Welcome to Canadian Punjabi Post
Follow us on

25

April 2019
ਪੰਜਾਬ

ਦਿੱਲੀ ਤੋਂ ਅਫੀਮ ਲਿਆ ਰਿਹਾ ਅਕਾਲੀ ਆਗੂ ਜਸਪਾਲ ਸਿੰਘ ਫਸ ਗਿਆ

December 06, 2018 07:23 AM

ਜਲੰਧਰ, 5 ਦਸੰਬਰ (ਪੋਸਟ ਬਿਊਰੋ)- ਦਿੱਲੀ ਤੋਂ ਅਫੀਮ ਲਿਆ ਰਹੇ ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਉਰਫ ਪਾਲ ਨੂੰ ਜਲੰਧਰ ਰੂਰਲ ਪੁਲਸ ਦੀ ਸੀ ਆਈ ਏ ਸਟਾਫ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਦੋ ਕਿਲੋ ਅਫੀਮ ਮਿਲੀ ਹੈ। ਜਸਪਾਲ ਸਿੰਘ ਲਾਂਬੜਾ ਨੇੜਲੇ ਪਿੰਡ ਬਾਦਸ਼ਾਹਪੁਰ ਦਾ ਸਰਪੰਚ ਰਹਿ ਚੁੱਕਾ ਹੈ। ਉਸ ਦੇ ਖਿਲਾਫ ਥਾਣਾ ਲਾਂਬੜਾ ਵਿੱਚ ਕੇਸ ਦਰਜ ਕਰ ਕੇ ਉਸ ਨੂੰ ਇੱਕ ਦਿਨ ਦੇ ਰਿਮਾਂਡ ਉਤੇ ਲਿਆ ਗਿਆ ਹੈ।
ਸੀ ਆਈ ਏ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਵੰਡਰਲੈਂਡ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਸਪਾਲ ਸਿੰਘ ਉਰਫ ਪਾਲ ਪੁੱਤਰ ਹਰਭਜਨ ਸਿੰਘ ਵਾਸੀ ਬਾਦਸ਼ਾਹਪੁਰ ਦੀ ਕਰੇਟਾ ਗੱਡੀ ਰੋਕ ਕੇ ਤਲਾਸ਼ੀ ਲਈ ਤਾਂ ਅੰਦਰੋਂ ਦੋ ਕਿਲੋ ਅਫੀਮ ਮਿਲੀ। ਪੁੱਛਗਿੱਛ ਵਿੱਚ ਜਸਪਾਲ ਨੇ ਦੱਸਿਆ ਕਿ ਉਹ ਦਿੱਲੀ ਤੋਂ ਅਜ਼ਹਰ ਮੀਆਂ ਤੋਂ ਅਫੀਮ ਖਰੀਦ ਕੇ ਲਿਆਇਆ ਸੀ। ਸ਼ਿਵ ਕੁਮਾਰ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਵਿਅਕਤੀ ਨੂੰ ਅਫੀਮ ਦੇਣ ਲਈ ਲਿਆਇਆ ਸੀ। ਇਸ ਦੇ ਸੰਬੰਧ ਵਿੱਚ ਵਰਨਣ ਯੋਗ ਹੈ ਕਿ ਜਸਪਾਲ ਸਿੰਘ ਬਾਦਸ਼ਾਹਪੁਰ ਵਿੱਚ ਸਰਪੰਚ ਸੀ ਤੇ ਪੰਚਾਇਤਾਂ ਭੰਗ ਹੋਣ ਦੇ ਬਾਅਦ ਉਸ ਦੀ ਸਰਪੰਚੀ ਚਲੀ ਗਈ ਹੈ। ਲੋਕ ਕਹਿੰਦੇ ਹਨ ਕਿ ਹਲਕਾ ਕਰਤਾਰਪੁਰ ਵਿੱਚ ਜਿਹੜਾ ਵੀ ਵਿਧਾਇਕ ਹੁੰਦਾ ਸੀ ਉਹ ਜਸਪਾਲ ਸਿੰਘ ਦਾ ਕਰੀਬੀ ਹੁੰਦਾ ਸੀ। ਜਸਪਾਲ ਸਿੰਘ ਦੇ ਖਿਲਾਫ ਥਾਣਾ ਲਾਂਬੜਾ ਵਿੱਚ ਵੀ ਕੇਸ ਦਰਜ ਹੈ। ਧੋਖਾਧੜੀ ਦਾ ਇਕ ਕੇਸ ਧਰਮਕੋਟ ਥਾਣੇ ਵਿੱਚ ਦਰਜ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸੁੱਚਾ ਸਿੰਘ ਲੰਗਾਹ ਵਿਰੁੱਧ ਨਵੀਂ ਸਿ਼ਕਾਇਤ ਅਕਾਲ ਤਖਤ ਪੁੱਜੀ
ਹਵਾਈ ਅੱਡੇ ਤੋਂ 76 ਲੱਖ ਦਾ ਸੋਨਾ ਫੜਿਆ ਗਿਆ
ਝੂਠੇ ਦੋਸ਼ਾਂ ਲਈ ਮੱਕੜ ਨੇ ਢੇਸੀ ਭਰਾਵਾਂ ਨੂੰ ਮਾਣਹਾਨੀ ਦਾ ਨੋਟਿਸ ਕੱਢਿਆ
ਪੁਲਵਾਮਾ ਕਾਂਡ ਦਾ ਦਹਿਸ਼ਤਗਰਦ ਬਠਿੰਡਾ ਤੋਂ ਗ੍ਰਿਫਤਾਰ
ਪਾਦਰੀ ਕਾਂਡ ਵਿੱਚ ਐਸ ਐਸ ਪੀ ਦਹੀਆ ਕੋਲੋਂ ਵੀ ਪੁੱਛਗਿੱਛ
ਕੈਪਟਨ ਅਮਰਿੰਦਰ ਸਿੰਘ ਦੀ ਚੇਤਾਵਨੀ: ਜਿਸ ਮੰਤਰੀ ਦੇ ਹਲਕੇ ਤੋਂ ਉਮੀਦਵਾਰ ਹਾਰ ਗਿਆ, ਵਜ਼ੀਰੀ ਖੁੱਸ ਜਾਵੇਗੀ
ਟਿਕਟ ਨਾ ਮਿਲਣ ਕਾਰਨ ਭਾਜਪਾ ਨਾਲ ਨਾਰਾਜ਼ ਹੋਈ ਵਿਨੋਦ ਖੰਨਾ ਦੀ ਪਤਨੀ ਕਵਿਤਾ
ਸਨੀ ਦਿਓਲ ਭਾਜਪਾ ਵੱਲੋਂ ਗੁਰਦਾਸਪੁਰੋਂ ਚੋਣ ਲੜੇਗਾ, ਹੰਸ ਰਾਜ ਹੰਸ ਦਿੱਲੀ ਤੋਂ
ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ
ਫੋਨ ਕਰ ਕੇ ਗਰੀਬ ਦੇ ਘਰ ਗਏ ਕਾਂਗਰਸ ਉਮੀਦਵਾਰ ਵੜਿੰਗ ਨੇ ਪਨੀਰ-ਰਾਇਤਾ ਖਾਧਾ