Welcome to Canadian Punjabi Post
Follow us on

16

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਅੰਤਰਰਾਸ਼ਟਰੀ

ਨਿਊ ਕੈਲੇਡੋਨੀਆ ਵਿੱਚ ਆਇਆ 7.5 ਦੀ ਗਤੀ ਦਾ ਭੂਚਾਲ

December 05, 2018 05:57 PM

ਵੈਲਿੰਗਟਨ, ਨਿਊਜ਼ੀਲੈਂਡ, 5 ਦਸੰਬਰ (ਪੋਸਟ ਬਿਊਰੋ) : ਬੁੱਧਵਾਰ ਨੂੰ ਦੱਖਣੀ ਪੈਸੇਫਿਕ ਓਸ਼ਨ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਇੱਕ ਵਾਰੀ ਤਾਂ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕ ਇਸ ਲਈ ਵੀ ਬਹੁਤਾ ਦਹਿਲ ਗਏ ਕਿਉਂਕਿ ਅਧਿਕਾਰੀਆਂ ਵੱਲੋਂ ਸੁਨਾਮੀ ਆਉਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਪਰ ਇਸ ਤਰ੍ਹਾਂ ਦੇ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 7.5 ਮਾਪੀ ਗਈ। ਭੂਚਾਲ ਨਿਊ ਕੈਲੇਡੋਨੀਆ ਨੇੜੇ ਦੁਪਹਿਰ ਸਮੇਂ ਆਇਆ। ਇਸ ਬਹੁਤੀ ਗਹਿਰਾਈ ਵਿੱਚ ਨਹੀਂ ਸਗੋਂ ਅਜਿਹੀ ਥਾਂ ਆਇਆ ਜਿੱਥੇ ਆਮ ਤੌਰ ਉੱਤੇ ਵਧੇਰੇ ਨੁਕਸਾਨ ਹੁੰਦਾ ਹੈ। ਇਸ ਭੂਚਾਲ ਦੇ ਝਟਕੇ 630 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਵਾਨੂਆਤੂ ਤੱਕ ਵੀ ਮਹਿਸੂਸ ਕੀਤੇ ਗਏ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਸੁਨਾਮੀ ਦੇ ਖਤਰੇ ਸਬੰਧੀ ਸਾਇਰਨ ਪੂਰੇ ਨਿਊ ਕੈਲੇਡੋਨੀਆ ਵਿੱਚ ਸੁਣਾਈ ਦੇਣੇ ਸ਼ੁਰੂ ਹੋ ਗਏ। ਦ ਪੈਸੇਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਦੱਸਿਆ ਕਿ 1 ਤੇ 3 ਮੀਟਰ ਤੱਕ ਦੀਆਂ ਸੁਨਾਮੀ ਲਹਿਰਾਂ ਨਿਊ ਕੈਲੇਡੋਨੀਆ ਤੇ ਵਾਨੂਆਤੂ ਵਿੱਚ ਆਉਣ ਦੀ ਸੰਭਾਵਨਾ ਸੀ। ਪਰ ਬਾਅਦ ਵਿੱਚ ਇਸ ਚੇਤਾਵਨੀ ਨੂੰ ਖਤਮ ਕਰ ਦਿੱਤਾ ਗਿਆ।
ਨਿਊ ਕੇਲੇਡੋਨੀਆ ਦੇ ਸਥਾਨਕ ਅਧਿਕਾਰੀਆਂ ਨੇ ਤੱਟੀ ਇਲਾਕਿਆਂ ਉੱਤੇ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਆਖ ਦਿੱਤਾ। ਇਲਾਕਾ ਖਾਲੀ ਕਰਨ ਦੇ ਰੀਜਨਲ ਪੁਲਿਸ ਦੇ ਹੁਕਮਾਂ ਵਿੱਚ ਆਖਿਆ ਗਿਆ ਸੀ ਕਿ ਪੱਛਮੀ ਟਾਪੂ ਖਾਲੀ ਕਰਵਾ ਲਿਆ ਜਾਵੇ ਪਰ ਇਨ੍ਹਾਂ ਦੀ ਲੋੜ ਹੀ ਨਹੀਂ ਪਈ। ਨਿਊ ਕੈਲੇਡੋਨੀਆ ਦੇ ਰੈੱਡ ਕਰਾਸ ਦੀ ਕ੍ਰਾਈਸਿਜ਼ ਕੋਆਰਡੀਨੇਟਰ ਵਿਨਸੈੱਟ ਲੇਪਲੇ ਅਨੁਸਾਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।

 

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯਮਨ ਮਾਮਲੇ ਵਿੱਚ ਟਰੰਪ ਨੂੰ ਝਟਕਾ, ਫੌਜ ਵਾਪਸ ਸੱਦਣੀ ਹੋਵੇਗੀ
ਅਮਰੀਕਾ 'ਚ ਦਸਤਾਰ ਬਾਰੇ ਨੀਤੀ ਬਦਲਣ ਲਈ ਮਜਬੂਰ ਕਰਨ ਵਾਲੇ ਗੁਰਿੰਦਰ ਸਿੰਘ `ਤੇ ਫਿਲਮ ਬਣੇਗੀ
ਕਈ ਕਰੋੜ ਦੇ ਹਵਾਲਾ ਰਾਸ਼ੀ ਕੇਸ ਵਿੱਚ ਭਾਰਤੀ ਮੂਲ ਦੇ ਤਿੰਨ ਜਣੇ ਦੋਸ਼ੀ ਕਰਾਰ
ਜਲਵਾਯੂ ਤਬਦੀਲੀ ਬੰਗਾਲ ਟਾਈਗਰ ਲਈ ਖਤਰਨਾਕ ਹੋਵੇਗੀ
ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਜ਼ਮਾਨਤ ਮਿਲੀ
ਹੈਕਰਜ਼ ਨੇ 16 ਵੈੱਬਸਾਈਟਸ ਤੋਂ 62 ਕਰੋੜ ਲੋਕਾਂ ਦਾ ਡਾਟਾ ਚੋਰੀ ਕੀਤਾ
ਆਸਟ੍ਰੇਲੀਅਨ ਪਾਰਲੀਮੈਂਟ ਵਿੱਚ ਮਾਰਕੁਟਾਈ ਹੋਣ ਦੀ ਪੁਲਸ ਜਾਂਚ ਸ਼ੁਰੂ
ਅਮਰੀਕੀ ਹਵਾਈ ਫ਼ੌਜ ਦੀ ਸਾਬਕਾ ਖ਼ੁਫੀਆ ਅਫਸਰ ਉੱਤੇ ਈਰਾਨ ਦੀ ਮਦਦ ਦਾ ਦੋਸ਼ ਲੱਗਾ
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿ ਜਾਣ ਤੋਂ ਪਹਿਲਾਂ ਸੋਚਣ ਨੂੰ ਕਿਹਾ
ਹਿੰਸਕ ਮੁਜ਼ਾਹਰਿਆਂ ਕਾਰਨ ਦਰਜਨਾਂ ਕਿਊਬਿਕ ਵਾਸੀ ਹਾਇਤੀ ਵਿੱਚ ਫਸੇ