Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਰਿੰਮੀ ਝੱਜ ਹੋਵੇਗੀ ਬਰੈਂਪਟਨ ਵੈਸਟ ਤੋਂ ਉਂਟੇਰੀਓ ਲਿਬਰਲ ਪਾਰਟੀ ਉਮੀਦਵਾਰ

February 19, 2021 08:00 AM

‘ਕਮਿਊਨਿਟੀ ਸੇਵਾ ਲਈ ਤਤਪਰ ਹਾਂ ਰਿੰਮੀ ਝੱਜ

ਬਰੈਂਪਟਨ, ਪੋਸਟ ਬਿਉਰੋ 43ਵੀਆਂ ਉਂਟੇਰੀਓ ਆਮ ਚੋਣਾਂ ਵਿੱਚ ਬਰੈਂਪਟਨ ਵੈਸਟ ਰਾਈਡਿੰਗ ਤੋਂ ਉਂਟੇਰੀਓ ਲਿਬਰਲ ਪਾਰਟੀ ਦੀ ਉਮੀਦਵਾਰ ਨੌਜਵਾਨ ਲੜਕੀ ਰਿੰਮੀ ਝੱਜ ਹੋਵੇਗੀ। ਬੀਤੇ ਦਿਨੀਂ ਇਸ ਰਾਈਡਿੰਗ ਲਈ ਹੋਈ ਨੌਮੀਨੇਸ਼ਨ ਚੋਣ ਵਿੱਚ ਰਿੰਮੀ ਝੱਜ ਦੀ ਸਫ਼ਤਲਾ ਹਾਸਲ ਉੱਤੇ ਪ੍ਰਤੀਕਰਮ ਕਰਦੇ ਹੋਏ ਉਂਟੇਰੀਓ ਲਿਬਰਲ ਪਾਰਟੀ ਨੇਤਾ ਸਟੀਵਨ ਡੈੱਲ ਡੂਕਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਡੈਲ ਡੂਕਾ ਨੇ ਕਿਹਾ ਕਿ ਰਿੰਮੀ ਬਰੈਂਪਟਨ ਵੈਸਟ ਦੀ ਕਾਮਯਾਬੀ ਨਾਲ ਨੁਮਾਇੰਦਗੀ ਕਰੇਗੀ ਕਿਉਂਕਿ ਉਸਨੂੰ ਕਮਿਊਨਿਟੀ ਦੀਆਂ ਲੋੜਾਂ ਦਾ ਭਲੀ ਭਾਂਤ ਪਤਾ ਹੈ।

ਨੌਮੀਨੇਸ਼ਨ ਚੋਣ ਜਿੱਤਣ ਤੋਂ ਬਾਅਦ ਰਿੰਮੀ ਨੇ ਕਿਹਾ ਕਿ ਪੇਸ਼ੇ ਵਜੋਂ ਇੱਕ ਰਜਿਸਟਰਡ ਨਰਸ ਹੋਣ ਸਦਕਾ ਪਬਲਿਕ ਦੀ ਮਦਦ ਕਰਨਾ ਉਸਦੀ ਸਖਸਿ਼ਅਤ ਦਾ ਇੱਕ ਸੁਭਾਵਿਕ ਗੁਣ ਹੈ ਅਤੇ ਸਿਹਤ ਸੁਧਾਰਾਂ ਲਈ ਕੰਮ ਕਰਨਾ ਹਮੇਸ਼ਾ ਹੀ ਉਸਦੀ ਤਰਜੀਹ ਰਿਹਾ ਹੈ। ਉਸਨੇ ਕਿਹਾ ਕਿ ਬਰੈਂਪਟਨ ਵੈਸਟ ਤੋਂ ਸਫ਼ਲ ਹੋ ਕੇ ਮੈਂ ਅਜਿਹੇ ਮੁੱਦਿਆਂ ਉੱਤੇ ਕੰਮ ਕਰਾਂਗੀ ਜਿਹਨਾਂ ਦਾ ਆਮ ਨਾਗਿਰਿਕ ਦੇ ਜੀਵਨ ਉੱਤੇ ਹਾਂ ਪੱਖੀ ਪ੍ਰਭਾਵ ਪਵੇਗਾ। ਇਹਨਾਂ ਵਿੱਚ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤ, ਸਿੱਖਿਆ, ਵਾਤਾਵਰਣ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।

ਰਿੰਮੀ ਕੋਲ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਉੱਤੇ ਸਰਕਾਰ ਲਈ ਕੰਮ ਕਰਨ ਦਾ ਅਨੁਭਵ ਹੈ। ਇੱਕ ਹੈਲਥ ਪ੍ਰੋਫੈਸ਼ਨਲ ਵਜੋਂ ਉਸ ਕੋਲ ਸੰਕਟਕਾਲੀਨ ਸਥਿਤੀਆਂ, ਮਾਨਸਿਕ ਸਿਹਤ ਅਤੇ ਨਸ਼ੇ ਮੁਕਤੀ ਨਾਲ ਸਿੱਝਣ ਦਾ ਲੰਬਾ ਅਨੁਭਵ ਹੈ। ਰਿੰਮੀ ਨੇ ਮਨੁੱਖੀ ਅਧਿਕਾਰਾਂ ਅਤੇ ਅਪਾਹਜਤਾ ਨਾਲ ਸਬੰਧਿਤ ਕਾਨੂੰਨ ਵਿੱਚ ਸਰਟੀਫੀਕੇਸ਼ਨ ਵੀ ਪ੍ਰਾਪਤ ਕੀਤੀ ਹੋਈ ਹੈ।

ਪੀਲ ਮਲਟੀਕਲਚਰ ਕਾਉਂਸਲ ਦੀ ਸਾਬਕਾ ਡਾਇਰੈਕਟਰ ਅਤੇ ਬਰੈਂਪਟਨ ਯੂਥ ਕਾਉਂਸਲ ਦੀ ਪੂਰਵ ਪ੍ਰਧਾਨ ਰਿੰਮੀ ਦਾ ਆਖਣਾ ਹੈ ਕਿ ਆਪਸੀ ਭਾਈਚਾਰੇ, ਏਕਤਾ ਅਤੇ ਸੱਭਨਾਂ ਦੀ ਸ਼ਮੂਲੀਅਤ ਲਈ ਕੰਮ ਕਰਨ ਦਾ ਲੰਬਾ ਅਨੁਭਵ ਉਸਨੂੰ ਨਿਪੁੰਨਤਾ ਨਾਲ ਪਬਲਿਕ ਸੇਵਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ