Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਦੁਬਈ ਦੀ ਰਾਜਕੁਮਾਰੀ ਲੱਭਣ ਤੇ ਮਿਸ਼ੇਲ ਨੂੰ ਭਾਰਤ ਹਵਾਲੇ ਕਰਨ ਦਾ ਕੋਈ ਸੰਬੰਧ ਤਾਂ ਨਹੀਂ

December 06, 2018 07:13 AM
ਮਿਸ਼ੇਲ

ਦੁਬਈ, 5 ਦਸੰਬਰ (ਪੋਸਟ ਬਿਊਰੋ)- ਭਾਰਤ ਦੀ ਮਦਦ ਨਾਲ ਯੂ ਏ ਈ ਦੀ ਰਾਜਕੁਮਾਰੀ ਨੂੰ ਸੁਰੱਖਿਅਤ ਵਾਪਸ ਕੀਤਾ ਜਾ ਚੁੱਕਾ ਹੈ। ਫਿਰ ਯੂ ਏ ਈ ਵੱਲੋਂ ਹੈਲੀਕਾਪਟਰ ਸੌਦੇ ਦੇ ਵਿਚੋਲੇ ਮਿਸ਼ੇਲ ਨੂੰ ਭਾਰਤ ਦੇ ਸਪੁਰਦ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਸੀ ਸਾਂਝ ਨਾਲ ਕੀਤੇ ਗਏ ਇਸ ਫੈਸਲੇ ਨੂੰ ਰਾਜਕੁਮਾਰੀ ਦੀ ਬਰਾਮਦਗੀ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਮਿਸੇਲ ਦੀ ਭਾਰਤ ਨੂੰ ਸੌਂਪਣ ਵਿੱਚ ਦੇਰੀ ਹੋ ਰਹੀ ਸੀ। ਰਾਜਕੁਮਾਰੀ ਦੇ ਸੁਰੱਖਿਅਤ ਉਸ ਦੇਸ਼ ਪਹੁੰਚਣ 'ਤੇ ਭਾਰਤ ਵੱਲੋਂ ਕੀਤੀ ਮਦਦ ਬਦਲੇ ਮਿਸ਼ੇਲ ਨੂੰ ਭਾਰਤ ਦੇ ਸਪੁਰਦ ਕੀਤਾ ਗਿਆ ਹੈ।

ਰਾਜਕੁਮਾਰੀ ਸ਼ੇਖਾ ਲਤੀਫ ਬਿਨ ਮੁਹੰਮਦ ਅਲ ਮਖਤੂਮ
  

ਬੀ ਬੀ ਸੀ ਦੀ ਰਿਪੋਰਟ ਅਨੁਸਾਰ ਯੂ ਏ ਈ ਵਿੱਚੋਂ ਭੱਜਣ ਤੋਂ ਬਾਅਦ ਦੁਬਈ ਦੇ ਰਾਜੇ ਦੀ ਬੇਟੀ ਭਾਰਤੀ ਤਟ ਤੋਂ ਬਰਾਮਦ ਹੋਈ ਸੀ। 32 ਸਾਲਾ ਸ਼ੇਖਾ ਲਤੀਫ ਬਿਨ ਮੁਹੰਮਦ ਅਲ ਮਖਤੂਮ ਦੁਬਈ ਦੇ ਕਿੰਗ ਅਤੇ ਯੂ ਏ ਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੀ ਬੇਟੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਰਚ 2018 ਦੇ ਸ਼ੁਰੂ ਵਿੱਚ ਉਸ ਨੂੰ ਭਾਰਤ ਦੇ ਤਟ ਤੋਂ ਤਕਰੀਬਨ 30 ਮੀਲ ਦੂਰ ਚਾਰ ਬੰਦੂਕਧਾਰੀ ਵਿਅਕਤੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਉਸ ਦੇ ਬਾਰੇ ਨਾ ਸੁਣਿਆ ਗਿਆ ਸੀ ਤੇ ਨਾ ਦੇਖਿਆ ਗਿਆ ਸੀ। ਬੀ ਬੀ ਸੀ ਦੀ ਡਾਕੂਮੈਂਟਰੀ ‘ਐਸਕੇਪ ਫਰਾਮ ਦੁਬਈ’ ਵਿੱਚ ਇੱਕ ਫਰਾਂਸੀਸੀ ਸਾਬਕਾ ਜਾਸੂਸ ਅਤੇ ਫਿਨਿਸ਼ ਟੀਚਰ ਨੇ ਪਹਿਲੀ ਵਾਰ ਰਾਜਕੁਮਾਰੀ ਦੇ ਗਾਇਬ ਹੋਣ ਦੀ ਵਿਸਥਾਰਿਤ ਯੋਜਨਾ ਬਾਰੇ ਦੱਸਿਆ ਹੈ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਯੋਜਨਾ ਬਣਾਈ ਤੇ ਫਿਲੀਪਿਨੋ ਕਰੂਅ ਨੇ ਰਾਜਕੁਮਾਰੀ ਨੂੰ ਨਵਾਂ ਜੀਵਨ ਦੇਣ ਲਈ ਉਸ ਨੂੰ ਭਜਾਉਣ 'ਚ ਮਦਦ ਕੀਤੀ। ਸ਼ੇਖ ਦੀਆਂ ਬੇਟੀਆਂ 'ਚ ਲਤੀਫਾ ਦੂਸਰੇ ਨੰਬਰ 'ਤੇ ਹੈ, ਜਿਸ ਨੇ ਸ਼ਾਨ ਵਾਲੀ ਜ਼ਿੰਦਗੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਦੁਬਾਰਾ ਫੜੇ ਜਾਣ ਤੋਂ ਬਾਅਦ ਅਲੋਪ ਹੋ ਗਈ।
ਇਸੇ ਤਰ੍ਹਾਂ ਉਸ ਦੀ ਛੋਟੀ ਭੈਣ ਸਾਲ 2000 ਵਿੱਚ ਪਰਵਾਰ ਦੇ ਸਰੀਵਾਲੇ ਅਸਟੇਟ 'ਚੋਂ ਭੱਜਣ ਪਿੱਛੋਂ ਕੈਂਬਰਿਜ ਦੀਆਂ ਗਲੀਆਂ 'ਚੋਂ ਮਿਲੀ ਸੀ। ਬ੍ਰਿਟਿਸ਼ ਪੁਲਸ ਨੇ ਸਪੱਸ਼ਟ ਦਿੱਸਦੀ ਅਗਵਾ ਦੀ ਘਟਨਾ ਨੂੰ ਪੂਰੀ ਤਰ੍ਹਾਂ ਜਾਂਚਿਆ ਨਹੀਂ ਸੀ। ਲਤੀਫਾ ਨੇ ਆਪਣੇ ਭੱਜਣ ਦੀ ਕੋਸ਼ਿਸ਼ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡਿੰਗ ਵਿੱਚ ਕਿਹਾ ਕਿ ਉਸ ਨੇ ਪਹਿਲਾਂ ਵੀ 16 ਸਾਲ ਦੀ ਉਮਰ ਵਿੱਚ ਯੂ ਏ ਈ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਸੀ। ਉਸੇ ਨੂੰ ਧਿਆਨ ਵਿੱਚ ਰੱਖ ਕੇ ਉਸ ਦੀ ਭੈਣ ਨੇ ਭੱਜਣ ਦੀ ਦੂਸਰੀ ਕੋਸ਼ਿਸ਼ ਨੂੰ ਯੋਜਨਾਬੱਧ ਢੰਗ ਨਾਲ ਕੀਤਾ। ਸਾਲ 2011 ਵਿੱਚ ਉਹ ਫਰਾਂਸੀਸੀ ਕਾਰੋਬਾਰੀ ਤੇ ਸਾਬਕਾ ਨੇਵੀ ਅਧਿਕਾਰੀ ਹਾਰਵੇ ਜੋਬਰਟ ਤੱਕ ਪਹੁੰਚੀ, ਜਿਸ ਦਾ ਦਾਅਵਾ ਸੀ ਕਿ ਉਸ ਨੇ ਉਸ ਨੂੰ ਭਾਰਤ ਤੱਕ ਪਹੁੰਚਾਇਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ