Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਸਾਬਕਾ ਰਾਸ਼ਟਰਪਤੀ ਟਰੰਪ ਮਹਾਦੋਸ਼ ਤੋਂ ਦੂਜੀ ਵਾਰ ਬਚੇ, ਪਰ ਕੇਸਾਂ ਦੀ ਲਾਈਨ ਲੰਮੀ ਹੋਣ ਲੱਗੀ

February 16, 2021 10:49 PM

ਵਾਸ਼ਿੰਗਟਨ, 16 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੂਸਰੇ ਮਹਾਦੋਸ਼ ਤੋਂ ਵੀ ਭਾਵੇਂ ਬਰੀ ਹੋ ਗਏ, ਪਰ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ ਵਾਲੀਆਂ ਨਹੀਂ।
ਪਤਾ ਲੱਗਾ ਹੈ ਕਿ ਟਰੰਪ ਨੂੰ ਨਵੇਂ ਕਾਨੂੰਨੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਨਿਊ ਯਾਰਕ ਵਿੱਚ ਉਨ੍ਹਾਂ ਦੇ ਖਿਲਾਫ ਅਪਰਾਧਕ ਜਾਂਚ ਕਰ ਰਹੀ ਟੀਮ ਨਾਲ ਜਾਰਜੀਆ ਦੇ ਸਰਕਾਰੀ ਵਕੀਲਾਂ ਨੇ ਹੱਥ ਮਿਲਾ ਲਿਆ ਹੈ। ਅਸਲ ਵਿੱਚ ਛੇ ਜਨਵਰੀ ਨੂੰ ਕੈਪੀਟਲ ਹਿਲ ਉਤੇ ਹੋਈ ਹਿੰਸਾ ਬਾਰੇ ਜਦ ਬੀਤੇ ਹਫਤੇ ਸੈਨੇਟ ਵਿੱਚ ਟਰੰਪ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਚੱਲੀ ਤਾਂ ਜਾਰਜੀਆ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਟਰੰਪ ਵੱਲੋਂਰਾਸ਼ਟਰਪਤੀ-ਚੋਣ ਨਤੀਜਿਆਂ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਉਨ੍ਹਾਂ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਨਤੀਜੇ ਆਪਣੇ ਹੱਕ ਵਿੱਚ ਮੋੜਨ ਲਈ ਅਧਿਕਾਰੀਆਂ 'ਤੇ ਕਿਸ ਪ੍ਰਕਾਰ ਦਬਾਅ ਪਾਇਆ ਸੀ, ਜਾਂਚ ਵਿੱਚ ਇਹ ਵੀ ਸ਼ਾਮਲ ਹੈ।
ਦੂਜੇ ਪਾਸੇ ਟਰੰਪ ਦੇ ਖਿਲਾਫ ਨਿਊ ਯਾਰਕ ਵਿੱਚ ਜਾਂਚ ਚੱਲ ਰਹੀ ਹੈ। ਉਥੇ ਮੈਨਹਟਨ ਡਿਸਟ੍ਰਿਕਟ ਅਟਾਰਨੀ ਅਫਸਰ ਇਹ ਪਤਾ ਲਾ ਰਿਹਾ ਹੈ ਕਿ ਟਰੰਪ ਦੇ ਸੰਗਠਨ ਨੇ ਬੀਮਾ, ਟੈਕਸ ਅਤੇ ਵੱਖ-ਵੱਖ ਯੋਜਨਾਵਾਂ ਦੇ ਰਾਹੀਂ ਧੋਖਾਧੜੀ ਕਰਨ ਵਰਗੇ ਕਾਨੂੰਨਾਂ ਦੀ ਉਲੰਘਣਾ ਕੀਤੀ। ਇਸ ਜਾਂਚ ਦਾ ਦਾਇਰਾ ਬੇਹੱਦ ਵੱਡਾ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਟਰੰਪ ਦੀ ਸੰਸਥਾ ਵੱਲੋਂ ਲੋਨ ਅਪਲਾਈ ਕਰਨ ਮੌਕੇ ਕਿਤੇ ਵਿੱਤੀ ਸੰਸਥਾਵਾਂ ਨੂੰ ਗੁੰਮਰਾਹ ਤਾਂ ਨਹੀਂ ਕੀਤਾ ਗਿਆ।
ਦੱਸਣਾ ਬਣਦਾ ਹੈ ਕਿ ਅਹੁਦੇ ਤੋਂ ਹਟਿਆਂ ਅਤੇ ਵ੍ਹਾਈਟ ਹਾਊਸ ਛੱਡਿਆਂ ਡੋਨਾਲਡ ਟਰੰਪ ਨੂੰ ਅਜੇ ਚੌਥਾ ਹਫਤਾ ਚੱਲ ਰਿਹਾ ਹੈ, ਪਰ ਉਨ੍ਹਾਂ 'ਤੇ ਕੇਸਾਂ ਦੀ ਗਿਣਤੀ ਵਧਦੀ ਜਾਂਦੀ ਹੈ। ਇਨ੍ਹਾਂ ਕੇਸਾਂ ਦੇ ਇਲਾਵਾ ਦੋ ਔਰਤਾਂ ਵੱਲੋਂ ਯੌਨ ਸ਼ੋਸ਼ਣ ਬਾਰੇ ਦਾਇਰ ਕੇਸ ਅਤੇ ਮਾਨਹਾਨੀ ਕੇਸ ਵੀ ਦਾਇਰ ਹਨ। ਟਰੰਪ 'ਤੇ ਦਬਾਅ ਇਸ ਲਈ ਜ਼ਿਆਦਾ ਹੈ ਕਿ ਕਾਰੋਬਾਰ ਦੇ ਨਾਲ ਹੀ ਟਰੰਪ ਰਾਜਨੀਤੀ ਵਿੱਚ ਵੀ ਅੱਗੇ ਸਰਗਰਮ ਰਹਿਣਾ ਚਾਹੁੰਦੇ ਹਨ।
ਕੈਪੀਟਲ ਹਿਲ ਦੀ ਹਿੰਸਾ ਬਾਰੇ ਅਮਰੀਕਾ ਦੇ ਦੋਵੇਂ ਸਿਆਸੀ ਪੱਖ ਚਾਹੁੰਦੇ ਹਨ ਕਿ ਇਸ ਦੀ ਉਸੇ ਤਰ੍ਹਾਂ ਹੀ ਜਾਂਚ ਕਰਵਾਈ ਜਾਵੇ, ਜਿੱਦਾਂ ਦੀ 11 ਸਤੰਬਰ ਦੇ ਹਮਲੇ ਦੀ ਕੀਤੀ ਗਈ ਸੀ। ਦੰਗਾ ਕੇਸ ਵਿੱਚ ਜਾਂਚ ਦੀ ਯੋਜਨਾ ਬਣਾਈ ਗਈ ਹੈ। ਇਸ ਨੂੰ ਲੈ ਕੇ ‘ਸੈਨੇਟ ਰੂਲਸ ਕਮੇਟੀ’ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਸੁਣਵਾਈ ਹੋਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ