Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਫੌਜੀ ਟੁਕੜੀਆਂ ਨੂੰ ਮੁੜ ਇਰਾਕ ਭੇਜਣ ਲਈ ਕੈਨੇਡਾ ਉੱਤੇ ਪਾਇਆ ਜਾ ਸਕਦਾ ਹੈ ਦਬਾਅ

February 17, 2021 11:03 PM

ਓਟਵਾ, 17 ਫਰਵਰੀ (ਪੋਸਟ ਬਿਊਰੋ) : ਇਰਾਕ ਤੋਂ ਆਪਣੀਆਂ ਫੌਜੀ ਟੁਕੜੀਆਂ ਵਾਪਿਸ ਸੱਦ ਲਏ ਜਾਣ ਦੇ ਮਾਮਲੇ ਵਿੱਚ ਇਸ ਹਫਤੇ ਕੈਨੇਡਾ ਨੂੰ ਦਬਾਅ ਸਹਿਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਨਾਟੋ ਦੇ ਫੌਜੀ ਗੱਠਜੋੜ ਵੱਲੋਂ ਦੇਸ਼ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਨਾਟੋ ਗੱਠਜੋੜ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਤੇ ਇਰਾਨ ਦੇ ਥਾਪੜੇ ਵਾਲੀ ਮਲੀਸ਼ੀਆ ਤੋਂ ਕਾਫੀ ਖਤਰਾ ਮਹਿਸੂਸ ਹੋ ਰਿਹਾ ਹੈ। ਨਾਟੋ ਦੇ ਸਕੱਤਰ ਜਨਰਲ ਜੈੱਸ ਸਟੋਲਨਬਰਗ ਵੱਲੋਂ ਇਸ ਹਫਤੇ ਇਹ ਪੇਸ਼ੀਨਿਗੋਈ ਕੀਤੀ ਸੀ ਕਿ ਸਾਰੇ ਗੱਠਜੋੜ ਦੇ ਰੱਖਿਆ ਮੰਤਰੀ ਹੋਰ ਟਰੇਨਰਜ਼ ਅਤੇ ਐਡਵਾਈਜ਼ਰਜ਼ ਨੂੰ ਤਾਇਨਾਤ ਕਰਨ ਨੂੰ ਮਨਜ਼ੂਰੀ ਦੇਣਗੇ ਤਾਂ ਕਿ ਇਰਾਕ ਦੀ ਇਸਲਾਮਿਕ ਸਟੇਟ ਅਤੇ ਲੈਵੈਂਟ ਨਾਲ ਲੜਨ ਵਿੱਚ ਮਦਦ ਕੀਤੀ ਜਾ ਸਕੇ।
ਰੱਖਿਆ ਮੰਤਰੀ ਹਰਜੀਤ ਸੱਜਣ ਵੀ ਦੋ ਦਿਨ ਹੋਣ ਵਾਲੀ ਇਸ ਬੰਦ ਦਰਵਾਜ਼ਾ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਵਿੱਚ ਅਲਾਇੰਸ ਵਿੱਚ ਮੌਜੂਦ ਰੱਖਿਆ ਮੰਤਰੀ ਦੇ ਹਮਰੁਤਬਾ ਅਧਿਕਾਰੀ ਅਫਗਾਨਿਸਤਾਨ ਤੇ ਚੀਨ ਅਤੇ ਰੂਸ ਵੱਲੋਂ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਸਟੋਲਨਬਰਗ ਨੇ ਆਖਿਆ ਕਿ ਉਹ ਉਮੀਦ ਕਰਦੇ ਹਨ ਕਿ ਮੰਤਰੀ ਮਿਸ਼ਨ ਦੇ ਪਸਾਰ ਲਈ ਰਾਜ਼ੀ ਹੋਣਗੇ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਕਰਮਚਾਰੀਆਂ ਨੂੰ ਟਰੇਨਿੰਗ ਦੇਣ ਤੇ ਵਧੇਰੇ ਸਕਿਊਰਿਟੀ ਇੰਸਟੀਚਿਊਸ਼ਨਜ਼ ਨੂੰ ਸਲਾਹ ਮਸ਼ਵਰਾ ਦੇਣ ਲਈ ਵੀ ਰਾਜ਼ੀ ਹੋਣਗੇ।
ਅਜਿਹੇ ਹਾਲਾਤ ਵਿੱਚ ਹੌਲੀ ਹੌਲੀ ਮਿਸ਼ਨ ਦਾ ਪਸਾਰ ਹੋਵੇਗਾ। ਇਸ ਸਬੰਧ ਵਿੱਚ ਇਰਾਕੀ ਸਰਕਾਰ ਦੀ ਗੁਜ਼ਾਰਿਸ਼ ਦਾ ਮਾਣ ਵੀ ਰੱਖਿਆ ਜਾਵੇਗਾ। ਅਜਿਹਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਆਈਐਸਆਈਐਲ ਦੁਬਾਰਾ ਸਿਰ ਨਾ ਚੁੱਕ ਸਕੇ। ਇਸ ਪ੍ਰਸਤਾਵਿਤ ਪਸਾਰ ਨਾਲ ਨਾਟੋ ਦੇ ਮੌਜੂਦਾ ਟਰੇਨਿੰਗ ਮਿਸ਼ਨ ਲਈ ਨਿਰਧਾਰਤ ਫੌਜੀ ਟੁਕੜੀਆਂ ਵਿੱਚ ਵਾਧਾ ਵੀ ਹੋ ਸਕਦਾ ਹੈ ਤੇ ਨਤੀਜਤਨ ਕੈਨੇਡਾ ਉੱਤੇ ਵੀ ਫੌਜੀ ਟੁਕੜੀਆਂ ਇਸ ਮਿਸ਼ਨ ਲਈ ਇਰਾਕ ਭੇਜਣ ਵਾਸਤੇ ਦਬਾਅ ਪਾਇਆ ਜਾ ਸਕਦਾ ਹੈ।ਇੱਥੇ ਦੱਸਣਾ ਬਣਦਾ ਹੈ ਕਿ ਅਜੇ ਪਿਛਲੇ ਸਾਲ ਹੀ ਕੈਨੇਡਾ ਨੇ ਇਰਾਕ ਤੋਂ ਆਪਣੀਆਂ 200 ਫੌਜੀ ਟੁਕੜੀਆਂ ਵਾਪਿਸ ਮੰਗਵਾਈਆਂ ਸਨ।  

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ