Welcome to Canadian Punjabi Post
Follow us on

22

April 2019
ਅੰਤਰਰਾਸ਼ਟਰੀ

ਈਰਾਨ ਵੱਲੋਂ ਖਾੜੀ ਦੇਸ਼ਾਂ ਵਿੱਚ ਤੇਲ ਐਕਸਪੋਰਟ ਵਿੱਚ ਕਟੌਤੀ ਦੀ ਧਮਕੀ

December 06, 2018 07:12 AM

ਤਹਿਰਾਨ, 5 ਦਸੰਬਰ (ਪੋਸਟ ਬਿਊਰੋ)- ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਦੇ ਖਿਲਾਫ ਸਖਤ ਰਵੱਈਆ ਅਪਣਾਉਂਦੇ ਹੋਏ ਕੱਲ੍ਹ ਫਿਰ ਤੋਂ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਖਾੜੀ ਤੋਂ ਅੰਤਰ ਰਾਸ਼ਟਰੀ ਤੇਲ ਦੀ ਵਿਕਰੀ ਵਿੱਚ ਕਟੌਤੀ ਕਰ ਦੇਣਗੇ।
ਸੇਮਨਾਨ ਪ੍ਰਾਂਤ ਵਿੱਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਈਰਾਨ ਦੇ ਤੇਲ ਐਕਸਪੋਰਟ ਨੂੰ ਰੋਕ ਸਕਣ ਵਿੱਚ ਸਮਰੱਥ ਨਹੀਂ। ਉਨ੍ਹਾਂ ਕਿਹਾ ਕਿ ਜੇ ਉਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਬ ਦੀ ਖਾੜੀ ਤੋਂ ਕੋਈ ਤੇਲ ਐਕਸਪੋਰਟ ਨਹੀਂ ਹੋਵੇਗਾ। 1980 ਦੇ ਦਹਾਕੇ ਤੋਂ ਈਰਾਨ ਨੇ ਵਾਰ-ਵਾਰ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਦਬਾਅ ਦੇ ਜਵਾਬ ਵਿੱਚ ਖਾੜੀ ਤੋਂ ਤੇਲ ਦੇ ਐਕਸਪੋਰਟ ਨੂੰ ਰੋਕ ਦੇਵੇਗਾ ਪਰ ਕਦੇ ਵੀ ਉਸ ਨੇ ਅਜਿਹਾ ਨਹੀਂ ਕੀਤਾ। ਇਸ ਸਾਲ ਮਈ ਵਿੱਚ ਈਰਾਨ ਅਤੇ ਗਲੋਬਲ ਤਾਕਤਾਂ ਵਿਚਾਲੇ 2015 ਵਿੱਚ ਹੋਏ ਬੇਹੱਦ ਮਹੱਤਵ ਪੂਰਨ ਐਟਮੀ ਸਮਝੌਤੇ ਨੂੰ ਅਮਰੀਕਾ ਨੇ ਖਤਮ ਕਰ ਦਿੱਤਾ ਅਤੇ ਉਸ ਦੇ ਬਾਅਦ ਈਰਾਨ ਉਤੇ ਇਕ ਵਾਰ ਫਿਰ ਤੋਂ ਤੇਲ ਸਮੇਤ ਹੋਰ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਈਰਾਨ ਨੇ ਆਪਣੇ ਤੇਲ ਐਕਸਪੋਰਟ ਨੂੰ ਸਿਫਰ ਕਰਨ ਦੀ ਕਸਮ ਖਾਧੀ, ਹਾਲਾਂਕਿ ਭਾਰਤ ਸਮੇਤ ਅੱਠ ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਦੀ ਛੋਟ ਮਿਲ ਗਈ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ