Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਟੋਰਾਂਟੋ/ਜੀਟੀਏ

21 ਫ਼ਰਵਰੀ ਨੂੰ ਹੋ ਰਹੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਵਿਚ ਗੁਰਬਖ਼ਸ਼ ਸਿੰਘ 'ਪ੍ਰੀਤਲੜੀ' ਦੀ ਪੋਤ-ਨੂੰਹ ਪੂਨਮ ਸਿੰਘ ਰੂ-ਬ-ਰੂ ਹੋਣਗੇ

February 17, 2021 11:22 AM

ਬਰੈਂਪਟਨ, (ਡਾ. ਝੰਡ) - ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਮਹੀਨੇ 21 ਫ਼ਰਵਰੀ ਦਿਨ ਐਤਵਾਰ ਨੂੰ ਹੋ ਰਹੀ ਜ਼ੂਮ-ਮੀਟਿੰਗ ਵਿਚ ਪੰਜਾਬੀ ਵਾਰਤਕ ਦੇ ਮੋਹਰੀ ਸਾਹਿਤਕਾਰ ਗੁਰਬਖ਼ਸ਼ ਸਿੰਘ 'ਪ੍ਰੀਤਲੜੀ' ਜੀ ਦੀ ਪੋਤ-ਨੂੰਹ ਪੂਨਮ ਸਿੰਘ (ਨਵਤੇਜ ਸਿੰਘ ਹੁਰਾਂ ਦੀ ਨੂੰਹ) ਨਾਲ ਪੰਜਾਬ ਤੋਂ ਰੂ-ਬ-ਰੂ ਰਚਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਹ ਜ਼ੂਮ-ਮੀਟਿੰਗ ਟੋਰਾਂਟੋ ਦੇ ਸਮੇਂ ਅਨੁਸਾਰ ਸਵੇਰੇ ਠੀਕ 11.30 ਵਜੇ (ਭਾਰਤੀ ਸਮਾਂ: ਰਾਤ 10.00 ਵਜੇ) ਆਰੰਭ ਹੋਵੇਗੀ ਅਤੇ ਲੱਗਭੱਗ ਢਾਈ ਘੰਟੇ ਚੱਲੇਗੀ। ਇਸ ਵਿਚ ਸਭਾ ਦੇ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਮਿਸਜ਼ ਪੂਨਮ ਸਿੰਘ ਨਾਲ ਸੁਆਲ-ਜਵਾਬ ਦਾ ਸਿਲਸਿਲਾ ਆਰੰਭ ਕਰਨਗੇ ਅਤੇ ਇਸ ਤੋਂ ਬਾਅਦ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਵੱਲੋਂ ਵੀ ਮਹਿਮਾਨ-ਬੁਲਾਰੇ ਵੱਲੋਂ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਸਬੰਧਿਤ ਚੋਣਵੇਂ ਸੁਆਲ ਪੁੱਛੇ ਜਾ ਸਕਦੇ ਹਨ। ਸਮੇਂ ਦੀ ਪਾਬੰਦੀ ਨੂੰ ਮੁੱਖ ਰੱਖਦਿਆਂ ਹੋਇਆਂ ਸੀਮਤ ਕਵੀ ਦਰਬਾਰ ਵੀ ਹੋਵੇਗਾ।
ਮਹਿਮਾਨ-ਬੁਲਾਰੇ ਦੇ ਭਾਰਤ ਤੋਂ ਜੁੜਨ ਕਾਰਨ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਗੱਲਬਾਤ ਦਾ ਲਾਹਾ ਲੈਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਟੋਰਾਂਟੋ ਦੇ ਸਮੇਂ ਅਨੁਸਾਰ ਠੀਕ ਸਵੇਰੇ 11.15 ਵਜੇ ਆਪੋ ਆਪਣੇ ਸੰਚਾਰ-ਸਾਧਨਾਂ ਨਾਲ ਜੁੜ ਜਾਣ ਤਾਂ ਜੋ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਜ਼ੂਮ-ਲਿੰਕ ਨਾਲ ਜੁੜਨ ਲਈ ਮਲੂਕ ਸਿੰਘ ਕਾਹਲੋਂ (905-497-1216), ਤਲਵਿੰਦਰ ਸਿੰਘ ਮੰਡ (416-904-3500) ਜਾਂ ਸੁਖਦੇਵ ਸਿੰਘ ਝੰਡ (647-567-9128) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ