹਾ ਜਾਂਦਾ ਹੈ। 1962 ਦੀ ਜੰਗ ਉਪਰੰਤ ਚੀਨ ਦੀਆਂ ਫੌਜਾਂ ਫਿੰਗਰ ਅੱਠ ਤੱਕ ਵਾਪਸ ਆ ਗਈਆਂ। ਉਂਝ ਵੀ ਭਾਰਤ ਦੇ ਦਸਤਾਵੇਜ਼ ਅਨੁਸਾਰ ਐੱਲ ਏ ਸੀ ਫਿੰਗਰ-8 ਦੇ ਪੂਰਬ ਵਾਲੇ ਇਲਾਕੇ 'ਚੋਂ ਲੰਘਦੀ ਹੈ। ਉਸ ਸਮੇਂ ਤੋਂ ਲੈ ਕੇ ਭਾਰਤੀ ਫੌਜ ਦੀਆਂ ਟੁਕੜੀਆਂ ਅਕਸਰ ਫਿੰਗਰ ਚਾਰ ਤੋਂ ਲੈ ਕੇ 8ਵੀਂ ਪਹਾੜੀ ਦਰਮਿਆਨ ਗਸ਼ਤ ਲਾਉਂਦੀਆਂ ਰਹੀਆਂ ਹਨ। ਬੀਤੇ ਸਾਲ ਦੇ ਸ਼ੁਰੂ ਵਿੱਚ ਚੀਨੀ ਫੌਜ ਨੇ ਤਿੱਬਤ 'ਚ ਜੰਗੀ ਮਸ਼ਕਾਂ ਕਰਨ ਉਪਰੰਤ ਪੂਰਬੀ ਲੱਦਾਖ ਵਿੱਚ ਪੈਂਦੀ 823 ਕਿਲੋਮੀਟਰ ਵਾਲੀ ਐੱਲ ਏ ਸੀ ਦੇ ਦੁਆਲੇ ਤੋਪਾਂ, ਟੈਂਕਾਂ, ਸੰਚਾਰ ਸਾਧਨਾਂ ਅਤੇ ਅਸਲੇ ਦੇ ਭੰਡਾਰਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਫੌਜ ਦੀ ਕਤਾਰਬੰਦੀ ਸ਼ੁਰੂ ਕਰ ਦਿੱਤੀ ਅਤੇ ਹਵਾਈ ਅੱਡੇ ਵੀ ਸਰਗਰਮ ਹੋ ਗਏ।

ਚੀਨੀ ਫੌਜ (ਪੀ ਐੱਲ ਏ) ਵਾਲੇ ਐੱਲ ਏ ਸੀ ਪਾਰ ਕਰ ਕੇ ਪੰਜ-ਛੇ ਮਈ ਨੂੰ ਪੈਂਗੋਂਗ ਤਸੋ ਝੀਲ ਦੇ ਉੱਤਰ-ਪੂਰਬ ਵੱਲੋਂ ਭਾਰਤੀ ਇਲਾਕੇ ਵਿੱਚ ਦਾਖਲ ਹੋ ਕੇ ਅਗਲੀਆਂ ਹਰਕਤਾਂ 'ਤੇ ਉਤਰ ਆਏ ਅਤੇ ਸਾਡੇ ਖੁਫੀਆ ਤੰਤਰ ਨੂੰ ਪਤਾ ਉਦੋਂ ਲੱਗਾ, ਜਦੋਂ ਚੀਨੀ ਫੌਜੀਆਂ ਨੇ ਫਿੰਗਰ ਚਾਰ ਤੇ ਪੰਜ ਦਰਮਿਆਨ ਪੈਟਰੋਲਿੰਗ ਕਰ ਰਹੇ ਸੁਰੱਖਿਆ ਫੋਰਸ ਦੇ ਜਵਾਨਾਂ 'ਤੇ ਤਾਰਾਂ ਵਾਲੇ ਸਰੀਏ, ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਤੇ ਸਾਡੇ ਕੁਝ ਜਵਾਨ ਜ਼ਖਮੀ ਵੀ ਹੋਏ। ਬੱਸ ਫਿਰ ਇਸ ਇਲਾਕੇ ਵਿੱਚ ਪੀ ਐੱਲ ਏ ਨੇ ਨਿਰਮਾਣ ਕਾਰਜ ਆਰੰਭ ਦਿੱਤੇ। ਕਿਤੇ ਤੰਬੂ ਲੱਗ ਗਏ, ਬੰਕਰ ਬਣਾ ਲਏ, ਜਲਦੀ ਤਿਆਰ ਹੋ ਗਏ ਹੈਲੀਪੈਡ ਤੇ ਆਪਰੇਸ਼ਨ ਸ਼ੁਰੂ ਹੋ ਗਏ। ਨੇਵੀ ਦੀਆਂ ਕਿਸ਼ਤੀਆਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ। ਜਦੋਂ ਮਿਲਟਰੀ ਅਤੇ ਕੂਟਨੀਤਕ ਪੱਧਰ 'ਤੇ ਕਈ ਮੀਟਿੰਗਾਂ ਦੌਰਾਨ ਅਣਅਧਿਕਾਰਤ ਤੌਰ 'ਤੇ ਡੇਰੇ ਜਮਾਈ ਬੈਠੇ ਚੀਨੀਆਂ ਨੂੰ ਖਦੇੜਿਆ ਨਾ ਜਾ ਸਕਿਆ ਤਾਂ ਭਾਰਤੀ ਜਵਾਨਾਂ ਨੇ ਫਿੰਗਰ ਚਾਰ ਦੇ ਦੱਖਣ ਵੱਲ ਪੈਂਦੇ 15 ਹਜ਼ਾਰ ਫੁੱਟ ਦੀ ਬੁਲੰਦੀ ਵਾਲੇ ਕੈਲਾਸ਼ ਰੇਂਜ 'ਤੇ ਸਖਤ ਚੁਣੌਤੀਆਂ ਭਰਪੂਰ ਰਣਨੀਤਕ ਮਹੱਤਤਾ ਵਾਲੀਆਂ ਛੇ-ਸੱਤ ਚੋਟੀਆਂ ਉਤੇ ਅਗਸਤ ਦੇ ਅੰਤ ਵਿੱਚ ਕਬਜ਼ਾ ਕਰ ਲਿਆ, ਜਿਨ੍ਹਾਂ 'ਚ ਥਾਕੁੰਗ ਤੋਂ ਗੁਰੰਗ ਹਿੱਲ ਵਿਚਾਲੇ ਸਪਨਗੁਰ, ਮਗਰ, ਮੁਖਪਰੀ, ਰੀਜੰਗਲਾ ਤੇ ਰੀਚਿਨਲਾ ਦਾ ਆਦਿ ਸ਼ਾਮਲ ਹਨ। ਇਹ ਉਹ ਮਹੱਤਵ ਪੂਰਨ ਇਲਾਕਾ ਹੈ, ਜਿੱਥੋਂ ਪੀ ਐਲ ਏ ਦੇ ਬੇਸ ਕੈਂਪ ਮੋਲਦੇ ਅਤੇ ਉਸ ਦੀਆਂ ਗੁੰਨ ਪੁਜ਼ੀਸ਼ਨਾਂ ਅਤੇ ਟੈਂਕਾਂ ਉਪਰ ਨਿਗਰਾਨੀ ਰੱਖੀ ਜਾ ਸਕਦੀ ਹੈ।

ਇੱਕ ਪੁਰਾਣੀ ਕਹਾਵਤ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ' ਇੱਥੇ ਲਾਗੂ ਹੁੰਦੀ ਹੈ। ਫਿਰ ਜਾ ਕੇ ਚੀਨ ਨੂੰ ਸਮਝੌਤਾ ਕਰਨਾ ਪਿਆ, ਜਿਸ ਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ। ਬਿਨਾਂ ਸ਼ੱਕ ਚੀਨ ਤਾਂ ਫਿੰਗਰ ਚੌਥੀ ਤੋਂ 8ਵੀਂ ਤੱਕ ਦਾ ਇਲਾਕਾ ਖਾਲੀ ਕਰ ਦੇਵੇਗਾ, ਪਰ ਸਾਨੂੰ ਫਿੰਗਰ-4 ਤੋਂ ਪਿੱਛੇ ਤਿੰਨ ਫਿੰਗਰ ਤੱਕ ਹਟਣਾ ਪਿਆ ਅਤੇ ਇਸ ਦੇ ਨਾਲ ਬਹੁਤ ਰਣਨੀਤਕ ਮਹੱਤਤਾ ਦਾ ਇਲਾਕਾ ਸਾਡੇ ਹੱਥੋਂ ਜਾਂਦਾ ਰਿਹਾ। ਫਿਰ ਕੀ ਖੱਟਿਆ ਤੇ ਕੀ ਗੁਆਇਆ, ਇਸ ਦਾ ਫੈਸਲਾ ਤਾਂ ਪਾਠਕ ਹੀ ਕਰ ਸਕਦੇ ਹਨ।

ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਪਹਿਲੇ ਪੜਾਅ ਦੇ ਸਮਝੌਤੇ ਅਨੁਸਾਰ ਮੁਆਇਨਾ ਕਰਨ ਉਪਰੰਤ ਗੋਗਰਾ-ਹਾਟ ਸਪਰਿੰਗ ਪੈਟਰੋਲਿੰਗ ਪੁਆਇੰਟ 14, 15, 07 ਬਾਰੇ ਫੌਜਾਂ ਦੇ ਅਧਿਕਾਰਤ ਖੇਤਰ ਵਾਲੇ ਇਲਾਕਿਆਂ ਸੰਬੰਧੀ ਗੱਲਬਾਤ ਹੋਣੀ ਹੈ। ਅਸਲ ਸਮੱਸਿਆ ਤਾਂ 16 ਹਜ਼ਾਰ ਫੁੱਟ ਦੀ ਉਚਾਈ ਵਾਲੇ 900 ਵਰਗ ਕਿਲੋਮੀਟਰ ਵਿੱਚ ਫੈਲੇ ਦੇ ਪਸਾਂਗ ਸਮਤਲ ਇਲਾਕੇ ਦੀ ਹੈ, ਜੋ ਕਿ ਸਿਓਕ ਦਰਿਆ ਦੇ ਉਤਰ ਵੱਲ ਪੈਂਦਾ ਹੈ। ਇਸ ਦੇ ਵਧੇਰੇ ਖੇਤਰਫਲ 'ਤੇ ਭਾਰਤੀ ਫੌਜ ਕਾਬਜ਼ ਹੈ ਅਤੇ ਪੀ ਐੱਲ ਏ ਪੂਰਬ ਵਾਲੇ ਹਿੱਸੇ 'ਚ ਤੈਨਾਤ ਹੈ। ਇਹ ਉਹ ਇਲਾਕਾ ਹੈ, ਜਿੱਥੇ ਬੀਤੇ ਸਾਲ ਦੋਵਾਂ ਮੁਲਕਾਂ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਫੋਜਾਂ, ਤੋਪਾਂ, ਟੈਂਕਾਂ ਆਦਿ ਸਮੇਤ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹਨ, ਜਿਸ ਨੂੰ ਘੱਟ ਕਰਨ ਦੀ ਲੋੜ ਹੈ। ਇਸੇ ਰਣਨੀਤਕ ਮਹੱਤਤਾ ਵਾਲੇ ਇਲਾਕੇ 'ਚੋਂ ਚੀਨ 16700 ਫੁੱਟ ਦੀ ਉਚਾਈ ਵਾਲੇ ਦੌਲਤਬੇਗ ਓਲਡੀ ਹਵਾਈ ਪਟੜੀ ਨੂੰ ਚੁਣੌਤੀ ਦੇ ਸਕਦਾ ਹੈ। ਇਹ ਉਹ ਇਲਾਕਾ ਹੈ, ਜਿੱਥੋਂ 18176 ਫੁੱਟ ਦੀ ਉਚਾਈ ਵਾਲਾ ਕਾਰਾਕੋਰਮ ਪਾਸ ਪੈਂਦਾ ਹੈ। ਇਸ ਦੇ ਨਾਲ ਹੀ 255 ਕਿਲੋਮੀਟਰ ਵਾਲੀ ਦੁਰਬੁਕ-ਸਿਓਲ ਡੀ ਬੀ ਓ ਸੜਕ ਫੱਟੜ ਹੋਣ ਯੋਗ ਹੈ। ਹਕੀਕਤ ਇਹ ਹੈ ਕਿ ਚੀਨ ਇਸ ਇਲਾਕੇ ਨੂੰ ਸਕਸ਼ਮ ਘਾਟੀ ਨਾਲ ਜੋੜ ਕੇ ਗਿਲਗਿਤ-ਬਾਲਤਿਸਤਾਨ ਪਹੁੰਚਣਾ ਚਾਹੁੰਦਾ ਹੈ। ਇਸ ਵਾਸਤੇ ਭਾਰਤ ਨੂੰ ਫੂਕ-ਫੂਕ ਕੇ ਕਦਮ ਚੁੱਕਣੇ ਪੈਣਗੇ।

ਚੀਨ ਮਾਓ ਜੇ ਤੁੰਗ ਦੇ ਸਿਧਾਂਤ ਅਨੁਸਾਰ ਤਿੱਬਤ ਸੱਜੇ ਹੱਥ ਦੀ ਹਥੇਲੀ ਅਤੇ ਲੱਦਾਖ, ਨੇਪਾਲ, ਸਿੱਕਮ, ਭੂਟਾਨ ਅਤੇ ਅਰੁਣਾਚਲ ਪ੍ਰਦੇਸ਼ ਪੰਜ ਉਂਗਲਾਂ ਹਨ, ਜਿਨ੍ਹਾਂ ਨੂੰ ਮੁਕਤ ਕਰਨਾ ਉਹ ਲਾਜ਼ਮੀ ਸਮਝਦਾ ਹੈ। ਇਹ ਇੱਕ ਕਾਰਨ ਹੈ ਕਿ ਚੀਨ ਨਾਲ ਪੰਚਸ਼ੀਲ ਤੋਂ ਲੈ ਕੇ ਸਰਹੱਦੀ ਇਲਾਕੇ ਦਾ ਹੱਲ ਲੱਭਣ ਲਈ ਕਈ ਸਮਝੌਤੇ ਹੋਏ, ਜਿਵੇਂ ਸੰਨ 1993, 1996, 2005 ਤੇ 2013 ਆਦਿ, ਪਰ ਚੀਨ ਨੇ ਵਾਰ-ਵਾਰ ਇਨ੍ਹਾਂ ਦੀ ਉਲੰਘਣਾ ਕੀਤੀ ਕਿਉਂਕਿ ਉਸ ਦੀ ਨੀਤ ਖੋਟੀ ਅਤੇ ਇਰਾਦੇ ਨੇਕ ਨਹੀਂ। ਇਸ ਵਾਸਤੇ ਬੜੀ ਚੌਕਸੀ ਵਰਤਣ ਦੀ ਲੋੜ ਹੋਵੇਗੀ, ਸਮਝੌਤਾ ਤਾਂ ਸੰਯੁਕਤ ਰਾਸ਼ਟਰ ਵਿੱਚ ਹੋਣਾ ਚਾਹੀਦਾ ਸੀ।

 

  

cIn nfl gwlbfq ivwc asIN kI guafieaf, asIN kI Kwitaf

-ibRgyzIar kuldIp isµG kfhloN (irtf[)

Bfrq-cIn ivcfly lgBg 10 mhIinaF qoN asl kµtrol ryKf (aYWl ey sI) 'qy jfrI tkrfa vfly mfhOl ipwCoN dovF dysLF dIaF POjF dI vfpsI dI pRikiraf ÈurU ho geI hY. rwiKaf mµqrI rfjnfQ isµG ny 11 PrvrI ƒ pfrlImYNt ivwc ikhf sI ik smJOqy anusfr dovyN mulk pYNgoNg qso JIl dy AuqrI qy dwKxI ielfikaF ivwcoN pVfavfr POjF ipwCy htfAux leI sihmq ho gey hn. AunHF ieh vI ikhf ik ies sµDI muqfbk Bfrq ny kuJ nhIN guafieaf aqy asIN iksy vI dyÈ ƒ Bfrq dI iewk ieµc ËmIn nhIN lYx dyvFgy. vyrvy anusfr cIn afpxIaF POjF dI 135 iklomItr vflI pYNgoNg qso JIl dI iPµgr (phfVI) awT qoN ipwCy isrjfm post kol vfpsI krygf aqy afpxI POj iPµgr iqµn vflI phfVI dy nËdIk Dn isµG Qfpf pwkI post qwk sIimq rwKygf. pYNgoNg qso dy ies 10-12 iklomItr vfly ielfky aµdr dovF mulkF ny iPlhfl gÈq krn 'qy rok lgf idwqI hY. pihly pVfa df kµm pUrf hox Auprµq Aus dI sFJy qOr 'qy pVqfl kIqI jfvygI aqy iPr hI aglI kfrvfeI sµBv hovygI.

ies smJOqy bfry sfbkf rwiKaf mµqrI ey ky aYNtonI aqy kuJ pfrlImYNt mYNbrF vwloN pfrlImYNt 'c cflU bjt sYÈn dOrfn Aujfgr kIqy gey pihlUaF bfry AunHF ƒ cuwp krvf idwqf igaf.

vrnx Xog hY ik pYNgoNg qso JIl dy Auqr-dwKx vwl awT phfVIaF vflf islislf hY, ijs ƒ iPµgr ikhf jFdf hY. 1962 dI jµg Auprµq cIn dIaF POjF iPµgr awT qwk vfps af geIaF. AuNJ vI Bfrq dy dsqfvyË anusfr aYWl ey sI iPµgr-8 dy pUrb vfly ielfky 'coN lµGdI hY. Aus smyN qoN lY ky BfrqI POj dIaF tukVIaF aksr iPµgr cfr qoN lY ky 8vIN phfVI drimafn gÈq lfAuNdIaF rhIaF hn. bIqy sfl dy ÈurU ivwc cInI POj ny iqwbq 'c jµgI mÈkF krn Auprµq pUrbI lwdfK ivwc pYNdI 823 iklomItr vflI aYWl ey sI dy duafly qopF, tYNkF, sµcfr sfDnF aqy asly dy BµzfrF afid smyq vwzI igxqI ivwc POj dI kqfrbµdI ÈurU kr idwqI aqy hvfeI awzy vI srgrm ho gey.

cInI POj (pI aYWl ey) vfly aYWl ey sI pfr kr ky pµj-Cy meI ƒ pYNgoNg qso JIl dy AuWqr-pUrb vwloN BfrqI ielfky ivwc dfKl ho ky aglIaF hrkqF 'qy Auqr afey aqy sfzy KuPIaf qµqr ƒ pqf AudoN lwgf, jdoN cInI POjIaF ny iPµgr cfr qy pµj drimafn pYtroilµg kr rhy surwiKaf Pors dy jvfnF 'qy qfrF vfly srIey, zµizaF aqy pwQrF nfl hmlf kr idwqf qy sfzy kuJ jvfn ËKmI vI hoey. bws iPr ies ielfky ivwc pI aYWl ey ny inrmfx kfrj afrµB idwqy. ikqy qµbU lwg gey, bµkr bxf ley, jldI iqafr ho gey hYlIpYz qy afpryÈn ÈurU ho gey. nyvI dIaF ikÈqIaF vI phuµcxIaF ÈurU ho geIaF. jdoN imltrI aqy kUtnIqk pwDr 'qy keI mIitµgF dOrfn axaiDkfrq qOr 'qy zyry jmfeI bYTy cInIaF ƒ KdyiVaf nf jf sikaf qF BfrqI jvfnF ny iPµgr cfr dy dwKx vwl pYNdy 15 hËfr Puwt dI bulµdI vfly kYlfÈ ryNj 'qy sKq cuxOqIaF BrpUr rxnIqk mhwqqf vflIaF Cy-swq cotIaF Auqy agsq dy aMq ivwc kbËf kr ilaf, ijnHF 'c Qfkuµg qoN gurµg ihwl ivcfly spngur, mgr, muKprI, rIjµglf qy rIicnlf df afid Èfml hn. ieh Auh mhwqv pUrn ielfkf hY, ijwQoN pI aYl ey dy bys kYNp moldy aqy Aus dIaF guµn puËIÈnF aqy tYNkF Aupr ingrfnI rwKI jf skdI hY.

iewk purfxI khfvq ‘lfqoN ky BUq bfqoN sy nhIN mfnqy' iewQy lfgU huµdI hY. iPr jf ky cIn ƒ smJOqf krnf ipaf, ijs ƒ vwK-vwK nËrIey qoN dyiKaf jf skdf hY. ibnF Èwk cIn qF iPµgr cOQI qoN 8vIN qwk df ielfkf KflI kr dyvygf, pr sfƒ iPµgr-4 qoN ipwCy iqµn iPµgr qwk htxf ipaf aqy ies dy nfl bhuq rxnIqk mhwqqf df ielfkf sfzy hwQoN jFdf irhf. iPr kI Kwitaf qy kI guafieaf, ies df PYslf qF pfTk hI kr skdy hn.

dovF dysLF dy numfieµidaF vwloN pihly pVfa dy smJOqy anusfr muafienf krn Auprµq gogrf-hft spirµg pYtroilµg puafieµt 14, 15, 07 bfry POjF dy aiDkfrq Kyqr vfly ielfikaF sµbµDI gwlbfq hoxI hY. asl smwisaf qF 16 hËfr Puwt dI AucfeI vfly 900 vrg iklomItr ivwc PYly dy psFg smql ielfky dI hY, jo ik isEk diraf dy Auqr vwl pYNdf hY. ies dy vDyry KyqrPl 'qy BfrqI POj kfbË hY aqy pI aYWl ey pUrb vfly ihwsy 'c qYnfq hY. ieh Auh ielfkf hY, ijwQy bIqy sfl dovF mulkF dIaF hËfrF dI igxqI ivwc PojF, qopF, tYNkF afid smyq iewk dUsry dy afhmo-sfhmxy hn, ijs ƒ Gwt krn dI loV hY. iesy rxnIqk mhwqqf vfly ielfky 'coN cIn 16700 Puwt dI AucfeI vfly dOlqbyg ElzI hvfeI ptVI ƒ cuxOqI dy skdf hY. ieh Auh ielfkf hY, ijwQoN 18176 Puwt dI AucfeI vflf kfrfkorm pfs pYNdf hY. ies dy nfl hI 255 iklomItr vflI durbuk-isEl zI bI E sVk PwtV hox Xog hY. hkIkq ieh hY ik cIn ies ielfky ƒ skÈm GftI nfl joV ky igligq-bfliqsqfn phuµcxf cfhuµdf hY. ies vfsqy Bfrq ƒ PUk-PUk ky kdm cuwkxy pYxgy.

cIn mfE jy quµg dy isDFq anusfr iqwbq swjy hwQ dI hQylI aqy lwdfK, nypfl, iswkm, BUtfn aqy aruxfcl pRdyÈ pµj AuNglF hn, ijnHF ƒ mukq krnf Auh lfËmI smJdf hY. ieh iewk kfrn hY ik cIn nfl pµcÈIl qoN lY ky srhwdI ielfky df hwl lwBx leI keI smJOqy hoey, ijvyN sµn 1993, 1996, 2005 qy 2013 afid, pr cIn ny vfr-vfr ienHF dI AulµGxf kIqI ikAuNik Aus dI nIq KotI aqy ierfdy nyk nhIN. ies vfsqy bVI cOksI vrqx dI loV hovygI, smJOqf qF sµXukq rfÈtr ivwc hoxf cfhIdf sI.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ