Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਪਾਕਿਸਤਾਨ ਵੱਲੋਂ ਗੁਲਾਬੀ ਲੂਣ ਨੂੰ ਜੀ ਆਈ ਵਜੋਂ ਰਜਿਸਟਰ ਕਰਨ ਦੀ ਅਰਜ਼ੀ

February 22, 2021 01:28 AM

ਲਾਹੌਰ, 21 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਨੇ ਗੁਲਾਬੀ ਲੂਣ ਵਜੋਂ ਪ੍ਰਸਿੱਧ ਲਾਹੌਰੀ ਲੂਣ (ਸੇਂਧਾ ਜਾਂ ਚੱਟਾਨੀ ਲੂਣ) ਨੂੰ ਭੂਗੋਲਿਕ ਸੰਕੇਤ (ਜੀ ਆਈ) ਵਜੋਂ ਰਜਿਸਟਰ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਦੂਜੇ ਦੇਸ਼ਾਂ ਵੱਲੋਂ ਇਸ ਦੀ ਅਣ-ਅਧਿਕਾਰਤ ਵਰਤੋਂ ਨੂੰ ਰੋਕਿਆ ਜਾ ਸਕੇ। ਜੀ ਆਈ ਟੈਗ ਇੱਕ ਜਿਉਗਰਾਫੀਕਲ ਗਰੇਡ ਹੈ, ਜੋ ਕਿਸੇ ਖਾਸ ਖੇਤਰ, ਰਾਜ, ਖਾਸ ਦੇਸ਼ ਦੇ ਉਤਪਾਦ, ਨਿਰਮਾਤਾ ਜਾਂ ਕਾਰੋਬਾਰੀਆਂ ਦੇ ਗਰੁੱਪ ਨੂੰ ਚੰਗੀ ਕੁਆਲਟੀ ਦੀਆਂ ਖੇਤੀ, ਉਦਯੋਗਿਕ ਅਤੇ ਕੁਦਰਤੀ ਚੀਜ਼ਾਂ ਦੇ ਲਈ ਦਿੱਤਾ ਜਾਂਦਾ ਹੈ। ਉਕਤ ਫੈਸਲਾ ਆਈ ਪੀ ਓ ਦੀ ਬੈਠਕ ਵਿੱਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਕਾਰੋਬਾਰ ਸਲਾਹਕਾਰ ਰਜ਼ਾਕ ਦਾਦ ਨੇ ਕੀਤੀ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਦੇ ਵਪਾਰ ਮੰਤਰਾਲੇ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਗੁਲਾਬੀ ਲੂਣ ਦਾ ਦੁਨੀਆ ਵਿੱਚ ਸਭ ਤੋਂ ਵੱਧ ਭੰਡਾਰ ਹੈ ਅਤੇ ਇਸ ਨੂੰ ਦੁਨੀਆ ਭਰ ਵਿੱਚ ਕੱਚੇ ਰੂਪ ਵਿੱਚ ਜਾਂ ਵਿਦੇਸ਼ੀ ਮਾਰਕੇ ਨਾਲ ਬਹੁਤ ਮਾਮੂਲੀ ਕੀਮਤ ਉੱਤੇ ਵੇਚਿਆ ਜਾਂਦਾ ਹੈ। ਮੰਤਰਾਲੇ ਅਨੁਸਾਰ ਇਸ ਦਾ ਇੱਕ ਕਾਰਨ ਇਹ ਹੈ ਕਿ ਪਾਕਿ ਕਾਰੋਬਾਰੀਆਂ ਨੇ ਅਜੇ ਤੱਕ ਆਪਣਾ ਬ੍ਰਾਂਡ ਵਿਕਸਤ ਨਹੀਂ ਕੀਤਾ। ਦੱਸਿਆ ਜਾਂਦਾ ਹੈ ਕਿ ਪਾਕਿ ਨੇ ਇਸ ਸਾਲ ਲਗਭਗ 92,752 ਮੀਟਿ੍ਰਕ ਟਨ ਲੂਣ ਦੀ ਐਕਸਪੋਰਟ ਕੀਤੀ ਸੀ, ਜਿਸ ਦੀ ਕੀਮਤ ਦੋ ਅਰਬ 15 ਕਰੋੜ ਰੁਪਏ ਹੈ।
ਵਰਨਣ ਯੋਗ ਹੈ ਕਿ ਸਮੁੰਦਰ ਦੇ ਖਾਰੇ ਪਾਣੀ ਤੋਂ ਬਣਾਉਣ ਵਾਲਾ ਸਾਧਾਰਨ ਲੂਣ ਗੁਜਰਾਤ, ਮਦਰਾਸ (ਚੇਨਈ) ਆਦਿ ਦੇ ਸਮੰੁਦਰਾਂ ਤੋਂ ਵੱਡੀ ਮਾਤਰਾ ਵਿੱਚ ਦੇਸ਼ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ, ਜਦ ਕਿ ਲਾਹੌਰੀ ਲੂਣ ਨੂੰ ਪਾਕਿ ਤੋਂ ਮੰਗਵਾਉਣ ਤੋਂ ਇਲਾਵਾ ਭਾਰਤ ਕੋਲ ਕੋਈ ਬਦਲ ਨਹੀਂ ਹੈ। ਆਪਣੀ ਸ਼ੁੱਧਤਾ ਅਤੇ ਆਯੁਰਵੈਦਿਕ ਗੁਣਾਂ ਸਦਕਾ ਇਹ ਲੂਣ ਸਿਰਫ ਘਰਾਂ ਵਿੱਚ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਰਿਹਾ ਹੈ, ਸਗੋਂ ਹਕੀਮਾਂ ਵੱਲੋਂ ਵੀ ਵੱਖ-ਵੱਖ ਪ੍ਰਕਾਰ ਦੇ ਚੂਰਨਾਂ ਤੇ ਦਵਾਈਆਂ ਵਿੱਚ ਵਰਤਿਆ ਜਾ ਰਿਹਾ ਹੈ। ਪਾਕਿ ਵੱਲੋਂ ਭਾਰਤ ਨਾਲ ਵਪਾਰ ਉੱਤੇ ਲਾਈ ਰੋਕ ਤੋਂ ਪਹਿਲਾਂ ਲਗਭਗ ਰੋਜ਼ 10-15 ਟਰੱਕ ਲਾਲ, ਚਿੱਟੇ, ਗੁਲਾਬੀ, ਕਾਲੇ ਤੇ ਭੂਰੇ ਰੰਗ ਵਾਲੇ ਲਾਹੌਰੀ ਲੂਣ ਦੇ ਭਾਰਤ ਭੇਜੇ ਜਾਂਦੇ ਸਨ, ਜਦ ਕਿ ਪਾਕਿ ਦੇ ਜ਼ਿਲ੍ਹਾ ਜਿਹਲਮ ਦੇ ਪਿੰਡ ਦਾਦਨ ਖਾਨ ਦੀ ਖੇਵੜਾ ਖਾਣ ਸਮੇਤ ਵਰਚਾ ਤੇ ਕਾਲਾ ਬਾਗ਼ ਲੂਣ ਦੀਆਂ ਖਾਨਾਂ ਵਿੱਚ ਹਲਕੇ ਜਾਂ ਗੂੜੇ ਨੀਲੇ ਰੰਗ, ਬੈਂਗਣੀ, ਨਾਰੰਗੀ ਤੇ ਪੀਲੇ ਰੰਗਾਂ ਵਿੱਚ ਵੀ ਇਹ ਲੂਣ ਪੱਥਰਾਂ ਦੇ ਰੂਪ ਵਿੱਚ ਮੌਜੂਦ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ