Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੁਈਨ ਪਾਰਕ ਵਿੱਚ ਹੋਈ ਭਖਵੀਂ ਬਹਿਸ ਵਿੱਚ ਵੈਕਸੀਨ ਦੀ ਵੰਡ ਦਾ ਮੁੱਦਾ ਗਰਮਾਇਆ ਰਿਹਾ

February 17, 2021 10:56 PM

ਓਨਟਾਰੀਓ, 17 ਫਰਵਰੀ (ਪੋਸਟ ਬਿਊਰੋ) : ਦੋ ਮਹੀਨੇ ਬਾਅਦ ਕੁਈਨਜ਼ ਪਾਰਕ ਵਿਖੇ ਹੋਈ ਭਖਵੀਂ ਬਹਿਸ ਦੌਰਾਨ ਮਾਹੌਲ ਕਾਫੀ ਗਰਮਾ ਗਿਆ।
ਲਿਬਰਲ ਐਮਪੀਪੀ ਜੌਹਨ ਫਰੇਜ਼ਰ ਨੇ ਪ੍ਰੀਮੀਅਰ ਡੱਗ ਫੋਰਡ ਨੂੰ ਲੰਮੇਂ ਹੱਥੀਂ ਲੈਂਦਿਆਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਵੈਕਸੀਨ ਦੀ ਵੰਡ ਦਾ ਮੁੱਦਾ ਉਠਾਇਆ। ਫਰੇਜ਼ਰ ਨੇ ਆਖਿਆ ਕਿ ਓਨਟਾਰੀਓ ਵਿੱਚ ਵੈਕਸੀਨ ਆਇਆਂ ਨੂੰ ਦੋ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਪਰ ਅਸੀਂ ਹੋਰਨਾਂ ਪ੍ਰੋਵਿੰਸਾਂ ਦੇ ਮੁਕਾਬਲੇ ਕਾਫੀ ਪਿੱਛੇ ਚੱਲ ਰਹੇ ਹਾਂ। ਉਨ੍ਹਾਂ ਆਖਿਆ ਕਿ ਕੀ ਪ੍ਰੀਮੀਅਰ ਪਰਿਵਾਰਾਂ ਨੂੰ ਇਹ ਸਮਝਾ ਸਕਦੇ ਹਨ ਕਿ ਅਸੀਂ ਹੋਰਨਾਂ ਨਾਲੋਂ ਐਨਾ ਪਿੱਛੇ ਕਿਵੇਂ ਰਹਿ ਗਏ।
ਇਸ ਦਾ ਵਿਰੋਧ ਕਰਦਿਆਂ ਫੋਰਡ ਨੇ ਆਖਿਆ ਕਿ ਅਸਲ ਵਿੱਚ ਅਸੀਂ ਸਾਰੇ ਦੇਸ਼ ਨਾਲੋਂ ਅੱਗੇ ਚੱਲ ਰਹੇ ਹਾਂ। ਦੂਜੀ ਡੋਜ਼ ਵੀ ਸਾਡੇ ਪ੍ਰੋਵਿੰਸ ਵਿੱਚ ਹੀ ਸੱਭ ਤੋਂ ਪਹਿਲਾਂ ਦਿੱਤੀ ਜਾਵੇਗੀ ਤੇ ਇਸ ਦੀ ਰੀਸ ਵੀ ਕੋਈ ਹੋਰ ਪ੍ਰੋਵਿੰਸ ਨਹੀ਼ਂ ਕਰ ਸਕਦਾ। ਪੇਡ ਸਿੱਕ ਡੇਅਜ਼ ਦੇ ਮਾਮਲੇ ਵਿੱਚ ਫੋਰਡ ਨੇ ਆਖਿਆ ਕਿ ਉਹ ਇਸ ਬਾਰੇ ਕੋਈ ਬਹਿਸ ਨਹੀ਼ ਕਰਨੀ ਚਾਹੁੰਦੇ ਕਿਉਂਕਿ ਪਹਿਲਾਂ ਹੀ ਫੈਡਰਲ ਪੇਡ ਸਿੱਕ ਡੇਅਜ਼ ਪ੍ਰੋਗਰਾਮ ਚੱਲ ਰਿਹਾ ਹੈ।
ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਪੇਡ ਸਿੱਕ ਡੇਅਜ਼ ਦੀ ਤਾਂ ਹਰ ਕਿਸੇ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਹੌਰਵਥ ਨੇ ਪ੍ਰੀਮੀਅਰ ਤੋਂ ਇਹ ਸਵਾਲ ਵੀ ਪੁੱਛਿਆ ਕਿ ਬਹੁਤ ਸਾਰੇ ਡਾਕਟਰਾਂ ਦੇ ਸਲਾਹ ਦੇਣ ਦੇ ਬਾਵਜੂਦ ਅਰਥਚਾਰੇ ਨੂੰ ਮੁੜ ਕਿਉਂ ਖੋਲ੍ਹਿਆ ਜਾ ਰਿਹਾ ਹੈ।ਇੱਥੇ ਦੱਸਣਾ ਬਣਦਾ ਹੈ ਕਿ ਐਨਡੀਪੀ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵੱਡੀ ਪੱਧਰ ਉੱਤੇ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਜਾਣ ਤਾਂ ਜੋ ਵੱਧ ਤੋਂ ਵੱਧ ਕੈਨੇਡੀਅਨਾਂ ਨੂੰ ਵੈਕਸੀਨੇਟ ਕੀਤਾ ਜਾ ਸਕੇ।  
ਮੰਗਲਵਾਰ ਨੂੰ ਜਗਮੀਤ ਸਿੰਘ ਨੇ ਇਹ ਆਖਿਆ ਸੀ ਕਿ ਪਾਬੰਦੀਆਂ ਦੇ ਬਹਾਨੇ ਲਾਉਣੇ ਬੰਦ ਕਰਕੇ ਸਰਕਾਰ ਹਰ ਕਿਸੇ ਨੂੰ ਵੈਕਸੀਨੇਟ ਕਰਨ ਲਈ ਹਰ ਸੰਭਵ ਕੋਸਿ਼ਸ਼ ਕਰੇ। ਜਗਮੀਤ ਸਿੰਘ ਵੱਲੋਂ ਪ੍ਰਸ਼ਨ ਕਾਲ ਦੌਰਾਨ ਇਹ ਮੰਗ ਕੀਤੀ ਜਾ ਰਹੀ ਸੀ ਪਰ ਫੈਡਰਲ ਸਰਕਾਰ ਵੱਲੋਂ ਇਸ ਨੂੰ ਫੌਰੀ ਖਾਰਜ ਕਰ ਦਿੱਤਾ ਗਿਆ।  

   

 

 
Have something to say? Post your comment