Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਐੱਨ ਆਰ ਆਈ ਮਹਿਲਾ ਮੁਤਾਬਕ ਲੈਂਡ ਮਾਫੀਆ ਤੋਂ ਖਤਰਨਾਕ ਹੈ ਪੰਜਾਬ ਪੁਲਸ

December 06, 2018 07:20 AM

ਚੰਡੀਗੜ੍ਹ, 5 ਦਸੰਬਰ (ਪੋਸਟ ਬਿਊਰੋ)- ਸੱਤਰ ਸਾਲਾ ਐੱਨ ਆਰ ਆਈ ਮਹਿਲਾ ਜੋਗਿੰਦਰ ਕੌਰ ਸੰਧੂ ਦੀਆਂ ਲੁਧਿਆਣਾ ਦੇ ਪੱਖੋਵਾਲ ਰੋਡ ਉੱਤੇ ਕਰੋੜਾਂ ਦੀਆਂ ਦੋ ਕੋਠੀਆਂ ਉਤੇ ਲੁਧਿਆਣਾ ਦੇ ਲੈਂਡ ਮਾਫੀਆ ਅਤੇ ਸਥਾਨਕ ਪੁਲਸ ਅਫਸਰਾਂ ਨੇ ਮਿਲੀਭੁਗਤ ਕਰ ਕੇ 14 ਸਾਲ ਪਹਿਲਾਂ ਕਬਜ਼ਾ ਕਰ ਲਿਆ ਸੀ। ਫਰਾਂਸ ਦੀ ਰਹਿਣ ਵਾਲੀ ਐੱਨ ਆਰ ਆਈ ਜੋਗਿੰਦਰ ਕੌਰ ਨੇ ਭਾਰਤ ਆ ਕੇ ਇਨ੍ਹਾਂ ਦੇ ਖਿਲਾਫ ਆਵਾਜ਼ ਚੁੱਕੀ। ਦੋਸ਼ੀਆਂ ਨੇ ਸਾਜ਼ਿਸ਼ ਹੇਠ ਉਸ ਨੂੰ ਡਰਾਉਣ ਲਈ ਜਾਅਲਸਾਜ਼ੀ ਕਰ ਕੇ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਉਨ੍ਹਾਂ ਦੇ ਖਿਲਾਫ ਅਗਵਾ, ਲੁੱਟ-ਖੋਹ, ਫਰਾਡ, ਕਬੂਤਰਬਾਜ਼ੀ ਦੇ 13 ਝੂਠੇ ਕੇਸ ਪੁਆ ਦਿੱਤੇ। ਜੋਗਿੰਦਰ ਕੌਰ ਨੂੰ ਅਦਾਲਤ ਨੇ 13 ਸਾਲ ਬਾਅਦ 2017 ਵਿੱਚ ਇਨ੍ਹਾਂ ਸਾਰੇ ਕੇਸਾਂ ਵਿੱਚ ਬਾ-ਇੱਜ਼ਤ ਬਰੀ ਕਰ ਦਿੱਤਾ ਅਤੇ ਉਹ ਇੱਕ ਕੋਠੀ ਨੂੰ ਵੀ ਲੈਂਡ ਮਾਫੀਆ ਤੋਂ ਖਾਲੀ ਕਰਵਾਉਣ ਵਿੱਚ ਸਫਲ ਰਹੀ।
ਲਗਭਗ 14 ਸਾਲ ਪੁਲਸ ਦੀ ਜ਼ਿਆਦਤੀ, ਆਰਥਿਕ ਨੁਕਸਾਨ ਤੇ ਮਾਨਸਿਕ ਪੀੜ ਸਹਿਣ ਬਦਲੇ ਸਤੰਬਰ 2017 ਵਿੱਚ ਜੋਗਿੰਦਰ ਕੌਰ ਸੰਧੂ ਨੇ ਉਨ੍ਹਾਂ ਪੁਲਸ ਅਫਸਰਾਂ, ਜਿਨ੍ਹਾਂ ਨੇ ਉਨ੍ਹਾਂ ਦੇ ਖਿਲਾਫ ਝੂਠੇ ਪਰਚੇ ਬਣਾਏ ਸਨ, ਉਤੇ 50-50 ਲੱਖ ਰੁਪਏ ਮਾਣਹਾਨੀ ਦੇ ਕੇਸ ਪਾਏ, ਜਿਸ ਕਾਰਨ ਇਨ੍ਹਾਂ ਸਾਰੇ ਦੋਸ਼ੀ ਪੁਲਸ ਅਫਸਰਾਂ ਉੱਤੇ ਗਾਜ ਡਿੱਗਣੀ ਤੈਅ ਹੈ। ਜੋਗਿੰਦਰ ਕੌਰ ਨੇ ਕਿਹਾ ਕਿ ਇਸੇ ਡਰ ਕਾਰਨ ਉਕਤ ਅਧਿਕਾਰੀ ਮੇਰੇ ਪਿੱਛੇ ਹੱਥ ਧੋ ਕੇ ਪੈ ਗਏ ਹਨ ਤੇ ਮੈਨੂੰ ਬਿਨਾਂ ਵਜ੍ਹਾ ਪੁਰਾਣੇ ਅਤੇ ਨਵੇਂ ਕੇਸ ਪਾ ਕੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਾਨੂੰ ਲਿਖ ਕੇ ਦੇਵੇ ਕਿ ਪੁਲਸ ਦੀ ਕਾਰਵਾਈ ਤੋਂ ਮੈਂ ਸੰਤੁਸ਼ਟ ਹਾਂ, ਪੁਲਸ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਮੈਂ ਕੇਸ ਵਾਪਸ ਲੈ ਲਵਾਂ। ਉਨ੍ਹਾਂ ਦੋਸ਼ ਲਾਇਆ ਕਿ ਮਾਰਚ 2018 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਛੇ ਅਪ੍ਰੈਲ 2018 ਨੂੰ ਲੁਧਿਆਣਾ ਪੁਲਸ ਕਮਿਸ਼ਨਰ ਸਮੇਤ ਕਈ ਸ਼ਿਕਾਇਤਾਂ ਪੁਲਸ ਦੇ ਅਧਿਕਾਰੀਆਂ ਨੂੰ ਦੇ ਚੁੱਕੀ ਹਾਂ ਕਿ ਦੋਸ਼ੀ ਮੇਰੀ ਜਾਨ ਲੈਣਾ ਚਾਹੁੰਦੇ ਹਨ, ਪੁਲਸ ਵੱਲੋਂ ਮੈਨੂੰ ਸਕਿਓਰਿਟੀ ਦੇਣ ਦੀ ਗੱਲ ਹੋਈ, ਪਰ ਕਾਗਜ਼ੀ ਕਾਰਵਾਈ ਤੋਂ ਇਲਾਵਾ ਕਿਸੇ ਵੀ ਦੋਸ਼ੀ ਨੂੰ ਪੁਲਸ ਅੱਜ ਤੱਕ ਫੜ ਨਹੀਂ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਦੋਸ਼ੀਆਂ ਦੀ ਪੈਰਵੀ ਕਰਦੇ ਹੋਏ ਉਨ੍ਹਾਂ ਖਿਲਾਫ ਦਰਜ ਸਾਰੇ ਕੇਸਾਂ ਦੀ ਰਿਪੋਰਟ ਨੂੰ ਬੇਬੁਨਿਆਦ ਦੱਸ ਕੇ ਦੁਬਾਰਾ ਖੋਲ੍ਹ ਰਹੀ ਹੈ। ਉਸ ਨੇ ਕਿਹਾ ਕਿ ਮੇਰੀ ਮੰਗ ਤੇ ਚਿਤਾਵਨੀ ਹੈ ਕਿ ਮੈਂ ਪੁਲਸ ਤੋਂ ਇਨਸਾਫ ਮੰਗਦੇ-ਮੰਗਦੇ ਥੱਕ ਚੁੱਕੀ ਹਾਂ। ਜੇ 13 ਦਸੰਬਰ ਤੋਂ ਪਹਿਲਾਂ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਡੀ ਜੀ ਪੀ ਪੰਜਾਬ ਦੇ ਦਫਤਰ ਦੇ ਬਾਹਰ ਬੈਠ ਜਾਵਾਂਗੀ ਅਤੇ ਉਦੋਂ ਤੱਕ ਨਹੀਂ ਉਠਾਂਗੀ, ਜਦੋਂ ਤੱਕ ਇਨਸਾਫ ਨਹੀਂ ਮਿਲਦਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ