Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਕੋਵਿਡ-19 ਟੀਕਾਕਰਣ ਦੀਆਂ ਕੋਸਿ਼ਸ਼ਾਂ ਨੂੰ ਤੇਜ਼ ਕਰਨ ਲਈ ਫੌਜ ਤਾਇਨਾਤ ਕੀਤੀ ਜਾਵੇ : ਜਗਮੀਤ ਸਿੰਘ

February 17, 2021 12:07 AM

ਓਟਵਾ, 16 ਫਰਵਰੀ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰੰਘ ਵੱਲੋਂ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾਣ ਵਾਲਾ ਤੇ ਸਪਸ਼ਟ ਵੈਕਸੀਨੇਸ਼ਨ ਪਲੈਨ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਕੋਵਿਡ-19 ਟੀਕਾਕਰਣ ਦੀਆਂ ਕੋਸਿ਼ਸ਼ਾਂ ਨੂੰ ਤੇਜ਼ ਕਰਨ ਲਈ ਦੇਸ਼ ਭਰ ਵਿੱਚ ਫੌਜ ਤਾਇਨਾਤ ਕਰ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਨੂੰ ਮੈਡੀਕਲ ਤੇ ਨਰਸਿੰਗ ਵਿਦਿਆਰਥੀਆਂ ਦੇ ਨਾਲ ਨਾਲ ਫੌਜੀ ਕਰਮਚਾਰੀਆਂ ਅਤੇ ਰਿਟਾਟਿੲਰ ਹੋ ਚੁੱਕੇ ਹੈਲਥ ਕੇਅਰ ਵਰਕਰਜ਼ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।ਇਸ ਸਾਲ ਵਿੱਚ ਸੰਭਾਵੀ ਚੋਣਾਂ ਦੇ ਮੱਦੇਨਜ਼ਰ ਕੈਂਪੇਨ ਸਟਾਈਲ ਵਿੱਚ ਗੱਲ ਕਰਦਿਆਂ ਜਗਮੀਤ ਸਿੰਘ ਵੱਲੋਂ ਕੀਤੀ ਗਈ ਇਸ ਤਰ੍ਹਾਂ ਦੀ ਮੰਗ ਪ੍ਰੋਵਿੰਸਾਂ ਵੱਲੋਂ ਵੀ ਨਹੀਂ ਕੀਤੀ ਗਈ ਹੈ।
ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਪ੍ਰੋਵਿੰਸਾਂ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ ਹੈ। ਪਰ ਸਾਡੇ ਕੋਲ ਫੌਜ ਦੀ ਵਰਤੋਂ ਦਾ ਬਦਲ ਮੌਜੂਦ ਹੈ ਤੇ ਇਨ੍ਹਾਂ ਰਾਹੀਂ ਫੈਡਰਲ ਫੈਸਿਲਿਟੀਜ਼ ਵਿੱਚ ਤੇ ਦੇਸ਼ ਭਰ ਦੀਆਂ ਫੈਡਰਲ ਇਮਾਰਤਾਂ ਵਿੱਚ ਸਾਈਟਸ ਕਾਇਮ ਕਰਵਾ ਕੇ ਇਸ ਮੁਹਿੰਮ ਨੂੰ ਸੁਖਾਲਿਆਂ ਸਿਰੇ ਚੜ੍ਹਾਇਆ ਜਾ ਸਕਦਾ ਹੈ।ਇਸ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਇਹ ਆਖਣਾ ਚਾਹੁੰਦੇ ਹੋਵੇ ਕਿ ਸਾਡੇ ਕੋਲ ਸਪਲਾਈ ਤਾਂ ਹੈ ਪਰ ਇਸ ਨੂੰ ਡਲਿਵਰ ਕਰਨਾ ਪ੍ਰੋਵਿੰਸਾਂ ਦਾ ਕੰਮ ਹੈ।
ਹਾਲਾਂਕਿ ਹੈਲਥ ਕੇਅਰ ਪ੍ਰੋਵਿੰਸ ਦੇ ਅਧਿਕਾਰ ਦਾ ਮੁੱਦਾ ਹੈ ਪਰ ਐਨਡੀਪੀ ਆਗੂ ਦਾ ਕਹਿਣਾ ਹੈ ਕਿ ਅਮਰੀਕਾ ਤੇ ਸਕਾਟਲੈਂਡ ਦੀ ਤਰਜ਼ ਉੱਤੇ ਹੀ ਸਾਡੇ ਵੀ ਹਥਿਆਰਬੰਦ ਸੈਨਾਵਾਂ ਦੀ ਮਦਦ ਲਈ ਜਾਣੀ ਚਾਹੀਦੀ ਹੈ। ਜਿ਼ਕਰਯੋਗ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ 1100 ਫੌਜੀ ਟੁਕੜੀਆਂ, ਨਰਸਾਂ ਤੇ ਵੈਕਸੀਨੇਟਰਜ਼ ਨੂੰ ਕਈ ਸਾਈਟਸ ਉੱਤੇ ਤਾਇਨਾਤ ਕੀਤਾ ਹੈ। ਸਕਾਟਲੈਂਡ ਵਿੱਚ 80 ਵੈਕਸੀਨੇਸ਼ਨ ਸੈਂਟਰਜ਼ ਉੱਤੇ ਡਲਿਵਰੀਜ਼, ਵੈਕਸੀਨ ਸਟੋਰਜਂ ਤੇ ਪੇਸੈ਼ਂਟਸ ਦੀ ਰਜਿਸਟਰੇਸ਼ਨ ਲਈ ਬ੍ਰਿਟਿਸ਼ ਸੈਨਾ ਨੇ 100 ਸੈਨਿਕਾਂ ਦੀ ਡਿਊਟੀ ਲਾਈ ਹੈ।  

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ